Skip to content
Independent perspectives. Global stories.
BREAKING

‘ਮੈਂ ਤੇ ਉਹ’: ਸਿਮਰਨ ਅਕਸ ਦੀ ਕਥਾਕਾਰੀ ਦੇ ਰੂ-ਬ-ਰੂ

Share this story

‘ਮੈਂ ਤੇ ਉਹ’ ਸਿਮਰਨ ਅਕਸ ਦੀ ਪਲੇਠੀ ਕਥਾ-ਪੁਸਤਕ ਹੈ।ਉਸਦੀ ਕਥਾਕਾਰੀ ਪੰਜਾਬੀ ਕਹਾਣੀ ਦੀ ਸੱਜਰੀ ਸਵੇਰ ਹੈ।। ਇਕਦਮ ਤਾਜ਼ੀ ਭਾਸ਼ਾ, ਨਵਾਂ ਮੁਹਾਵਰਾ ਵੱਖਰੀ ਵਿਸ਼ਾ-ਪਾਤਰ ਚੋਣ ਤੇ ਨੌਜਵਾਨ ਕਥਾ-ਸ਼ੈਲੀ।ਉਸਦਾ ਸ਼ਬਦ-ਕੋਸ਼ ਤੇ ਵਾਕ ਬਣਤਰ ਵੀ ਨੌਜਵਾਨ ਹੈ। ਉਹ ਕਹਾਣੀ ਵਿਚ ਅਰਥਾਂ ਦਾ ਵਿਸਫੋਟ ਹੈ। ਕਹਾਣੀ ਦੀ ਪੜ੍ਹਤ ਪੜਤਕਾਰ ਅੰਦਰ ਚੁਆਤੀ ਲਾਉਂਦੀ ਹੈ। ਸਿਮਰਨ ਦੀ ਕਹਾਣੀ-ਕਲਾ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਇਸ ਪੁਸਤਕ ਦਾ ਨਾਂ ਰੱਖਣ ਲੱਗੀ ਹੀ ਆਪਣੀ ਅਰਥ-ਸਿਰਜਣ ਯੋਗਤਾ ਦਾ ਪਰੀਚੈ ਕਰਵਾ ਦਿੰਦੀ ਹੈ। ਉਹ ਨਾਂ ਰੱਖਦੀ ਹੈ ‘ਮੈਂ ਤੇ ਉਹ। ਇਹ ਨਾਂ ਬਹੁ- ਰਮਜ਼ੀ ਹੈ। ਇਸ ਵਿਚਲੀ ‘ਮੈਂ ਸਵੈ ਤੋਂ ਸਮਾਜ ਤੱਕ ਦਾ ਅਸਤਿਤਵ ਹੈ। ਉਹ ਉਨ੍ਹਾਂ ਧਿਰਾਂ ਦਾ ਸੂਚਕ ਹੈ, ਜਿਨ੍ਹਾਂ ਦਾ ਹੋਣਾ ਜਾਂ ਨਾ ਹੋਣਾ ‘ਮੈਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪ੍ਰਭਾਵ ਸਵੈ ਤੋਂ ਸਮਾਜ ਤੱਕ ਫੈਲਦਾ ਹੈ। ਕਥਾ-ਪੁਸਤਕ ਦਾ ਇਹ ਨਾਂ ਉਸ ਵਕਤ ਅਰਥ-ਸਿਰਜਣਾ ਦਾ ਸਿਖਰ ਛੋਹ ਲੈਂਦਾ ਹੈ, ਜਦੋਂ ਪੜ੍ਹਤਕਾਰ ਵੇਖਦਾ ਹੈ ਕਿ “ਮੈਂ ਤੇ ਉਹ ਵਿੱਚੋਂ ‘ਤੂੰ ਗਾਇਬ ਹੈ। ਲੁਪਤ-ਅਰਥ ਸਿਰਜਣ ਦੀ ਇਸ ਕਥਾ-ਜੁਗਤ ਤੋਂ ਪਤਾ ਚਲਦਾ ਹੈ ਕਿ ਸਿਮਰਨ ਦੀ ਕਥਾ- ਯਾਤਰਾ ਦਰਅਸਲ ‘ਤੂੰ ਦੀ ਤਲਾਸ਼ ਦਾ ਗਲਪੀ ਪ੍ਰਵਚਨ ਸਿਰਜਦੀ ਹੈ। ਇਕ ਐਸਾ ਗਲਪੀ ਪਵਚਨ ਜਿਸ ਦੀ ‘ਤੇ ਵਿਚ ‘ਮੈਂ ਤੇ ਉਹ ਦਾ ਅਸਤਿਤਵ ਵੀ ਸ਼ਾਮਿਲ ਹੈ।
(ਸਿਮਰਨ ਅਕਸ ਦੀਆਂ ਕਹਾਣੀਆਂ ਦਾ ਅਸਤਿਤਵ ਸੰਜਮ, ਸਹਿਜਤਾ ਤੇ ਸੰਵੇਦਨਾ ਉੱਪਰ ਟਿਕਿਆ ਹੋਇਆ ਹੈ। ਉਹ ਘੱਟ ਸ਼ਬਦਾਂ-ਵਾਕਾਂ ਵਿਚ ਵੱਧ ਗੱਲ ਕਰਦੀ ਹੈ। ਉਹ ਜ਼ਿੰਦਗੀ ਦੇ ਰੰਗ-ਮੰਚ ‘ਤੇ ਅਸਹਿਜ ਹੋਏ ਕਿਰਦਾਰਾਂ ਨੂੰ ਸਹਿਜਤਾ ਨਾਲ ਚਿਤਰਦੀ ਹੈ।ਉਸਦੀ ਕਥਾਕਾਰੀ ਮਾਨਵੀ ਸੰਵੇਦਨਾ ਦੇ ਸੂਖਮ ਪਲਾਂ ਨੂੰ ਕਾਲਗਤ ਕਰਦੀ ਹੈ। ਮਿਸਾਲ ਦੇ ਤੌਰ ‘ਤੇ ਉਸ ਦੀਆਂ ਦੋ ਕਹਾਣੀਆਂ ਹਨ ‘ਭੁੱਖ’ ਅਤੇ ‘ਆਪਣਾ ਘਰ। ਇਨ੍ਹਾਂ ਕਹਾਣੀਆਂ ਵਿਚ ਉਹ ਜ਼ਿੰਦਗੀ ਦੇ ਬੁਨਿਆਦੀ ਮਸਲੇ ਕੇਂਦਰ ਵਿਚ ਲਿਆਉਂਦੀ ਹੈ। ਕਿਰਾਏ ਦੇ ਘਰ ਵਿਚ ਰਹਿਣ ਦਾ ਬਹੁਪਰਤੀ ਅਹਿਸਾਸ ਆਪਣਾ ਘਰ ਬਣ ਜਾਣ ਤੋਂ ਬਾਅਦ ਵੀ ਕਿਵੇਂ ਮਨੁੱਖੀ ਅਵਚੇਤਨ ਵਿੱਚੋਂ ਨਹੀਂ ਨਿਕਲਦਾ। ਕਿਵੇਂ ਇਹ ਅਹਿਸਾਸ ‘ਇਹ ਆਪਣਾ ਘਰ ਐ ਰਾਜਦੀਪ ਹਣਾ ਬਣਕੇ ਸੀਰਤ ਦੀ ਸੂਰਤ ਵਿਚ ਬੇਯਕੀਨੀ ਬੋਲਦਾ ਰਹਿੰਦਾ ਹੈ। ਸਿਮਰਨ ਇਸ ਅਸਹਿਜ ਮਨੋਵਿਗਿਆਨ ਸੰਜਮ ਤੇ ਸਹਿਜਤਾ ਨਾਲ ਕਥਾ-ਬਿਰਤਾਂਤ ਵਿਚ ਢਾਲਦੀ ਹੈ।
