ਚੰਡੀਗੜ – ਹਰਿਆਣਾ ਦੇ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਅੱਜ ਵਿਭਾਗ ਦੀ ਵੈਬਸਾਇਟ ulbharyana.gov.in ਅਤੇ ਮੋਬਾਇਲ ਐਪ ਸਵੱਛ ਹਰਿਆਣਾ ਦੀ ਸ਼ੁਰੂਆਤ ਕੀਤੀ| ਇੰਨਾਂ ਦੀ ਐਪ ਦੀ ਮਦਦ ਨਾਲ ਲੋਕਾਂ ਨੂੰ ਸਫਾਈ ਅਤੇ ਵੈਬਸਾਇਟ ਨਾਲ ਸੂਬੇ ਦੀ ਕਿਸੇ ਵੀ ਨਗਰ ਪਾਲਿਕਾ, ਪਰਿਸ਼ਦ ਅਤੇ ਨਿਗਮਾਂ ਸਬੰਧ ਜਾਣਕਾਰੀ ਪ੍ਰਾਪਤ ਹੋ ਸਕੇਗੀ|ਸ੍ਰੀ ਵਿਜ ਨੇ ਕਿਹਾ ਕਿ 2 ਤੋਂ 17 ਅਕਤੂਬਰ ਤਕ ਸੂਬੇ ਵੀ ਸਵੱਛਤਾ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਦੇ ਤਹਿਤ ਸਾਰੇ ਨਗਰ ਨਿਗਮ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾਵਾਂ ਵੱਲੋਂ ਸਵੱਛ ਹਰਿਆਣਾ, ਸਵੱਛ ਭਾਰਤ, ਸੰਪਨ ਭਾਰਤ ‘ਤੇ ਕੰਮ ਕਰਨ ਲਈ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ| ਇਸ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ 2 ਅਕਤੂਬਰ ਨੂੰ ਪੰਚਕੂਲਾ ਤੋਂ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ| ਉਨਾਂ ਕਿਹਾ ਕਿ ਸਵੱਛ ਹਰਿਆਣਾ ਮੋਬਾਇਲ ਐਪ ਰਾਜ ਵਿਚ ਸਫਾਈ ਵਿਵਸਥਾ ਦੇ ਪ੍ਰਮਾਣ-ਪੱਤਰ ਵੱਜੋਂ ਸਿੱਧ ਹੋਵੇਗੀ| ਇਸ ਰਾਹੀਂ ਕੋਈ ਵੀ ਵਿਅਕਤੀ ਨਿਕਾਏ ਖੇਤਰ ਵਿਚ ਗੰਦੀ ਨਾਲੀ, ਗੰਦੀ ਸੜਕ ਜਾਂ ਗੰਦਗੀ ਦੇ ਢੇਰ ਦੀ ਫੋਟੋ ਲੋਡ ਕਰ ਸਕਦਾ ਹੈ| ਇਸ ਦੇ ਸਿਰਫ 3 ਘੰਟੇ ਵਿਚ ਵਿਭਾਗ ਦੀ ਬੈਕਅਪ ਟੀਮਾਂ ਵੱਲੋਂ ਉਸ ਥਾਂ ਦੀ ਸਫਾਈ ਹੋਣ ਦੀ ਤਸਵੀਰ ਮੁੜ ਐਪ ‘ਤੇ ਲੋਡ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਸਟ੍ਰੀਟ ਲਾਇਟ ਖਰਾਬ ਹੋਣ ‘ਤੇ 24 ਘੰਟੇ ਵਿਚ ਠੀਕ ਕਰਨਾ ਹੋਵੇਗਾ ਜਾਂ ਇਸ ਮਾਮਲਿਆਂ ਵਿਚ ਠੇਕੇਦਾਰ ਨੂੰ 50 ਰੁਪਏ ਪ੍ਰਤੀ ਇਵੇਟ ਰੋਜਾਨਾ ਦੇ ਹਿਸਾਬ ਨਾਲ ਜੁਰਮਾਨਾ ਦੇਣਾ ਹੋਵੇਗਾ|ਨਿਕਾਏ ਮੰਤਰੀ ਨੇ ਕਿਹਾ ਕਿ ਇਸ ਸਵੱਛਤਾ ਪੰਦਰਵਾੜੇ ਦੌਰਾਨ ਰਾਜ ਵਿਚ ਕੁੜਾ ਇਕੱਠਾ ਕਰਨਾ, ਸੜਕ, ਸੀਵਰਾਂ ਤੇ ਨਾਲਿਆਂ ਦੀ ਸਫਾਈ ਅਤੇ ਕਚਰੇ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ| ਇਸ ਲਈ ਜਿਲਾ ਨਗਰ ਕਮਿਸ਼ਨਰ, ਜਿਲਾ ਪੱਧਰ ‘ਤੇ ਨੋਡਲ ਅਧਿਕਾਰੀ ਰਹਿਣਗੇ ਅਤੇ ਜਨ ਸਿਹਤ ਇੰਜੀਨਿਅਰਿੰਗ ਵਿਭਾਗ, ਐਚਐਸਆਈਆਈਡੀਸੀ, ਹਰਿਆਣਾ ਸ਼ਹਿਰੀ ਵਿਕਾਸ ਐਥਾਰਿਟੀ ਤੇ ਸਥਾਨਕ ਨਿਕਾਏ ਇਕਜੁਟਤਾ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣਗੇ| ਉਨਾਂ ਕਿਹਾ ਕਿ ਵਿਭਾਗ ਦੀ ਵੈਬਸਾਇਟ ‘ਤੇ ਰਾਜ ਦੇ ਸਾਰੇ 88 ਨਿਕਾਇਆਂ ਦੀ ਜਾਣਕਾਰੀ ਮਹੁੱਇਆ ਹੋਵੇਗੀ|ਸ੍ਰੀ ਵਿਜ ਨੇ ਦਸਿਆ ਕਿ ਰਾਜ ਦੇ ਸਾਰੇ ਨਗਰ ਨਿਗਮਾਂ, ਪਰਿਸ਼ਦਾਂ ਅਤੇ ਪਾਲਿਕਾਵਾ ਨੂੰ ਕੂੜਾ ਕਰਕਟ ਬਿੰਦੂਆਂ ਦੀ ਪਛਾਣ ਕਰਕੇ ਉਨਾਂ ਦੀ ਸਫਾਈ ਕਰਵਾਉਣ ਦੇ ਆਦੇਸ਼ ਦਿੱਤੇ ਹਨ| ਇਸ ਦੌਰਾਨ ਰਾਜ ਵਿਚ ਜਨਤਕ ਪਖਾਨਿਆਂ ਦੀ ਸਫਾਈ ਅਤੇ ਮੁਰੰਮਤ ਅਤੇ ਸੜਕਾਂ ਨੂੰ ਕੁੜਾ ਮੁਕਤ ਕਰਨ ‘ਤੇ ਖਾਸ ਧਿਆਨ ਦਿੱਤਾ ਜਾਵੇਗਾ| ਇਸ ਪੰਦਰਵਾੜੇ ਦੌਰਾਨ ਸਫਾਈ ਵਿਵਸਥਾ ਕਰਨ ਲਈ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ|