May 26, 2026 4:42 am

ਹਰ ਸਰਕਾਰੀ ਸਕੀਮ ਬਿਨ੍ਹਾਂ ਭੇਦਭਾਵ ਦੇ ਮੁਹਈਆ ਕਰਵਾਈ ਜਾਵੇਗੀ : ਧਨੋਆ, ਗੋਗਨਾ

ਕੁਰਾਲੀ, 28 ਫਰਵਰੀ (ਰਣਜੋਧ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨਾਂ ਨੂੰ ਪੂਰੇ ਕਰਨ ਲਈ ਅਤੇ ਪੰਜਾਬ ਨੂੰ ਮੁੜ ਤੋ ਖੁਸ਼ਹਾਲੀ ਦੀਆਂ ਲੀਹਾਂ ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਨੇ ਅਤੇ ਗਰੀਬ ਲੋਕਾਂ ਨੂੰ ਬੁਨਿਆਦੀ ਸਹੂਲਤਾ ਦੇਣ ਲਈ ਸਰਕਾਰ ਦੁਆਰਾ ਉਪਰਾਲੇ ਜਾਰੀ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨੀਲੇ ਕਾਰਡ ਧਾਰਕਾਂ ਨੂੰ ਵਾਰਡ ਨੰ : 9 ਅਤੇ 12 ਵਿੱਚ ਕਣਕ ਵੰਡਣ ਦੀ ਸ਼ੁਰੂਆਤ ਕਰਵਾਉਂਦੇ ਸਮੇਂ ਸ਼ਹਿਰੀ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਭੂਰਾ ਧਨੋਆ ਅਤੇ ਵਾਈਸ ਪ੍ਰਧਾਨ ਸੰਜੂ ਗੋਗਨਾ ਨੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਧਨੋਆ ਅਤੇ ਗੋਗਨਾ ਨੇ ਕਿਹਾ ਕਿ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੀ ਯੋਗ ਅਗਵਾਈ ਹੇਠ ਸ਼ਹਿਰ ਅਤੇ ਹਲਕਾ ਖਰੜ ਦੇ ਨਿਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ ਹਰ ਸਕੀਮ ਬਿਨਾਂ ਕਿਸੇ ਭੇਦਭਾਵ ਦੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਰੋਸ਼ਨ ਲਾਲ ਵਰਮਾਂ, ਐਮ ਪੀ ਸਿੰਘ ਸਮੇਤ ਹੋਰ ਵੀ ਸ਼ਹਿਰ ਨਿਵਾਸੀ ਹਾਜ਼ਰ ਸਨ।

Send this to a friend