May 30, 2026 1:27 am

ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਥਰਮਲ ਯੁਨਿਟ ਰੂਪਨਗਰ ਵੱਲੋਂ ਸਰਬੱਤ ਦੇ ਭਲੇ ਅਤੇ ਥਰਮਲ ਪਲਾਂਟ ਦੀ ਬਿਹਤਰੀ ਲਈ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ

ਰੂਪਨਗਰ, 5 ਮਾਰਚ (ਲਾਡੀ ਖਾਬੜਾ)- ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ., ਕੰਟਰੈਕਟਰ ਕਰਮਚਾਰੀ ਯੂਨੀਅਨ ਅਤੇ ਡਰਾਇਵਰਜ਼ ਤੇ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵਲੋਂ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਗੁਰੂਦਵਾਰਾ ਸਾਹਿਬ ਵਿਖੇ ਪਾਇਆ ਗਿਆ। ਜਥੇਬੰਦੀ ਦੇ 19ਵੇਂ ਸਥਾਪਨਾਂ ਦਿਵਸ ਦੇ ਮੌਕੇ ਤੇ ਥਰਮਲ ਕਰਮਚਾਰੀਆਂ ਦੇ ਸਹਿਯੋਗ ਨਾਲ ਥਰਮਲ ਪਲਾਂਟ ਦੀ ਬਿਹਤਰੀ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜਰ ਸਨ। ਇਸ ਮੌਕੇ ਗਿਆਨੀ ਸੁਰਮੁਖ ਸਿੰਘ ਖਿਜਰਾਬਾਦ ਦੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਯੁਨਿਟ ਦੇ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਆਈ ਹੋਈ ਸੰਗਤ ਦਾ ਅਤੇ ਜਥੇਬੰਦੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੂਹ ਥਰਮਲ ਕਰਮਚਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਹੀ ਇਹ ਧਾਰਮਿਕ ਪ੍ਰੋਗਰਾਮ ਨੇਪਰੇ ਚੜ੍ਹ ਸਕਿਆ ਹੈ। ਇਸ ਮੌਕੇ ਇੰਜੀਨੀਅਰ ਰਣਧੀਰ ਸਿੰਘ ਬੈਂਸ ਮੁੱਖ ਇੰਜੀਨੀਅਰ, ਇੰਜੀਨੀਅਰ ਸਤਵਿੰਦਰ ਸਿੰਘ ਉਪ ਮੁੱਖ ਇੰਜੀਨੀਅਰ, ਇੰਜੀਨੀਅਰ ਵਿਜੈ ਕੁਮਾਰ ਉਪ ਮੁੱਖ ਇੰਜੀਨੀਅਰ, ਇੰਜੀਨੀਅਰ ਕੁਲਵੰਤ ਸਿੰਘ ਉਪ ਮੁੱਖ ਇੰਜੀਨੀਅਰ, ਇੰਜੀਨੀਅਰ ਭਰਤਰਾਜ ਸਿੰਘ ਉਪ ਮੁੱਖ ਇੰਜੀਨੀਅਰ, ਇੰਜੀਨੀਅਰ ਰਵੀ ਵਧਵਾ, ਇੰਜੀਨੀਅਰ ਇੰਦਰਜੀਤ ਗੁਪਤਾ, ਇੰਜੀਨੀਅਰ ਕੁਲਵੰਤ ਸਿੰਘ, ਰਣਜੀਤ ਸਿੰਘ ਬੰਗੜ ਮੁੱਖ ਲੇਖਾ ਅਫਸਰ, ਇੰਦਰਜੀਤ ਸਿੰਘ ਅਤੇ ਗੁਰਸਿਮਰਤ ਜੀਤ ਸਿੰਘ ਲੇਖਾ ਅਫਸਰ, ਮੈਡਮ ਗੁਰਮੀਤ ਕੌਰ ਹੈਡ ਮਿਸਟਰੈਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਕੀ ਬਾਣੀ ਅਤੇ ਕੀਰਤਨ ਦਾ ਆਨੰਦ ਮਾਣਿਆ।

Send this to a friend