ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ

ਕਾਲਜ ਨੂੰ ਨਸ਼ਾ ਮੁਕਤ ਸੰਸਥਾ ਬਣਾਕੇ ਵਿਦਿਆਰਥੀ ਭਾਰਤ ਅੰਦਰ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕਰ ਸਕਦੇ ਹਨ: ਡਾ. ਭਾਰਗਵ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਕੇ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਲਈ ਇੱਕ ਰੋਲ ਮਾਡਲ ਬਣਕੇ ਸਕਦੇ ਹਨ ਅਤੇ ਇਸ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਹਿਯੋਗ ਕਰਕੇ ਸਮਾਜ ਭਲਾਈ ਕਾਰਜਾਂ ਵਿੱਚ ਅਮਿੱਟ ਯੋਗਦਾਨ ਪਾ ਸਕਦੇ ਹਨ। ਬਾਬਾ ਨਾਨਕ ਜੀ ਦੇ ਨਾਮ ਤੇ ਚਲ ਰਹੇ ਇਸ ਕਾਲਜ ਵਿੱਚ ਪੜ ਰਹੇ ਵਿਦਿਆਰਥੀ ਖੁਦ ਨਸ਼ਿਆਂ ਦਾ ਤਿਆਗ ਕਰਕੇ ਇਸ ਸੰਸਥਾ ਨੂੰ ਸਮੁੱਚੇ ਭਾਰਤ ਦੀ ਸਰਬੋਤਮ ਸੰਸਥਾ ਬਣਾਕੇ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕਰ ਸਕਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਜਿਲ੍ਹੇ ਦੇ ਪੁਲਿਸ ਮੁਖੀ ਡਾ. ਸ਼੍ਰੀ ਨਰਿੰਦਰ ਭਾਰਗ ਜੀ ਨੇ ਗੁਰੁ ਨਾਨਕ ਕਾਲਜ ਬੁਢਲਾਡਾ ਵਿਖੇ ਕਾਲਜ ਦੇ ਸਟਾਫ, ਹਜਾਰਾਂ ਵਿਦਿਆਰਥੀਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ‘ਨਸ਼ਾ ਵਿਰੋਧੀ ਸੈਮੀਨਾਰ’ ਵਿੱਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮਾਨਯੋਗ ਡਾਇਰੈਕਟਰ ਜਰਨਲ ਪੰਜਾਬ ਪੁਲਿਸ ਸ਼੍ਰੀ ਦਿਨਕਰ ਗੁਪਤਾ ਜੀ ਵੱਲੋਂ ਇੱਕ ਵਿਸ਼ੇਸ ਪ੍ਰੋਗਰਾਮ ‘ਬੜੀ ਸਕੀਮ’ ਚਲਾਈ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਅਸਾਨੀ ਨਾਲ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਉਹਨਾਂ ਦਾ ਸਮਾਜ ਵਿੱਚ ਮੁੜ ਬਸੇਵਾ ਕਰਨ ਵਿੱਚ ਮੋਹਰੀ ਭੁਮਿਕਾ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੁਝ ਲੋਕਾਂ ਨੇ ਸਿਰਫ ਭੰਡਣ ਤੋਂ ਬਿਨਾ ਇਸਦੀਆਂ ਪ੍ਰਾਪਤੀਆਂ ਦਾ ਜਿਕਰ ਨਹੀ ਕੀਤਾ ਅਤੇ ਮਾਨਸਾ ਜਿਲ੍ਹਾ ਪੰਜਾਬ ਦਾ ਹੀ ਨਹੀ ਸਗੋਂ ਭਾਰਤ ਦਾ ਅਜਿਹਾ ਜਿਲ੍ਹਾ ਹੈ ਜਿੱਥੇ ਸਿਰਫ ਨਾ ਮਾਤਰ ਹੀ ਨਸ਼ਾ ਵਿਕਦਾ ਜਾ ਇੱਥੇ ਦੇ ਵਾਸੀ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਘਰਦਾ ਮਹੌਲ ਦੇਖਕੇ ਜਾ ਮਾੜੀ ਸੰਗਤ ਦਾ ਸ਼ਿਕਾਰ ਹੋਕੇ ਹੀ ਨਸ਼ਾ ਕਰਨ ਦੇ ਆਦੀ ਬਣਦੇ ਹਨ ਪਰ ਜਿਸ ਨਸ਼ਾ ਕਰਨ ਵਾਲੇ ਵਿਅਕਤੀ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਉਹ ਅਸਾਨੀ ਨਾਲ ਨਸ਼ਾ ਛੱਡਕੇ ਆਪਣੇ-ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਤਰੱਕੀ ਦੀਆਂ ਲੀਹਾਂ ਤੇ ਲੈਜਾ ਸਕਦਾ ਹੈ। ਇਸ ਸੈਮੀਨਾਰ ਵਿੱਚ ਕਾਲਜ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਾਲਜ ਦੇ ਵਿਹੜੇ ਆਏ ਮੁੱਖ ਮਹਿਮਾਨ ਮਾਨਸਾ ਜਿਲ੍ਹਾ ਪੁਲਿਸ ਮੁਖੀ ਡਾ. ਸ਼੍ਰੀ ਨਰਿੰਦਰ ਭਾਰਗ ਜੀ, ਡੀ.ਐੱਸ.ਪੀ. ਬੁਢਲਾਡਾ ਸ਼੍ਰੀ ਜਸਪਿੰਦਰ ਸਿੰਘ ਗਿੱਲ, ਅਜੀਤ ਅਖਬਾਰ ਮਾਨਸਾ ਦੇ ਜਿਲ੍ਹਾ ਵਿਸ਼ੇਸ ਰਿਪੋਰਟਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਪੱਤਵੰਤੇ ਸੱਜਣਾਂ ਨੂੰ ਜੀ ਆਇਆ ਨੂੰ ਆਖਦਿਆਂ ਕਿਹਾ ਕਿ ਇਸ ਕਾਲਜ ਨੇ ਪੜ੍ਹਾਈ, ਖੇਡਾਂ ਅਤੇ ਪੰਜਾਬੀ ਸੱਭਿਆਚਾਰ ਗਤੀਵਿਧੀਆਂ ਵਿੱਚ ਅਨੇਕਾਂ ਸਫਲਤਾਵਾਂ ਪ੍ਰਾਪਤ ਕਰਕੇ ਇਸ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਅਤੇ ਤੁਜਰਬੇਕਾਰ ਸਟਾਫ ਨੇ ਭਾਰਤ ਪੱਧਰ ਤੇ ਵੱਡੇ ਰਿਕਾਰਡ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਪੜ ਰਹੇ 90 ਪ੍ਰਤੀਸ਼ਤ ਵਿਆਕਤੀ ਨਸ਼ਾ ਰਹਿਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਵਿਦਿਆਰਥੀ ਨਸ਼ਿਆਂ ਦਾ ਤਿਆਗ ਕਰਕੇ ਇਸ ਕਾਲਜ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰਨਗੇ। ਇਸ ਮੌਕੇ ਹਜਾਰਾਂ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੱਥ ਖੜੇ ਕਰਕੇ ਇਹ ਵਿਸ਼ਵਾਸ ਦਿਵਾਇਆ ਕਿ ਕਾਲਜ ਨੂੰ ਨਸ਼ਾ ਮੁਕਤ ਸੰਸਥਾ ਬਣਾਉਣ ਵਿੱਚ ਬਣਦਾ ਰੋਲ ਅਦਾ ਕਰਨਗੇ। ਇਸ ਮੌਕੇ ਪ੍ਰੋ. ਨਤਿਕਾ, ਪ੍ਰੋ. ਰਮਨਦੀਪ ਸਿੰਘ ਅਤੇ ਸਪੈਸਲ ਟਾਸਕ ਫੋਰਸ ਸਬ ਡਵੀਜਨ ਮਾਨਸਾ ਮੁਖੀ ਸਹਾਇਕ ਥਾਣੇਦਾਰ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਤੋਂ ਬਚਣ ਲਈ ਸਵੈ-ਪੜਚੋਲ ਕਰਕੇ ਆਪਣੀ ਅਨਰਜੀ ਨੂੰ ਚੰਗੇ ਕੰਮਾਂ ਵਿੱਚ ਲਗਾਕੇ ‘ਨਸ਼ਿਆਂ ਨੂੰ ਨਾਹ ਅਤੇ ਜਿੰਦਗੀ ਨੂੰ ਹਾਂ’ ਕਰਕੇ ਇੱਕ ਸੁੰਦਰ ਸਮਾਜ ਦੀ ਸਿਰਜਨਾਂ ਕਰ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸ਼੍ਰੀ ਨਰਿੰਦਰ ਭਾਰਗਵ ਅਤੇ ਡੀ.ਐੱਸ.ਪੀ. ਬੁਢਲਾਡਾ ਸ਼੍ਰੀ ਜਸਪਿੰਦਰ ਸਿੰਘ ਗਿੱਲ ਨੇ ਬੁਢਲਾਡਾ ਬਲਾਕ ਦੇ ਸਮੁੱਚੇ ਸਾਂਝ ਕੇਂਦਰਾਂ ਵੱਲੋਂ ਮਿਹਨਤ ਨਾਲ ਤਿਆਰ ਕੀਤਾ ਅਕਰਸ਼ਿਤ ‘ਸਵੈ-ਚਿੰਤਨ ਕਲੈਂਡਰ’ ਆਓ ਪੰਜਾਬੀਓ ਰਲ ਮਿਲਕੇ ਮੋਰਚਾ ਲਾਈਏ, ਨਸ਼ਿਆਂ ਦੀ ਭੈੜੀ ਆਦਤ ਤੋਂ ਨੌਜਵਾਨੀ ਨੂੰ ਬਚਾਈਏ ਜਾਰੀ ਕੀਤਾ। ਇਸ ਪ੍ਰੋਗਰਾਮ ਦਾ ਸਟੇਜ ਸੰਚਾਲਨ ਪ੍ਰੋ. ਗੁਰਦੀਪ ਸਿੰਘ ਨੇ ਬਾਖੂਬੀ ਨਿਭਾਇਆ।ਵਿਦਿਆਰਥੀ ਪ੍ਰਗਟ ਸਿੰਘ ਨੇ ਨਸ਼ਿਆ ਤੋਂ ਬਚਾਅ ਲਈ ਇੱਕ ਗੀਤ ਵੀ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੁ ਨਾਨਕ ਕਾਲਜ ਬੁਢਲਾਡਾ ਦਾ ਸਮੂਹ ਸਟਾਫ, ਸਿਟੀ ਬੁਢਲਾਡਾ ਐੱਸ.ਐੱਚ. ਓ ਇੰਸਪੈਕਟਰ ਗੁਰਦੀਪ ਸਿੰਘ, ਸਬ ਡਵੀਜਨ ਸਾਂਝ ਕੇਂਦਰ ਬੁਢਲਾਡਾ ਮੁਖੀ ਸਹਾਇਕ ਥਾਣੇਦਾਰ ਭੀਮ ਸੈਨ, ਸ਼ਪੈਸ਼ਲ ਟਾਸਕ ਫੋਰਸ ਸਬ ਡਵੀਜਨ ਬੁਢਲਾਡਾ ਟੀਮ ਮੁਖੀ ਥਾਣੇਦਾਰ ਰਾਮ ਸਿੰਘ ਅੱਕਾਂਵਾਲੀ, ਸਾਂਝ ਕੇਂਦਰ ਥਾਣੇਦਾਰ ਬੋਹਾ ਮੁਖੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਸਾਂਝ ਕੇਂਦਰ ਸਦਰ ਬੁਢਲਾਡਾ ਮੁਖੀ ਸਹਾਇਕ ਥਾਣੇਦਾਰ ਸਵਰਨ ਕੌਰ, ਸਾਂਝ ਕੇਂਦਰ ਥਾਣਾ ਸਿਟੀ ਬੁਢਲਾਡਾ ਮੁਖੀ ਸਹਾਇਕ ਥਾਣੇਦਾਰ ਰਣਜੀਤ ਸਿੰਘ, ਸਾਂਝ ਕੇਂਦਰ ਥਾਣਾ ਬਰੇਟਾ ਮੁਖੀ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਬੋਹਾ, ਸਹਾਇਕ ਥਾਣੇਦਾਰ ਗੁਰਮੀਤ ਸਿੰਘ, ਸਿਪਾਹੀ ਗੁਰਸੇਵਕ ਸਿੰਘ, ਸਿਪਾਹੀ ਸੁਖਵਿੰਦਰ ਸਿੰਘ, ਹੌਲਦਾਰ ਧਰਵਿੰਦਰ ਸਿੰਘ, ਸਮਾਜ ਸੇਵੀ ਸੁਰਿੰਦਰ ਮੰਗਲਾ, ਸਮਾਜ ਸੇਵੀ ਸੁਖਵਿੰਦਰ ਸਿੰਘ ਰੱਲੀ, ਸਾਂਝ ਕੇਂਦਰ ਬੋਹਾ ਦੇ ਮੈਂਬਰ ਮਹਿੰਦਰ ਸਿੰਘ, ਹਰਪਾਲ ਸਿੰਘ, ਸੰਤੋਖ ਸਿੰਘ, ਬੁਢਲਾਡਾ ਬਲਾਕ ਦੇ ਸਮੁੱਚੇ ਸਾਂਝ ਕੇਂਦਰ ਦੇ ਪੁਲਿਸ ਮੁਲਾਜਮ ਅਤੇ ਹਜਾਰਾਂ ਦੀ ਗਿਣਤੀ ਵਿੱਚ ਕਾਲਜ ਦੇ ਵਿੱਦਿਆਰਥੀ ਹਾਜ਼ਰ ਸਨ।

Send this to a friend