ਦੋਸਤ ਬਜ਼ਾਰਾਂ ਚੋਂ ਨਹੀਂ ਮਿਲਦੇ ਸਭ ਕੁਝ ਦੇਖ ਭਰਖ ਕਿ ਬਣਾਏ ਜਾਂਦੇ ਹਨ । ਮੈਰੇ ਦੋਸਤ ਜਿੰਦਲ ਨੇ ਦੱਸਿਆ ਕਿ ਭਾਵੇਂ ਪੈਸੇ ਕਮਾਉਣ ਦੀ ਦੋੜ ਵਿੱਚ ਨਹੀਂ ਨਾ ਕਮਾਏ ਪਰ ਯਾਰ ਦੋਸਤ ਮੈਂ ਕਹਿ ਸਕਦਾ ਜ਼ਰੂਰ ਕਮਾਏ ਨੇ ਜਿੰਨਾ ਵਿੱਚ ਮੇਰੀ ਉਮਰ ਤੋਂ ਵੱਡੇ ਹਾਣੀ ਅਤੇ ਛੋਟੇ ਵੀ ਹਨ ਜਿਸ ਤਰ੍ਹਾਂ ਦਾ ਦੋਸਤ ਹੁੰਦਾ ਉਸ ਨਾਲ ਉਹੀ ਜਿਹਾ ਬਣ ਜਾਣਾ ਸਾਰੇ ਦੋਸਤ ਹੀ ਰੱਬ ਰੂਪੀ । ਕਈ ਦੋਸਤਾਂ ਤੋਂ ਸਿੱਖਣ ਵੀ ਬਹੁਤ ਕੁਝ ਮਿਲਿਆ ਜਿਸ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਉਨ੍ਹਾਂ ਨੇ ਅਤੇ ਮੈਂ ਵੀ ਘਰ ਪਰਿਵਾਰ ਦੀ ਗੱਲ ਬਾਤ ਸਾਂਝੀ ਕਰ ਲੈਣੀ ਅਤੇ ਉਨ੍ਹਾਂ ਦੀ ਗੱਲ ਤੇ ਅਮਲ ਵੀ ਕਰਨਾ
ਪਰ ਜਿਸ ਨੂੰ ਦੋਸਤ ਬਣਾ ਲਿਆ ਉਸ ਨਾਲ ਕੁਝ ਗਿਲਾ ਸ਼ਿਕਵਾ ਤਾਂ ਜ਼ਰੂਰ ਹੋ ਸਕਦਾ ਪਰ ਉਸ ਤੋਂ ਬਿਨਾਂ ਜ਼ਿਆਦਾ ਸਮਾਂ ਰਹਿ ਨਹੀਂ ਸਕਦਾ ਗੱਲ ਭਾਵੇਂ ਕੇ ਬਹੁਤ ਦੋਸਤਾਂ ਦਾ ਜ਼ਿਕਰ ਪਹਿਲਾਂ ਕਰ ਚੁੱਕਾ ਹਾਂ ਅਤੇ ਸਮੇਂ ਸਮੇਂ ਤੇ ਕਰਦਾ ਰਹੇਗਾ ਪਰ ਇਸ ਦੋਸਤ ਦਾ ਜ਼ਿਕਰ ਕਰੇ ਬਿਨਾਂ ਨਹੀਂ ਰਹਿ ਸਕਿਆ ਭਾਵੇਂ ਮੈਂ ਕਈ ਸਾਲਾਂ ਤੋਂ ਇੱਕ ਦੋਸਤ ਕੋਲ ਲਗਾਤਾਰ ਆਉਣਾ ਜਾਣਾ ਹੈ । ਪਿਛਲੇ ਵੀਰਵਾਰ ਨੂੰ ਜਦੋਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰਾਂ ਨੂੰ ਜਾਣ ਲੱਗਾ ਤਾਂ ਰਸਤੇ ਵਿਚ ਆਉਂਦੀ ਮੇਰੇ ਦੋਸਤ ਕਪਲਾਸ ਤਾਇਲ ਸਵੀਟ ਹਾਊਸ ਤੇ ਰੁੱਕ ਗਿਆ ਪਰ ਉਹ ਬਹੁਤ ਬਿਜੀ ਹੋਣ ਦੇ ਬਾਵਜੂਦ ਮੇਰੇ ਨਾਲ ਗੱਲਾਂ ਵੀ ਕਰਦਾ ਰਿਹਾ ਅਤੇ ਗਾਹਕਾਂ ਨੂੰ ਸਮਾਨ ਵੀ ਦੇਣ ਉਪਰੰਤ ਮੇਰੇ ਕੋਲ ਆ ਕਿ ਕੁਰਸੀ ਤੇ ਬੇਠ ਕਿ ਕਹਿੰਦਾ ਸਾਰਾ ਦਿਨ ਭੱਜ ਦੋੜ ਕਰਨ ਤੋਂ ਬਾਅਦ ਸਰੀਰ ਦਾ ਚੂਰ ਹੋ ਜਾਂਦਾ ਗੱਲਾਂ ਕਰਨ ਤੋਂ ਬਾਅਦ ਕਹਿੰਦਾ ਕੀ ਸ਼ੁਕਰਵਾਰ ਨੂੰ ਰਿਸ਼ਤੇਦਾਰ ਦੀ ਦੁਕਾਨ ਮੂਹਰਤ ਸਿਰਫ ਪਰਿਵਾਰਕ ਮੈਂਬਰਾਂ ਹੀ ਹਾਂ ਦਸ ਮਿੰਟ ਕੱਢ ਲਈ ਮੈਂ ਕਿਹਾ ਠੀਕ ਜੀ ਹੁਣ ਦੱਸ ਕੀ ਖਾਣਾ ਮੈਂ ਕਿਹਾ ਗੋਲਗੱਪੇ ਖਾ ਲੈ ਫਿਰ ਗੱਲਾਂ ਕਰਦੇ ਰਹੇ ਅਤੇ ਮੁਲਾਜ਼ਮ ਨੂੰ ਅਵਾਜ਼ ਮਾਰੀ ਕਿ ਇਕ ਪਲੇਟ ਚੋਂ ਗਾਜਰਪਾਕ ਲੈ ਕਿ ਆਏ ਅਸੀਂ ਦੋਵੇਂ ਖਾਣ ਲੱਗਗੇ ਫਿਰ ਮੈਂ ਉਨ੍ਹਾਂ ਨੂੰ ਕਿਹਾ ਚੱਲਦਾ ਉਹ ਕਹਿੰਦਾ ਖੜ ਜਾ ਚੱਲਾ ਜਾਈ ਕਿਹੜਾ ਦੂਰ ਜਾਣਾ ਅਤੇ ਮੇਰੇ ਬੇਟੇ ਤੇ ਬੇਟੀ ਵਾਸਤੇ ਲਿਫਾਫੇ ਵਿਚ ਕੁਝ ਖਾਣ ਲਈ ਪਾ ਦਿੱਤਾ ਜਦੋਂ ਘਰੇ ਗਿਆ ਪਹੁੰਚਿਆ ਤਾਂ ਮੇਰੀ ਬੇਟੀ ਨੇ ਜਦੋਂ ਲਿਫ਼ਾਫ਼ਾ ਖੋਲਿਆ ਕਹਿੰਦੀ ਡੈਡੀ ਕਪਲ ਅੰਕਲ ਕੋਲ ਖੜ ਕਿ ਆਏ ਹੋਏ ਮੈਂ ਸਭ ਜਾਣਦੀ ਹਾਂ ਮੈ ਸਾਰੀ ਰਾਤ ਇਕ ਗੱਲ ਸੋਚਦਾ ਰਿਹਾ ਕੇ ਮੇਰੇ ਵਿਚ ਕੀ ਦੇਖਿਆ ਜ਼ੋ ਮੈਨੂੰ ਬਹੁਤ ਮਾਣ ਸਤਿਕਾਰ ਦਿੰਦੇ ਇੰਨੇ ਸਾਲ ਦੋਸਤੀ ਨੂੰ ਹੋ ਗ?ੇ ਪਰ ਇਸ ਨੇ ਕਦੇ ਮੈਂ ਮੱਥੇ ਜਦੋਂ ਮੈਂ ਸਵੀਟ ਹਾਊਸ ਤੇ ਜਾਦਾ ਹਾਂ ਕੁਝ ਖਾਏ ਪੀਏ ਬਿਨਾਂ ਨਹੀਂ ਆਉਣ ਦਿੱਤਾ ਇਸ ਤੋਂ ਇਲਾਵਾ ਦੇ ਹੋਰ ਵੀ ਕਿਸੇ ਸਕੂਲ ਜਾਂ ਲੋੜਵੰਦ ਜਾ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦਵਾਈ ਜਾਂ ਕਿਸੇ ਨੂੰ ਸਨਮਾਨ ਦੀ ਗੱਲ ਹੋਵੇ ਕਦੇ ਵੀ ਮੈਂ ਉਸ ਦੇ ਮੂੰਹੋਂ ਜਵਾਬ ਨਹੀਂ ਸੁਣਿਆ ਪਰ ਮੇਰੀ ਵੀ ਇੱਕ ਆਦਤ ਮੈ ਵੀ ਇੱਕ ਖੂਬੀ ਹੈ ਉਥੇ ਹੀ ੍ਰਜਾਦਾ ਹਾਂ ਜਿਥੇ ਕੁਝ ਮਾਣ ਸਤਿਕਾਰ ਹੋਵੇ ਭਾਵੇਂ ਦੋਸਤ ਹੈ ਜਾਂ ਰਿਸ਼ਤੇਦਾਰ ਜਾਂ ਸਰਕਾਰੀ ਦਫ਼ਤਰ ਹੋਵੇ ਭਾਵ ਕਿ ਸਾਰੇ ਦੋਸਤ ਇੱਕ ਦੂਜੇ ਨੂੰ ਜੇ ਨਾ ਮਿਲੇ ਤਾਂ ਫੋਨ ਕਰ ਲੈਣਾ ਇਸ ਤਰ੍ਹਾਂ ਇੱਕ ਹੋਰ ਮਿੱਤਰ ਜੈਨ ਨੇ ਵੀ ਸਵੇਰੇ ਗਿਆਰਾਂ ਵਾਲੀ ਚਾਹ ਪੁੱਛ ਕਿ ਪੀਣ ਆਵੇਗਾ ਜਾਂ ਨਹੀਂ ਪਿਛਲੇ ਦਿਨੀਂ ਮੇਰੇ ਦੋਸਤ ਨੂੰ ਪੁਲਸ ਮਹਿਕਮੇ ਚੋਂ ਹੋਲਦਾਰ ਤੋਂ ਥਾਣੇਦਾਰ ਬਣਿਆ ਪਰ ਉਸ ਨੂੰ ਵਧਾਇਆ ਵੀ ਦੇ ਦਿੱਤੀਆਂ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਪਰ ਜਦੋਂ ਸਾਮ ਨੂੰ ਘਰ ਗਿਆ ਮੇਰੀ ਬੇਟੀ ਕਹਿੰਦੀ ਡੈਡੀ ਅੱਜ ਹਰਵਿੰਦਰ ਅੰਕਲ ਆਏ ਸੀ ਡੱਬੇ ਲੈ ਕਿ ਮੈਨੂੰ ਵੀ ਪੈਸੇ ਧੱਕੇ ਨਾਲ ਦੇ ਗ?ੇ ਕਿ ਬਣੇ ਨੇ ਉਹ ਅੰਕਲ ਮੈ ਕਿਹਾ ਪੁੱਤ ਥਾਣੇਦਾਰ । ਮੈਂ ਸੋਚਿਆ ਕਿ ਮੈਂ ਤਾਂ ਸੋਚਦਾ ਸੀ ਕਿ ਉਸ ਨੂੰ ਗੱਲਾਂ ਗੱਲਾਂ ਵਿਚ ਲਾਭਾਂ ਦੇਵੇਗਾ ਪਰ ਉਹ ਤਾਂ ਆਪਣੇ ਥਾਂ ਸਹੀ ਨਿਕਲਿਆ ਜੋ ਬਿਨਾਂ ਦੱਸੇ ਘਰ ਵੀ ਪਰਿਵਾਰ ਕੋਲ ਅੱਧਾ ਘੰਟਾ ਲਾ ਕਿ ਸਾਰੇ ਦੁੱਖ ਸੁੱਖ ਵੀ ਕਰ ਤੇ ਮੇਰੀ ਕੁਝ ਤਰੀਫ ਵੀ ਕਰ ਗਿਆ ਮੈਂਤਾਂ ਸੋਚਦਾ ਸੀ ਉਸ ਨੂੰ ਉਲਾਂਭੇ ਦੇਵਾਂਗੇ ਗੱਲ ਉਲਾਂਭੇ ਦੀ ਨਹੀਂ ਕਰਦਾ ਪਿਆਰ ਦੀ ਕਰਦਾ ਭਾਵੇਂ ਦੋਸਤ ਘੱਟ ਹੋਣ ਪਰ ਹੋਣ ਤੁਹਾਡਾ ਸਾਥ ਦੇਣ ਵਾਲੇ ਇਸੇ ਤਰ੍ਹਾਂ ਸ਼ਿਵਰਾਤਰੀ ਵਾਲੇ ਦਿਨ ਮੇਰੇ ਮਿੱਤਰ ਖੁਸ਼ਵਿੰਦਰ ਸ਼ਰਮਾ ਦਾ ਫੋਨ ਆਇਆ ਕਿ ਘਰੋਂ ਗਰਮ ਗਰਮ ਪਰੋਠੇ ਤੇ ਚਾਹ ਆਈ ਹੈ ਆ ਕਿ ਖਾ ਲੈ ਮੈਂ ਵੀ ਉਸ ਦੀ ਦੁਕਾਨ ਤੇ ਚੱਲਾ ਗਿਆ ਅਤੇ ਸੋਚਦਾ ਰਿਹਾ ਕਿ ਸਭ ਕੁਝ ਪਿਆਰ ਨਾਲ ਹੀ ਹੈ।ਅਤੇ ਚੰਗੇ ਦੋਸਤ ਨੂੰ ਕਦੇ ਵੀ ਧੋਖਾ ਨਾ ਦਿਓ ਹੈ ਤੁਹਾਡਾ ਵਿਸ਼ਵਾਸ ਹੈ।