ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਹਾਈ ਸਕਿਓਰਟੀ ਜ਼ੋਨ ’ਚ ਬੰਦ ਗੈਂਗਸਟਰਾਂ ਵਿਚਾਲੇ ਲੜਾਈ ਹੋ ਗਈ। ਇਸ ਵਿਚ ਦੋ ਗੈਂਗਸਟਰ ਜ਼ਖਮੀ ਹੋ ਗਏ
ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਹਾਈ ਸਕਿਓਰਟੀ ਜ਼ੋਨ ’ਚ ਬੰਦ ਗੈਂਗਸਟਰਾਂ ਵਿਚਾਲੇ ਲੜਾਈ ਹੋ ਗਈ। ਇਸ ਵਿਚ ਦੋ ਗੈਂਗਸਟਰ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਕੇਂਦਰੀ ਜੇਲ੍ਹ ਵਿਚ ਹਾਈ ਸਕਿਓਰਟੀ ਜ਼ੋਨ ’ਚ ਬੰਦ ਗੈਂਗਸਟਰਾਂ ਨੂੰ ਟਕਰਾਅ ਵਿਚ ਸੱਟਾਂ ਲੱਗੀਆਂ ਹਨ। ਇਹ ਦੋਵੇਂ ਵਿਅਕਤੀ ਅੰਮ੍ਰਿਤਸਰ ਦੇ ਵਸਨੀਕ ਹਨ, ਜਿਨ੍ਹਾਂ ਨੂੰ ਇਲਾਜ ਲਈ ਥਾਣਾ ਸਿਟੀ ਦੀ ਤਰਫੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਦੋਵਾਂ ਜ਼ਖ਼ਮੀਆਂ ਦਾ ਇਲਾਜ ਕਰ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਜੇਲ੍ਹ ਦੇ ਹਾਈ ਸਕਿਓਰਟੀ ਜ਼ੋਨ ਵਿਚ ਬੰਦ ਗੈਂਗਸਟਰਾਂ ਵਿਚਾਲੇ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਵਿਚਾਰ ਅਧੀਨ ਗੈਂਗਸਟਰ ਅਮਿਤ ਚੰਬੀ ਅਤੇ ਇਕ ਗੈਂਗਸਟਰ ਕੈਦੀ ਹਰਪ੍ਰੀਤ ਫੱਟੜ ਹੋਏ ਹਨ। ਜ਼ਖ਼ਮੀ ਗੈਂਗਸਟਰਾਂ ਵਿਰੁੱਧ ਛੇ ਕੇਸ ਅਤੇ ਹੋਰ ਗੰਭੀਰ ਮਾਮਲੇ ਦਰਜ ਹਨ। ਉਸ ਦੇ ਨਾਲ ਜੇਲ੍ਹ ਵਿਚ ਵਿਚਾਰ ਅਧੀਨ ਹੈ ਜਿਸ ਨੂੰ ਬਾਬਾ ਕਿਹਾ ਜਾਂਦਾ ਹੈ, ਕਿਸੇ ਰੰਜਿਸ਼ ਨੂੰ ਲੈ ਕੇ ਉਸ ਨਾਲ ਲੜਾਈ ਹੋਈ ਸੀ। ਕੈਦੀਆਂ ਦੇ ਸਿਰ ਤੇ ਨੱਕ ’ਤੇ ਸੱਟਾਂ ਦੇ ਨਿਸ਼ਾਨ ਸਨ ਪਰ ਦੋਵੇਂ ਕੈਦੀ ਹੁਣ ਠੀਕ ਹਨ ਤੇ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਵਿਚਾਰ ਅਧੀਨ ਅਮਿਤ ਚੰਬੀ ਨੇ ਦੱਸਿਆ ਕਿ ਉਹ ਹਾਈ ਸਕਿਓਰਟੀ ਜ਼ੋਨ ਵਿਚ ਬੰਦ ਸਨ, ਜਦੋਂ ਹੋਰ ਕੈਦੀਆਂ ਨੇ ਹਰਪ੍ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਛੁਡਾਉਣ ਗਿਆ ਤਾਂ ਬਾਬੇ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ।
ਕੇਂਦਰੀ ਜੇਲ੍ਹ ’ਚ ਹਵਾਲਾਤੀ ਭਿੜੇ, ਤਿੱਕੜੀ ਨਾਮਜ਼ਦ
ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿਚ ਲੰਘੇ ਦਿਨੀਂ ਫਿਰ ਤੋਂ ਹਵਾਲਾਤੀ ਆਪਸ ਵਿਚ ਭਿੜ ਗਏ, ਜਿਸ ਤੋਂ ਬਾਅਦ ਥਾਣਾ ਕੈਂਟ ਪੁਲਿਸ ਨੇ ਤਿੰਨ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਹਬਾਰੇ ਸਹਾਇਕ ਸੁਪਰਡੈਂਟ ਸੁਰਿੰਦਰ ਸਿੰਘ ਨੇ ਕੈਂਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਆਪਸ ਵਿਚ ਭਿੜ ਗਏ, ਜਿਨ੍ਹਾਂ ਨੇ ਇਕ ਦੂਜੇ ਨੂੰ ਕੁੱਟਿਆ ਹੈ। ਸੂਚਨਾ ਮਿਲਣ ’ਤੇ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਅਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਭਿੜ ਰਹੇ ਹਵਾਲਾਤੀਆਂ ਨੂੰ ਮਸਾਂ ਵੱਖ-ਵੱਖ ਕੀਤਾ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਕੈਂਟ ਪੁਲਿਸ ਨੇ ਹਵਾਲਾਤੀ ਕੁਲਦੀਪ ਸਿੰਘ ਵਾਸੀ ਚਾਉਂਕੇ, ਰੋਹਿਤ ਕੁਮਾਰ ਤੇ ਸੰਕੇਤ ਵਾਸੀ ਬਠਿੰਡਾ ਖਿਲਾਫ਼ ਬੰਦੀਵਾਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।