May 26, 2026 4:43 am

ਵਾਰਡ 5 ਦੇ ਕੌਂਸਲਰ ਨੇ ਲਗਾਏ ਮੰਡੀ ਗੋਬਿੰਦਗੜ੍ਹ ਨਗਰ ਕੌਸਲ ਵੱਲੋਂ ਅਨਦੇਖੀ ਦੇ ਦੋਸ਼

ਮੰਡੀ ਗੋਬਿੰਦਗੜ, 28 ਫਰਵਰੀ (ਮਨੋਜ ਭੱਲਾ)- ਨਗਰ ਕੌਸਲ ਮੰਡੀ ਗੋਬਿੰਦਗੜ ਦੀ ਨਗਰ ਕੌਸਲ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਕੰਮਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਪਰ ਸ਼ਹਿਰ ਦੇ ਕਈ ਵਾਰਡਾ ਵਿੱਚ ਅਜੇ ਵੀ ਕਈ ਕੰਮ ਅਧੂਰੇ ਪਏ ਹਨ। ਕਈ ਕੰਮਾ ਦੇ ਟੇਂਡਰ ਪਾਸ ਹੋ ਚੁਕੇ ਹਨ ਤੇ ਠੇਕੇਦਾਰਾ ਨੂੰ ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁਕੇ ਹਨ ਲੇਕਿਨ ਕਈ ਠੇਕੇਦਾਰਾ ਵੱਲੋ ਕੰਮਾ ਨੂੰ ਸ਼ੁਰੂ ਹੀ ਨਹੀ ਕਰਵਾਇਆ ਗਿਆ। ਜਿਸ ਨੂੰ ਲੈ ਕੇ ਵਾਰਡ ਨੂੰ 5 ਦੇ ਕੌਸਲਰ ਪ੍ਰਦੀਪ ਕੁਮਾਰ ਨੇ ਨਗਰ ਕੌਸਲ ਤੇ ਅਣਦੇਖੀ ਦੇ ਆਰੋਪ ਲਗਾਉਦਿਆ ਮੁਹੱਲਾ ਨਿਵਾਸੀਆ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਨਾਮ ਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਕੌਸਲਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਸ ਦੇ ਵਾਰਡ ਵਿੱਚ 2 ਮੰਜਲੀ ਧਰਮਸ਼ਾਲਾ ਬਣਾਉਣਾ, ਗਲੀ ਨੂੰ 8 ਵਿੱਚ ਰੋਡ ਗਲੀਆ, ਇੰਟਰਲੋਕਿੰਗ ਟਾਇਲਾ ਦਾ ਕੰਮ, ਵਾਰਡ ਚ, 13 ਨੰਬਰ ਟਿਉਬਲ ਦੇ ਜਰਨੇਟਰ ਦਾ ਕੰਮ,ਗੋਇਲ ਕਾਲੌਨੀ ਚ, ਜੀ ਟੀ ਰੋਡ ਤੱਕ ਇੰਟਰਲਾਕਿੰਗ ਵਰਮ ਦਾ ਕੰਮ, ਵਾਰਡ ਚ, ਡੈਮਰਿੰਜ ਮੇਨ ਹੋਲ ਉੱਚੇ ਚੱਕਣ ਦਾ ਕੰਮ, ਸਤਨਾਮ ਢਾਬੇ ਕੋਲ ਲੁੱਕ ਪਵਾਉਣ ਦਾ ਕੰਮ, ਸਟਰੀਟ ਲਾਇਟਾ ਦਾ ਕੰਮ, ਗਾਇਤਰਾ ਆਸ਼ਰਮ, ਗੇਰਾ ਸਟਰੀਟ, ਮਨਜੀਤ ਪੁਰੀ ਵਾਲੀ ਸਟਰੀਟ ਦਾ ਕੰਮ ਰੁਕੇ ਹੋਏ ਹਨ। ਇਸ ਤੋ ਇਲਾਵਾ ਕੇਸੋ ਦੇਵੀ ਤੇ ਨਿਰਮਲਾ ਦੇਵੀ 2 ਗਰੀਬ ਪਰਿਵਾਰਾ ਦੇ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਅਧੀਨ ਪਾਸ ਹੋਏ ਕੇਸ ਦੀ ਰਕਮ ਦਾ ਕੰਮ ਵੀ ਲਟਕਾਇਆ ਹੋਇਆ ਹੈ। ਪ੍ਰਦੀਪ ਕੁਮਾਰ ਨੇ ਨਗਰ ਕੌਸਲ ਅਧਿਕਾਰੀਆ ਤੇ ਆਰੋਪ ਲਗਾਇਆ ਹੈ ਕਿ ਉਸ ਦੇ ਵਾਰਡ ਵਿੱਚ ਹੋਣ ਵਾਲੇ ਕੰਮਾ ਦੀ ਅਨਦੇਖੀ ਕੀਤੀ ਜਾ ਰਹੀ ਹੈ। ਕੌਸਲਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਸ ਦੇ ਵਾਰਡ ਦੇ ਅਧੂਰੇ ਕਮੰ ਸ਼ੁਰੂ ਨਾ ਕਰਵਾਏ ਤਾ ਉਹ ਸੋਮਵਾਰ ਤੋ ਮੁਹੱਲਾ ਨਿਵਾਸੀਆ ਦੇ ਨਾਲ ਨਗਰ ਕੌਸਲ ਚ, ਰੋਸ ਪ੍ਰਦਰਸ਼ਨ ਮੁਜਾਹਰਾ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜੁਮੇਵਾਰੀ ਨਗਰ ਕੌਸਲ ਅਧਿਕਾਰੀਆ ਦੀ ਹੋਵੇਗੀ। ਇਸ ਮੌਕੇ ਕੌਸਲਰ ਪ੍ਰਦੀਪ ਕੁਮਾਰ, ਫੋਜੀ ਕਸ਼ਮੀਰਾ ਸਿੰਘ, ਸ਼ਾਮ ਲਾਲ, ਜੋਗਿੰਦਰ ਸਿੰਘ, ਵਿਕੀ ਸ਼ਾਮਲ ਸਨ।ਜਦੋ ਇਸ ਬਾਰੇ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਦਾ ਕਹਿਣਾ ਸੀ ਕਿ ਜੋ ਵੀ ਕੰਮ ਪਾਸ ਹੋ ਚੁਕੇ ਹਨ ਤੇ ਵਰਕ ਆਰਡਰ ਜਾਰੀ ਕੀਤੇ ਹੋਏ ਹਨ ਠੇਕੇਦਾਰ ਨੂੰ ਕਹਿ ਕੇ ਜਲਦੀ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ। ਵਿਕਾਸ ਦੇ ਕੰਮਾ ਨੂੰ ਲੈ ਕੇ ਜਦੋ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਵਿੱਚ ਕਿਸੇ ਵੀ ਅਧਿਕਾਰੀ ਜਾ ਠੇਕੇਦਾਰ ਦੀ ਅਣਦੇਖੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

Send this to a friend