April 21, 2024 5:33 pm

ਸਰਕਾਰ ਦੀ ਨੀਤੀਆਂ ਤੇ ਨੀਯਤ ਵਿਕਾਸ ਦੇ ਕੰਮ ਕਰਨ ਦੀ ਹੈ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ

ਚੰਡੀਗੜ, 4 ਨਵੰਬਰ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ ਨੇ ਕਿਹਾ ਕਿ ਸਰਕਾਰ ਦੀ ਨੀਤੀਆਂ ਤੇ ਨੀਯਤ ਵਿਕਾਸ ਦੇ ਕੰਮ ਕਰਨ ਦੀ ਹੈ ਅਤੇ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਇਕ ਸਮੱਰਥ ਅਗਵਾਈ ਹੈ| ਕਿਸਾਨ ਹਿੱਤ ਵਿਚ ਪਾਸ ਤਿੰਨ ਖੇਤੀਬਾੜੀ ਆਡੀਨੇਸਾਂ ਦੇ ਨਾਂਅ ‘ਤੇ ਵਿਰੋਧੀ ਕਿਸਾਨਾਂ ਨੂੰ ਬਹਿਕਾਨ ਤੇ ਭਟਾਉਣ ਦਾ ਜੋ ਕੰਮ ਕਰ ਰਿਹਾ ਹੈ, ਉਹ ਸਿਰਫ ਮੀਡਿਆ ਦੀ ਹੈਡਲਾਇਨ ਬਣਨ ਤੇ ਆਪਣੀ ਸਿਆਸਤ ਬਚਾਉਣ ਲਈ ਹੈ|ਸ੍ਰੀ ਦਲਾਲ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ|ਇਕ ਸੁਆਲ ਦੇ ਜਵਾਬ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਅੱਜ 21ਵੀਂ ਸਦੀ ਦਾ ਨੌਜੁਆਨ ਤੇਜੀ ਨਾਲ ਵਿਕਾਸ ਚਾਹੁੰਦਾ ਹੈ| ਉਨਾਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵਿਚ ਪੈਣ ਵਾਲੇ ਹਰਿਆਣਾ ਦੇ ਸਾਰੇ ਜਿਲਿਆਂ ਵਿਚ ਵਰਣਨਯੋਗ ਵਿਕਾਸ ਹੋਇਆ ਹੈ| ਗੋਹਾਣਾ ਤੇ ਬਰੋਦਾ ਤੋਂ ਦੋ ਨਵੇਂ ਕੌਮੀ ਰਾਜਮਾਰਗ ਨਿਕਲ ਰਹੇ ਹਨ, ਜੋ ਇਸ ਖੇਤਰ ਵਿਚ ਵਿਕਾਸ ਦਾ ਨਵਾਂ ਅਧਿਆਏ ਜੋੜਣਗੇ| ਉਨਾਂ ਕਿਹਾ ਕਿ ਜਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਯਕੀਨੀ ਤੌਰ ‘ਤੇ ਜਿੱਤੇਗਾ| ਬਰੋਦਾ ਵਿਧਾਨ ਸਭਾ ਹਲਕੇ ਵਿਚ 54 ਪਿੰਡ ਪੈਂਦੇ ਹਨ ਅਤੇ ਇਹ ਪੂਰੀ ਤਰਾਂ ਨਾਲ ਪੇਂਡੂ ਖੇਤਰ ਹਨ|
ਕਲ ਤੋਂ ਸ਼ੁਰੂ ਹੋ ਰਹੇ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੀ ਤਿਆਰੀਆਂ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨ ਤੇ ਕਿਸਾਨੀ ਲਈ ਉਹ ਕਿਧਰ ਵੀ ਗਲਬਾਤ ਕਰਨ ਨੂੰ ਤਿਆਰ ਹਨ, ਭਾਵੇਂ ਉਹ ਵਿਧਾਨ ਸਭਾ ਵਿਚ ਹੋਵੇ ਜਾਂ ਬਾਹਰ| ਇਨੈਲੋ ਵੱਲੋਂ ਖੇਤੀਬਾੜੀ ਆਡੀਨੇਸਾਂ ‘ਤੇ ਪ੍ਰਾਇਵੇਟ ਬਿਲ ਲਿਆਏ ਜਾਣ ਦੀ ਸੰਭਾਵਨਾਵਾਂ ‘ਤੇ ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨ ਹਿੱਤ ਵਿਚ ਸਰਕਾਰ ਹਮੇਸ਼ਾ ਚੰਗੇ ਸੁਝਾਵਾਂ ‘ਤੇ ਵਿਚਾਰ ਲਈ ਤਿਆਰ ਹਨ|
ਇਕ ਹੋਰ ਸੁਆਲ ਦੇ ਜਵਾਬ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਨਵੇਂ ਆਡੀਨੇਸਾਂ ਨਾਲ ਨਾ ਤਾਂ ਕਿਸਾਨਾਂ ਨੂੰ ਨੁਕਸਾਨ ਹਨ ਅਤੇ ਨਾ ਹੀ ਮੰਡੀਆਂ ਬੰਦ ਹੋ ਰਹੀ ਹੈ| ਸਿਰਫ ਨੁਕਸਾਨ ਹੈ ਤਾਂ ਬਿਚੌਲਿਆਂ ਨੂੰ|

Send this to a friend