ਚੰਡੀਗੜ੍ਹ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲ੍ਹਾ ਅੰਬਾਲਾ ਵਿਚ ਅੰਬਾਲਾ ਕੈਂਟ ਵਿਚ ਟਾਂਗਰੀ ਨਦੀ ਬੰਨ੍ਹ ਤੋਂ ਘਸਤੀਪੁਰ ਰੇਲਵੇ ਕ੍ਰਾਂਸਿੰਗ ਤੋਂ ਸੜਕ ਨਿਰਮਾਣ ਲਈ 5.23 ਕਰੋੜ ਰੁਪਏ ਤੋਂ ਵੱਧ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ, ਉਨ੍ਹਾਂ ਨੇ ਜਿਲ੍ਹਾ ਸਿਰਸਾ ਵਿਚ ਰਾਜਸਤਾਨ ਸੀਮਾ ‘ਤੇ ਭਾਰੂਖੇੜਾ ਤੋਂ ਚੈਟਾਲਾ ਤਕ ਦੀ ਸੜਕ ਦੇ ਚੌੜੀਕਰਣ ਅਤੇ ਮਜਬੂਤੀਕਰਣ ਲਈ 4.07 ਕਰੋੜ ਰੁਪਏ ਤੋਂ ਵੱਧ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਸਥਾਨਕ ਮਾਰਗਾਂ ‘ਤੇ ਰਾਜ ਸੜਕ ਟੈਕਸ/ਯਾਤਰੀ ਟੈਕਸ ਦੇ ਭੁਗਤਾਨ ਵਿਚ ਸੀ.ਟੀ.ਯੂ. ਦੀ ਬੱਸਾਂ ਨੂੰ ਛੋਟ ਦੇਣ ਲਈ 29 ਸਤੰਬਰ, 2017 ਦੀ ਨੋਟੀਫਿਕੇਸ਼ਨ ਵਿਚ ਸੋਧ ਤਹਿਤ ਟ੍ਰਾਂਸਪੋਰਟ ਵਿਭਾਗ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।