ਮੈਂ ਨੂੰ ਜਿਸ ਸੰਬੋਧਨੀ ਕਥਾ-ਸ਼ੈਲੀ ਵਿਚ ਬਿਆਨ ਕਰਦੀ ਹੈ, ਉਹ ਇਸ ਦੀ ਕੇਂਦਰੀ ਪਾਤਰ ‘ਮੈਂ ਦੀ ਰੂਹ, ਦੇਹ, ਹੋਂਦ, ਹਸਤੀ ਤੇ ਨਾਰੀ ਹੋਣ ਦੀ ਨਾਲ ਜੁੜੀ ਸੰਵੇਦਨਾ ਨੂੰ ਪਰਤ-ਦਰ-ਪਰਤ ਨਸ਼ਰ ਕਰਦੀ ਜਾਂਦੀ ਹੈ। ਕਹਾਣੀ ਦੀ ਸਭ ਤੋਂ ਵੱਡੀ ਕਲਾ-ਕੌਸ਼ਲਤਾ ਇਸ ਗੱਲ ਵਿਚ ਛਪੀ ਹੈ ਕਿ ਕਹਾਣੀ ਦੀ ਮੁੱਖ ਪਾਤਰ ‘ਮੈਂ’ ਦਾ ਸਰੋਤਾ ਜਾਂ ਲਿਸਨਰ ਗਾਇਬ ਹੈ।ਉਸ ਕੋਲ ਭੁੱਖ ਅੰਦਰ ਛੁਪੀ ਨਗਨਤਾ ਦੀਆਂ ਬਹੁਤ ਗੱਲਾਂ ਹਨ। ਪਰ ਕੋਈ ਉਸ ਦੀ ਗੱਲ ਸੁਣਨ ਵਾਲਾ ਨਹੀਂ। ਕਹਾਣੀ ਦੇ ਅਖੀਰ ਵਿਚ ਜਿਸ ਭੁੱਖ-ਨੰਗ ਦੇ ਖਿਲਾਫ ਉਹ ਆਸ਼-ਸੰਘਰਸ਼ ਦਾ ਪਰਚਮ ਚੁੱਕ ਕੇ ਤੁਰੀ ਸੀ, ਉਸੇ ਭੁੱਖ-ਨੰਗ ਨੂੰ ਹਥਿਆਰ ਬਣਾ ਉਸਦੀ ਭੈਣ ਦੀਪੀ ਰਾਹੀਂ ਮੈਂ ਪਾਤਰ’ ਦੇ ਵਿਦਰੋਹ ਦੀ ਦਿਸ਼ਾ ਬਦਲ ਦਿੱਤੀ ਜਾਂਦੀ ਹੈ। ਇਹ ਭੁੱਖ ਵੱਲੋਂ ਔਰਤ ਰਾਹੀਂ ਔਰਤ ਨੂੰ ਖ਼ਤਮ ਕਰਨ ਦੀ ਮਾਰਮਿਕ ਕਥਾ ਹੈ। ਇਸ ਵਿਚ ਸੰਵੇਦਨਾ ਰਾਹੀਂ ਸੰਵੇਦਨਸ਼ੀਲ ਨੂੰ ਮਾਰਨ ਦੀ ਜੁਗਤ ਕਮਾਲ ਹੈ। ਇਸ ਕਥਾ-ਪੁਸਤਕ ਵਿਚ ਦਰਜ ਕਹਾਣੀਆਂ ਦੀ ਤਹਿ ਤੱਕ ਪਹੁੰਚਣ ਲਈ ਉਨ੍ਹਾਂ ਪਕੇ ਜ਼ਿਹਨ ਵਿੱਚ ਦੁਬਾਰਾ ਲਿਖਣਾ ਪੈਂਦਾ ਹੈ। ਫਿਰ ਉਹ ਸਹੀ ਅਰਥ ਦਿੰਦੀਆਂ ਹਨ। ਇਹ ਸਿਮਰਨ ਅਕਸ ਦੀ ਕਥਾ ਸਿਰਜਣਾ ਦਾ ਵੱਖਰਾ ਪਛਾਣ-ਚਿੰਨ੍ਹ ਹੈ। ਉਸ ਦੀਆਂ ਕਹਾਣੀਆਂ ਪਰਛਾਵਿਆਂ ਦਾ ਚਾਨਣ, ਛਿੰਦੇ ਕੀ ਰੰਨ, ਮਾਈ ਮੋਹਣੀ, ਆਦਮ-ਬੋ ਅਤੇ ਗੁੱਡੀ ਨੇ ਮੈਨੂੰ ਇੰਤਹਾ ਦੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦੀ ਪੜਤ ਤੋਂ ਬਾਅਦ ਮੈਂ ਅਸ਼-ਅਸ਼ ਕਰ ਉੱਠਿਆ ਕਿ ਵਾਹ! ਕਹਾਣੀ ਇੰਝ ਵੀ ਲਿਖੀ ਜਾ ਸਕਦੀ ਹੈ। ਮਸਲਨ ਸਿਮਰਨ ਅਕਸ ਕਿਰਦਾਰ ਵਜੋਂ ਇਕ ਹੁਨਰੀ ਪਾਤਰ ਔਰਤ ਚੁਣਦੀ ਹੈ।ਉਸਦੇ ਰੰਗਮੰਚੀ ਹੁਨਰ, ਹੋਂਦ, ਹਸਤੀ ਤੇ ਹੋਣ ਦੀ ਸੰਕਟਕਾਲੀ ਗਾਥਾ ਨੂੰ ਅੱਧਾ ਉਹ ‘ਪਰਛਾਵਿਆਂ ਦੇ ਚਾਨਣ’ ਵਿੱਚ ਬਿਆਨ ਕਰਦੀ ਹੈ। ਅੱਧਾ ‘ਆਦਮ-ਬੋ’ ਵਿਚ ਦਰਜ ਕਰਦੀ ਹੈ। ਦੋ ਕਹਾਣੀਆਂ ਵਿਚ ਪਈ ਅੱਧੀ-ਅਧੂਰੀ ਔਰਤ ਨੂੰ ਜੋੜ ਕੇ ਇਕ ਪਰੇ ਪਾਤਰ ਵਜੋਂ ਨਮੂਦਾਰ ਕਰ ਦੇਣਾ ਸਿਮਰਨ ਦੇ ਹਿੱਸੇ ਹੀ ਆਇਆ ਹੈ।। ਉਸਦੀ ਕਹਾਣੀ ‘ਮਾਈ ਮੋਹਣੀ ਵਿਚ ਮੋਹਣੀ ਵੱਲੋਂ ਬਾਂਹ ਜਿੰਨੇ ਲੰਮੇ ਵਾਲਾਂ ਨੂੰ ਜੜਾਂ ਤੋਂ ਕੱਟ ਕੇ ਆਪਣੇ ਦੋਵੇਂ ਹੱਥਾਂ ਵਿਚ ਫੜਨਾ।’ਛਿੰਦੇ ਕੀ ਰੰਨ’ ਵਿਚ ਰੂਪੋ ਨੂੰ ਔਰਤ, ਜਨਾਨੀ, ਨਾਰੀ ਜਾਂ ਤੀਵੀਂ ਕਹਿਣ ਦੀ ਥਾਂ ‘ਰੰਨ ਆਖਕੇ ਸ਼ਬਦਾਂ-
