ਪੰਜਾਬ ‘ਚ ਸੱਭਿਆਚਾਰਕ ਅੱਤਵਾਦ ਚਰਮ ਸੀਮਾ ‘ਤੇ

ਨਿੱਜੀ ਮੁਫਾਦਾਂ ਲਈ ਨੌਜਵਾਨਾਂ ਨੂੰ ਗਲਤ ਦਿਸ਼ਾ ਵੱਲ ਧੱਕ ਰਹੇ ਨੇ ਪੰਜਾਬੀ ਗਾਇਕ

ਸ੍ਰੀ ਮਾਛੀਵਾੜਾ ਸਾਹਿਬ- ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਸਾਰੇ ਭਲੀਭਾਂਤ ਜਾਣੂ ਹਨ ਕਿ ਇਹਦੀ ਕੀ ਹਾਲਤ ਏ ,ਸਮਾਜਿਕ ਤੌਰ ਤੇ,ਆਰਥਿਕ ਤੋਰ ਤੇ ,ਪ੍ਰਬੰਧਕੀ ਤੌਰ ਤੇ,ਤੇ ਸਭਿਆਚਾਰਕ ਤੌਰ ਤੇ !ਸਭਿਆਚਾਰ ਕਿਸ ਵੀ ਕੌਮ ਦਾ, ਸੂਬੇ ਦਾ ,ਦੇਸ਼ ਦਾ ਸ਼ੀਸ਼ਾ ਹੁੰਦਾ ਹੈ ਜਿਸ ਵਿਚੋਂ ਉਸ ਦੇਸ਼ ,ਕੌਮ ਜਾਂ ਸੂਬੇ ਦੇ ਆਉਣ ਵਾਲੇ ਭਵਿੱਖ ਨੂੰ ਵੇਖਿਆ ਜਾਂਦਾ ਹੈ ਕਿ ਇਥੋਂ ਦੇ ਲੋਕ ਕਿੰਨੇ ਸਿਆਣੇ ਤੇ ਸੂਝਵਾਨ ਹਨ !ਕਿੰਨੇ ਸਭਿਆਚਾਰਕ ਹਨ ਤੇ ਕਿੰਨੀ ਨਿਮਰਤਾ ਵਾਲੇ ਹਨ । ਪਰ ਏਸ ਵਕਤ ਅਮੀਰ ਸਭਿਆਚਾਰ ਦੇ ਤੌਰ ਤੇ ਮੋਹਰੀ ਜਾਣਿਆ ਜਾਂਦਾ ਪੰਜਾਬ ਪੂਰੀ ਤਰ੍ਹਾਂ “ਸਭਿਆਚਾਰਕ ਅੱਤਵਾਦ “ਦੀ ਲਪੇਟ ਵਿੱਚ ਹੈ ਕਿਉਂਕਿ ਇਥੋਂ ਦੇ ਅਖੌਤੀ ਗਾਇਕਾਂ ਨੂੰ ਪੰਜਾਬ ਦੀ ਬੇਰੁਜ਼ਗਰ ਜਵਾਨੀ ਨੇ ਏਨਾ ਸਿਰ ਤੇ ਚੜਾ ਲਿਆ ਹੈ ਕਿ ਇਹ ਗਾਇਕ ਹੁਣ ਰੱਬ ਨੂੰ ਘੜੱਬ ਦੱਸਣ ਲੱਗ ਪਏ ਹਨ,ਇਹਨਾਂ ਦਾ ਮਕਸਦ ਹੁਣ ਸਿਰਫ ਗਾਉਣਾ ਨਹੀਂ ਰਿਹਾ ਸਗੋ ਇਹ ਹੁਣ ਲੀਡਰਾਂ ਦੀਆਂ ਰੈਲੀਆਂ ਵਾਂਗ ਸ਼ੋਸ਼ਲ ਮੀਡੀਏ ਤੇ ਨੌਜਵਾਨਾਂ ਨੂੰ ਵਰਗਲਾ ਕੇ ਵੱਧ ਤੋਂ ਵੱਧ ਇਕੱਠ ਕਰਕੇ ਆਪਣੀ ਹਾਊਮੈ ਨੂੰ ਪੱਠੇ ਪਾਉਂਦ ਹਨ । ਪਿਛਲੇ ਦਿਨੀਂ ਦੜਿਬਾ (ਸੰਗਰੂਰ) ਵਿਖੇ ਇੱਕ ਕਬੱਡੀ ਕੱਪ ਤੇ ਦੋ ਵੱਡੇ ਗਾਇਕਾਂ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਦੇ ਅਖਾੜੇ ਦੌਰਾਨ ਜੋ ਹੁਲੜਬਾਜੀ ਸਿਰਫਿਰੇ ਨੌਜਵਾਨਾਂ ਨੇ ਕੀਤੀ ਹੈ ਉਹ ਬੇਹੱਦ ਸ਼ਰਮਨਾਕ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੂੰ ਸਾਂਭਣ ਲਈ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਮੁਸ਼ਤੈਦੀ ਵਰਤੀ ਤੇ ਜੇ ਪੁਲਿਸ ਪ੍ਰਸ਼ਾਸ਼ਨ ਮੁਸ਼ਤੈਦੀ ਨਾ ਵਰਤਦੇ ਹਾਂ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਸੀ ਤੇ ਸ਼ਰਮਸਾਰ ਕਰਨ ਵਾਲੀ ਤਾਂ ਇਹ ਗੱਲ ਹੈ ਕਿ ਗਾਇਕ ਸਿੱਧੂ ਮੂਸੇਵਾਲੇ ਉਪਰ ਉੱਥੇ ਪਾਬੰਦੀ ਦੇ ਬਾਵਜੂਦ ਭੜਕਾਊ ਭਾਸ਼ਣ ਤੇ ਭੜਕਾਊ ਗੀਤ ਗਾਉਣ ਦਾ ਦੋਸ਼ ਵੀ ਲੱਗ ਰਿਹਾ ਹੈ !
ਸਮਾਜ ਨੂੰ ਕੀ ਪਰੋਸ ਰਹੇ ਹਨ ਇਹ ਲੋਕ ਅਸ਼ਲੀਲਤਾ, ਹਥਿਆਰ, ਹੰਕਾਰ ਤੇ ਜਾਂ ਫਿਰ ਗੁੰਡਾਗਰਦੀ। ਪਹਿਲਾਂ ਹੀ ਪੰਜਾਬ ਨੂੰ ਬੇਰੁਜ਼ਗਾਰੀ,ਨਲਾਇਕ ਲੀਡਰਸ਼ਪ ,ਤਬਾਹ ਪ੍ਰਸ਼ਾਸਨਿਕ ਢਾਂਚਾ ਤੇ ਆਰਥਿਕ ਸੰਕਟ ਦੇ ਅੱਤਵਾਦ ਨੇ ਨਪੀੜਿਆ ਪਿਆ ਹੈ ਤੇ ਹੁਣ ਇਹ ਸਭਿਆਚਾਰਕ ਅੱਤਵਾਦ ਪੰਜਾਬ ਨੂੰ ਬਰਬਾਦ ਕਰਨ ਲਈ ਇਸ ਵਕਤ ਪੂਰੀ ਚਰਮ ਸੀਮਾ ਉੱਪਰ ਹੈ ਤੇ ਇਸ ਸਭਿਆਚਾਰ ਅੱਤਵਾਦ ਨਾਲ ਨਜਿੱਠਣ ਲਈ ਇੱਕ ਵੱਡੀ ਲੜਾਈ ਦੀ ਲੋੜ ਹੈ ਤਾਂ ਜੋ ਇਸ ਸਭਿਆਚਾਰ ਅੱਤਵਾਦ ਤੋਂ ਪੰਜਾਬ ਦਾ ਖਹਿੜਾ ਛੁਡਾਇਆ ਜਾ ਸਕੇ । ਬੇਸ਼ੱਕ ਪੰਜਾਬ ਸਰਕਾਰ ਨੇ ਸ਼ੂਟਰ ਫਿਲਮ ਉੱਪਰ ਪਾਬੰਦੀ ਲਗਾ ਕੇ ਇਸ ਪਾਸੇ ਧਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਇਸ ਸਭਿਆਚਾਰ ਅੱਤਵਾਦ ਨਾਲ ਨਜਿੱਠਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ।

Send this to a friend