October 1, 2025 5:19 am

ਲੋਕਸਭਾ ’ਚ ਟਰਾਈ ਬਿਲ ਪਾਸ

Page-1-copy_18 ਨਵੀਂ ਦਿੱਲੀ, 14 ਜੁਲਾਈ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਸਕੱਤਰ ਨ੍ਰਿਪੇਂਦਰ ਮਿਸ਼ਰਾ ਦੀ ਨਿਯੁਕਤੀ ਦਾ ਰਸਤਾ ਸਾਫ਼ ਹੋ ਗਿਆ ਹੈ। ਲੋਕਸਭਾ ‘ਚ ਅੱਜ ਟਰਾਈ ਬਿਲ ਪਾਸ ਕਰ ਦਿੱਤਾ ਗਿਆ ਹੈ। ਨ੍ਰਿਪੇਂਦਰ ਮਿਸ਼ਰਾ ਨੂੰ ਪ੍ਰਧਾਨ ਮੰਤਰੀ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤੇ ਜਾਣ ਲਈ ਕਾਨੂੰਨੀ ਅੜਚਨਾਂ ਨੂੰ ਹਟਾਉਂਣ ਵਾਲਾ ਬਿਲ ਲੋਕਸਭਾ ‘ਚ ਭਾਰੀ ਹੰਗਾਮੇਂ ਦੇ ‘ਚ ਅੱਜ ਪਾਸ ਕੀਤਾ ਗਿਆ। ਟਰਾਈ ਬਿਲ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਨ੍ਰਿਪੇਂਦਰ ਮਿਸ਼ਰਾ ਦੀ ਨਿਯੁਕਤੀ ਨਾਲ ਜੁੜਿਆ ਹੈ। ਹਾਲਾਂਕਿ ਇਸ ਬਿਲ ਦੇ ਖਿਲਾਫ ਵਿਰੋਧੀ ਪੱਖ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਰਾਜ ਸਭਾ ‘ਚ ਅਜੇ ਵੀ ਵਿਰੋਧੀ ਪੱਖ ਦਾਅਵਾ ਕਰ ਰਿਹਾ ਹੈ ਕਿ ਬਿਲ ਨੂੰ ਪਾਸ ਨਹੀਂ ਹੋਣ ਦਿੱਤਾ ਜਾਵੇਗਾ।

Send this to a friend