April 21, 2024 5:32 pm

ਕਿਸਾਨ ਨੂੰ ਫਸਲ ਦਾ ਭੁਗਤਾਨ ਸੱਤ ਦਿਨਾਂ ਦੀ ਨਿਰਧਾਰਿਤ ਸਮੇਂ ਵਿਚ ਹੋਵੇ – ਮੁੱਖ ਮੰਤਰੀ

ਚੰਡੀਗੜ, 4 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖਰੀਫ ਫਸਲਾਂ ਦੀ ਖਰੀਦ ਵਿਚ ਲਗੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਕਿਸਾਨ ਨੂੰ ਭੁਗਤਾਨ ਸੱਤ ਦਿਨਾਂ ਦੀ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਕਰਨਾ ਹੈ| ਖਰੀਦ ਏਜੰਸੀ, ਆੜਤੀਆਂ ਤੇ ਬੈਂਕਾਂ ਵੱਲੋਂ ਭੁਗਤਾਨ ਵਿਚ ਕਿਸੇ ਤਰਾਂ ਦੀ ਢਿਲਾਈ ਬਰਦਾਸ਼ਤ ਨਹੀਂ ਹੋਵੇਗੀ| ਜੇ ਫਾਰਮ ਤੇ ਆਈ ਫਾਰਮ ਦਾ ਮਿਲਾਨ ਖਰੀਦ ਪ੍ਰਕ੍ਰਿਆ ਦਾ ਅੰਦਰੂਨੀ ਮਾਮਲਾ ਹੈ| ਉਨਾਂ ਦਾ ਮਿਲਾਨ ਬਾਅਦ ਵਿਚ ਕੀਤਾ ਜਾ ਸਕਦਾ ਹੈ, ਪਰ ਕਿਸਾਨ ਦਾ ਭੁਗਤਾਨ ਸੱਭ ਤੋਂ ਪਹਿਲਾਂ ਹੋਣਾ ਲਾਜਿਮੀ ਹੈ| ਦਿਵਾਲੀ ਤੋਂ ਪਹਿਲਾ-ਪਹਿਲਾ ਕੋਈ ਵੀ ਭੁਗਤਾਨ ਪੈਂਡਿੰਗ ਨਹੀਂ ਰਹਿਣਾ ਚਾਹੀਦਾ ਹੈ|ਮੁੱਖ ਮੰਤਰੀ ਅੱਜ ਇੱਥੇ ਝੋਨਾ ਖਰੀਦ ਪ੍ਰਕ੍ਰਿਆ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ|
ਮੀਟਿੰਗ ਵਿਚ ਮੁੱਖ ਮਤਰੀ ਨੇ ਸਪਸ਼ਟ ਕੀਤਾ ਕਿ 15 ਅਕਤੂਬਰ ਤੋਂ ਪਹਿਲਾਂ ਦਾ ਜਿੰਨਾਂ ਦੀ ਭੁਗਤਾਨ ਪੈਂਡਿੰਗ ਹੈ, ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ| ਜਿੰਨਾਂ ਕਿਸਾਨਾਂ ਨੂੰ ਟੋਕਨ 14 ਨਵੰਬਰ ਨੂੰ ਦਿਵਾਲੀ ਦੇ ਦਿਨ ਜਾਰੀ ਕੀਤੇ ਜਾ ਚੁੱਕੇ ਹਨ, ਉਨਾਂ ਦੀ ਵੈਧਤਾ 16, 17 ਤੇ 18 ਨਵੰਬਰ ਤਕ ਬਣੀ ਰਹਿਣ ਚਾਹੀਦੀ ਹੈ| ਕਿਸਾਨਾਂ ਨੂੰ ਨਵੇਂ ਸਿਰੇ ਤੋਂ ਟੋਕਣ ਦੇਣ ਦੀ ਲੋਂੜ ਨਹੀਂ ਹੋਵੇਗੀ|ਮੁੱਖ ਮੰਤਰੀ ਆਦੇਸ਼ ਦਿੱਤੇ ਕਿ ਮੁੱਖ ਦਫਤਰ ਪੱਧਰ ਦੇ ਅਧਿਕਾਰੀ ਇਹ ਯਕੀਨੀ ਕਰਨ ਕਿ ਝੋਨੇ ਖਰੀਦ ਲਈ ਐਚ ਫਾਰਮ ਤੋਂ ਲੈ ਕੇ ਜੇ ਫਾਰਮ, ਗੇਟ ਪਾਸ, ਆਈ ਫਾਰਮ ਸਿਰਜਿਤ ਹੋਣ ਨਾਲ ਲੈ ਕੇ ਮੰਡੀ ਤੋਂ ਵੇਅਰ ਹਾਊਸ ਤਕ ਉਠਾਨ ਅਤੇ ਆਈ ਫਾਰਮ ਦੀ ਪ੍ਰਵਾਨਗੀ ਨੂੰ ਆਨਲਾਇਨ ਕੀਤਾ ਜਾਵੇ| ਇਹ ਵੀ ਯਕੀਨੀ ਕੀਤਾ ਜਾਵੇ ਕਿ ਐਚ ਫਾਰਮ ਜਾਰੀ ਹੋਣ ਦੇ ਇਕ ਹਫਤੇ ਦੇ ਅੰਦਰ-ਅੰਦਰ ਜਾਂ ਆਈ ਫਾਰਮ ਪ੍ਰਵਾਨ ਹੋਣ ਦੇ 72 ਘੰਟਿਆਂ ਵਿਚ ਕਿਸਾਨ ਨੂੰ ਉਸ ਦੀ ਖਰੀਦ ਦੀ ਅਦਾਇਗੀ ਹਰ ਹਾਲ ਵਿਚ ਹੋ ਜਾਵੇ|ਮੁੱਖ ਮੰਰਤੀ ਨੇ ਇਹ ਵੀ ਆਦੇਸ਼ ਦਿੱਤੇ ਕਿ ਖਰੀਦ ਪ੍ਰਕ੍ਰਿਆ ਨਾਲ ਜੁੜਿਆ ਕੋਈ ਇਕ ਅਧਿਕਾਰੀ ਜਾਂ ਕਰਮਚਾਰੀ ਵੀ ਲਾਹਪ੍ਰਵਾਹੀ ਬਰਤਤਾ ਹੈ ਤਾਂ ਪੂਰੀ ਪ੍ਰਕ੍ਰਿਆ ਡਗਮਗ ਜਾਂਦੀ ਹੈ| ਉਨਾਂ ਕਿਹਾ ਕਿ ਮੰਡੀ ਬੋਰਡ ਦੇ ਸਕੱਤਰ ਤੋਂ ਲੈ ਕੇ ਆੜਤੀ, ਮਿਲਰ, ਟਰਾਂਸਪੋਰਟਰ ਹਰੇਕ ਕਿਸੇ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ| ਹਰੇਕ ਮੰਡੀ ਨਾਲ ਜੁੜੀ ਹਰੇਕ ਰਾਇਸ ਮਿਲ ਨੂੰ ਇਕ ਬਰਾਬਰ ਅਨੁਪਾਤ ਵਿਚ ਸਟਾਕ ਦੀ ਵੰਡ ਹੋਣੀ ਚਾਹੀਦੀ ਹੈ|ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਪ੍ਰਕ੍ਰਿਆ ਦਾ ਇਕ ਚਾਰਟ ਮੰਡੀਵਾਰ, ਕਿਸਾਨਵਾਰ ਅਤੇ ਆੜਤੀਵਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵੈਬਸਾਇਟ ‘ਤੇ ਅਪਲੋਡ ਕੀਤਾ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਇਸ ਨੂੰ ਵੇਖ ਸਕੇ| ਵਿਸ਼ੇਸ਼ ਕਰਕੇ, ਕਿਸਾਨ ਨੂੰ ਇਸ ਗੱਲ ਦੀ ਜਾਣਕਾਰੀ ਹੋ ਸਕੇ ਕਿਸ ਦਿਨ ਉਸ ਦਾ ਐਚ ਫਾਰਮ ਜਾਰੀ ਹੋਇਆ ਹੈ ਅਤੇ ਉਸ ਅਨੁਸਾਰ ਉਹ ਮੰਡੀ ਵਿਚ ਆਵੇ| ਉਨਾਂ ਕਿਹਾ ਕਿ ਉਹ ਖੁਦ ਚੰਡੀਗੜ ਤੋਂ ਡੈਸ਼ਬੋਰਡ ‘ਤੇ ਪੂਰੀ ਖਰੀਦ ਪ੍ਰਕ੍ਰਿਆ ਦੀ ਜਾਣਕਾਰੀ ਲਗਾਤਾਰ ਲੈਂਦ ਰਹਿਣਗੇ|
ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਣੂੰ ਕਰਵਾਇਆ ਕਿ ਪਹਿਲੇ ਖਰੀਦ ਪ੍ਰ੍ਰਕ੍ਰਿਆ ਆਫਲਾਇਨ ਸੀ ਹੁਣ ਇਸ ਨੂੰ ਆਨਲਾਇਨ ਕਰ ਦਿੱਤਾ ਹੈ| ਹਰ ਤਰਾਂ ਦੀ ਜਾਣਕਾਰੀ ਵੈਬਸਾਇਟ ‘ਤੇ ਉਪਲੱਬਧ ਹੋਵੇਗੀ ਕਿ ਕਿਸੇ ਦਿਨ ਐਚ ਫਾਰਮ, ਗੇਟ ਪਾਸ ਤੇ ਆਈ ਫਾਰਮ ਜਾਰੀ ਹੋਇਆ| ਕਿਸ ਦਿਨ ਜਿਲਾ ਮੈਨੇਜਰ ਜਾਂ ਬੈਂਕ ਨੂੰ ਆਨਲਾਇਨ ਭੁਗਤਾਨ ਲਈ ਪੇ-ਨਾਊ ਦਾ ਬਟਨ ਕਿਲਕ ਕਰਨਾ ਹੋਵੇਗਾ|
ਮੀਟਿੰਗ ਵਿਚ ਇਸ ਗਲ ਦੀ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਖਰੀਫ ਫਸਲਾਂ ਦੀ ਲਗਭਗ 38 ਲੱਖ ਏਕੜ ਖੇਤਰ ਵਿਚ ਝੋਨਾ, 18 ਲੱਖ ਏਕੜ ਖੇਤਰ ਵਿਚ ਕਪਾਹ, 12 ਲੱਖ ਏਕੜ ਖੇਤਰ ਵਿਚ ਬਾਜਰਾ, 2.40 ਲੱਖ ਏਕੜ ਖੇਤਰ ਵਿਚ ਗੰਨਾ ਦੀ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ|
ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਖੁਰਾਕ, ਨਾਗਰਿਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਦਾਸ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

Send this to a friend