April 21, 2026 3:59 pm

Delhi: ਸਕੂਟੀ ਸਵਾਰ ਲੜਕੀ ਨੂੰ ਮਾਰੀ ਟੱਕਰ,10 ਕਿਲੋਮੀਟਰ ਤੱਕ ਘਸੀਟਿਆ, ਨਗਨ ਹਾਲਤ ‘ਚ ਮਿਲੀ ਲਾਸ਼

ਘਟਨਾ ਦੌਰਾਨ ਲੜਕੀ ਕਾਰ ਵਿੱਚ ਹੀ ਫਸ ਗਈ। ਉਹ ਬਹੁਤ ਰੋ ਰਹੀ ਸੀ, ਪਰ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਲੜਕੀ ਦੀਆਂ ਦੋਵੇਂ ਲੱਤਾਂ, ਸਿਰ ਅਤੇ ਸਰੀਰ ਦੇ ਹੋਰ ਹਿੱਸੇ ਬੁਰੀ ਤਰ੍ਹਾਂ ਕੁਚਲੇ ਗਏ। ਦਿੱਲੀ ਦੇ ਸੁਲਤਾਨਪੁਰੀ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਰਾਸ਼ਟਰੀ ਰਾਜਧਾਨੀ ਦਿੱਲੀ ਦੇ ਬਾਹਰੀ ਇਲਾਕੇ ‘ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੰਜ ਨੌਜਵਾਨ ਆਪਣੀ ਬਲੇਨੋ ਕਾਰ ਵਿੱਚ ਲੜਕੀ ਨੂੰ ਕਰੀਬ 10 ਕਿਲੋਮੀਟਰ ਤੱਕ ਘਸੀਟਦੇ ਲੈ ਗਏ। ਸੂਤਰਾਂ ਮੁਤਾਬਕ ਪੀੜਤ ਲੜਕੀ ਇਕ ਪ੍ਰੋਗਰਾਮ ‘ਚ ਡਿਊਟੀ ਕਰਨ ਤੋਂ ਬਾਅਦ ਸਕੂਟੀ ‘ਤੇ ਅਮਨ ਵਿਹਾਰ ਸਥਿਤ ਆਪਣੇ ਘਰ ਪਰਤ ਰਹੀ ਸੀ। ਇਸ ਘਟਨਾ ਦੌਰਾਨ ਪੀੜਤਾ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਕੁਝ ਚਸ਼ਮਦੀਦਾਂ ਮੁਤਾਬਕ ਪੀੜਤਾ ਦੀ ਹਾਲਤ ਅਜਿਹੀ ਬਣ ਗਈ ਸੀ ਕਿ ਉਸ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਬਚਿਆ ਸੀ।

ਇਹ ਸੜਕ ਹਾਦਸਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪੂਰੀ ਦਿੱਲੀ ਪੁਲਿਸ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕ ‘ਤੇ ਸੀ। ਇਸ ਘਟਨਾ ਦੌਰਾਨ ਲੜਕੀ ਕਾਰ ਵਿੱਚ ਹੀ ਫਸ ਗਈ। ਉਹ ਬਹੁਤ ਰੋ ਰਹੀ ਸੀ, ਪਰ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਲੜਕੀ ਦੀਆਂ ਦੋਵੇਂ ਲੱਤਾਂ, ਸਿਰ ਅਤੇ ਸਰੀਰ ਦੇ ਹੋਰ ਹਿੱਸੇ ਬੁਰੀ ਤਰ੍ਹਾਂ ਕੁਚਲੇ ਗਏ। ਦਿੱਲੀ ਦੇ ਸੁਲਤਾਨਪੁਰੀ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

5 ਨੌਜਵਾਨ ਗ੍ਰਿਫਤਾਰ

ਲੜਕੀ ਦੀ ਲਾਸ਼ ਦੇ ਪੋਸਟਮਾਰਟਮ ਦੀ ਕਾਰਵਾਈ ਜਾਰੀ ਹੈ। ਮੁਲਜ਼ਮ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਕਾਰ ਵਿੱਚ ਉੱਚੀ-ਉੱਚੀ ਗਾਣੇ ਵਜਾ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਲੜਕੀ ਕਾਰ ਵਿੱਚ ਫਸ ਗਈ ਹੈ। ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ ‘ਤੇ ਟਿੱਪਣੀ ਕੀਤੀ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਦੀਪਕ ਖੰਨਾ, ਕ੍ਰਿਸ਼ਨਾ, ਅਮਿਤ ਖੰਨਾ, ਮਿਥੁਨ ਅਤੇ ਮਨੋਜ ਮਿੱਤਲ ਵਜੋਂ ਹੋਈ ਹੈ।

Send this to a friend