ਅਰਥਾਂ ਦਾ ਤਲਿਸਮੀ ਵਿਸਫੋਟ ਕਰਨਾ। ਤੇ ‘ਗੁੱਡੀ’ ਕਹਾਣੀ ਵਿੱਚ ਦਿਲਜੀਤ ਤੇ ਮੰਜ ਦੀ ਰੂਹ ਦੀ ਖੜਕਦੀ ਤਾਰ ਤੇ ਗੀਤ ਦੀਆਂ ਸੁਰਾਂ ਵਰਗੀ ਮੁਹੱਬਤੀ ਸਾਂਝ ਉੱਪਰ ਉੱਸਰੇ ਹਮਸਫ਼ਰੀ ਦੇ ਰਿਸ਼ਤੇ ਦੇ ਬਾਵਜੂਦ, ਅੰਤ ਵਿਚ ਗਸ਼ ਖਾ ਕੇ ਡਿੱਗੀ ਮਨਜੀਤ ਦੇ ‘ਅੰਮੀਏ ਨਾ ਆਖ ਸਕਣ ਕਾਰਨ ਦਿਲਜੀਤ ਦਾ ਇਹ ਸੋਚਣਾ ਕਿ ਪਿੰਡ ਵਾਲਿਆਂ ਸਾਹਮਣੇ ਉਸਦੇ ਪਰਿਵਾਰ ਦਾ ਪਰਦਾ ਕੱਜਿਆ ਰਹਿ ਗਿਆ। ਇਸ ਕੋਟੀ ਦੇ ਅਵਚੇਤਨੀ, ਸਮਾਜਿਕ, ਮਨੋ-ਵਿਗਿਆਨਕ ਤੇ ਹੋਂਦ-ਮੂਲਕ ਸਰੋਕਾਰਾਂ ਨੂੰ ਕਾਲਗਤ ਕਰਨ ਵਿਚ ਸਿਮਰਨ ਅਕਸ ਨੂੰ ਵਿਸ਼ੇਸ਼ ਆਬਰੂ ਹਾਸਿਲ ਹੈ। ਉਸ ਦੀਆਂ ਕਹਾਣੀਆਂ ਦੀ ਇਕ-ਇਕ ਸਤਰ ਵਿਚ ਕਹਾਣੀ ਹੈ। ਉਂਝ ਤਾਂ ਇਹ ਕਹਾਣੀਆਂ ਸਮਕਾਲੀ ਔਰਤ-ਮਰਦ ਦੇ ਕਦੀਮੀ ਅੰਤਰ-ਬਾਹਰੀ ਸੰਕਟਾਂ ਦੀ ਬਾਤ ਪਾਉਂਦੀਆਂ ਹਨ। ਪਰ ਇਨ੍ਹਾਂ ਦੇ ਕੇਂਦਰ ਵਿਚ ਵਿਚਰਦੀ ਔਰਤ ਪਾਤਰ ਦੇ ਨੁਕਤਾ ਨਿਗਾਹ ਤੋਂ ਇਹ ਵਿਸ਼ੇਸ਼ ਅਰਥਾਂ ਦੀਆਂ ਵੀ ਧਾਰਨੀ ਹਨ। ਘਰ ਦਾ ਮਸਲਾ, ਰੂਹਾਂ-ਦੇਹਾਂ ਦਾ ਰਿਸ਼ਤਾ, ਪਰਸ਼ ਦੀ ਪਿਤਰੀ ਸੱਤਾ ਦੇ ਖਿਲਾਫ਼ਤ, ਔਰਤ-ਮਰਦ ਦੀ ਬਰਾਬਰੀ ਦਾ ਮੁੱਦਾ, ਔਰਤ ਉਪਰ ਬਹੁ-ਪਰਤੀ ਜ਼ੁਲਮਾਂ ਦੀ ਕਥਾ, ਆਰਥਿਕ ਸੰਕਟ, ਸਵੈ ਦੀ ਸ਼ਨਾਖਤ, ਔਰਤ ਦੇ ਹਨਰ-ਕਲਾ ਉਪਰ ਪਹਿਰਾ, ਇਜ਼ਤ-ਅਣਖ, ਬਾਲ ਮਜ਼ਦੂਰੀ ਤੇ ਸੋਸ਼ਣ, ਕਦੀਮੀ ਭੁੱਖਾਂ-ਤੇਹਾਂ ਦੀ ਰੂਹਾਨੀ ਗਾਥਾ ਤੇ ਬਦਤਮੀਜ਼ ਪ੍ਰਬੰਧ ਅੰਦਰ ਆਪਣੀ ਹੋਂਦ ਤੇ ਹਸਤੀ ਨੂੰ ਤਸਦੀਕ ਕਰਨ ਦੀ ਲੋੜ ਵਰਗੇ ਭਖਦੇ ਮਸਲਿਆਂ ਨੂੰ ਸਿਮਰਨ ਅਕਸ ਦੀ ਔਰਤ ਪਾਤਰ ਜਿਸ ਦ੍ਰਿਸ਼ਟੀਕੋਣ ਤੋਂ ਵੇਖਦੀ-ਪਰਖਦੀ ਹੈ। ਉਹ ਬਿਲਕੁਲ ਨਵਾਂ ਹੈ। ਸਿਮਰਨ ਦੀਆਂ ਕਹਾਣੀਆਂ ਵਿਚਲੀ ਔਰਤ ਪਾਤਰ ਇਕ ਕਲਾਤਮਿਕ ਖੂਬਸੂਰਤ ਤੇ ਬਰਾਬਰੀ ਅਤੇ ਸ਼ਾਂਤ-ਸਹਿਜ ਜ਼ਿੰਦਗੀ ਦਾ ਸੁਪਨਾ ਲੈ ਕੇ ਜਿਉਂਦੀ-ਮਰਦੀ ਹੈ। ਉਸਦੇ ਮੱਥੇ ਵਿਚ ਚਿੰਤਨ ਹੈ, ਪੈਰਾਂ ਵਿਚ ਸਫ਼ਰ, ਹੱਥਾਂ ਵਿਚ ਹੁਨਰ, ਹੋਠਾਂ ਉਪਰ ਪਿਆਸ। ਅੱਖਾਂ ਵਿਚ ਮੁਕੰਮਲ ਜ਼ਿੰਦਗੀ ਦੀ ਤਲਾਸ਼ ਹੈ। ਗੌਰਤਲਬ ਨੁਕਤਾ ਇਹ ਵੀ ਹੈ ਕਿ ਇਨ੍ਹਾਂ ਕਹਾਣੀਆਂ ਵਿਚ ‘ਰੂਹ ਦੇ ਹਾਣੀ ਮਰਦ ਪਾਤਰ ਵੀ ਉਸੇ ਮੁਕੰਮਲ ਔਰਤ ਦੀ ਤਲਾਸ਼ ਵਿਚ ਹਨ, ਜਿਸ ਦਾ ਮਾਡਲ ਸਿਮਰਨ ਅਕਸ ਸਿਰਜਦੀ ਹੈ।
ਬਾਗ ਮੇਰੀ ਨਜ਼ਰ ਵਿਚ ਇਹ ਕਹਾਣੀਆਂ ‘ਸੁਪਨਿਆਂ ਦਾ ਸਫ਼ਰ’ ਹਨ। ਉਹ ਖੂਬਸੂਰਤ ਸਫ਼ਰ ਜਿਸ ਨੂੰ ਸਿਮਰਨ ‘ਸੁਪਨਿਆਂ ਦਾ ਸਫ਼ਰ’ ਨਾਂ ਦੀ ਕਹਾਣੀ ਵਿਚ ਪਸਤਤ ਕਰਦੀ ਹੈ। ਇਹ ਉਸਦੀ ਪ੍ਰਤੀਨਿੱਧ ਕਹਾਣੀ ਹੈ। ਇਹ ਕਥਾ-ਪੁਸਤਕ ਅਧੂਰੀ ਹੋਣੀ ਸੀ। ਇਹ ਕਹਾਣੀ ਹਰ ਪੜ੍ਹ ਦਾ ਅਕਸ ਹੈ। ਇਸ ਵਿਚ ਅੰਮ੍ਰਿਤਾ ਤੇ ਜੀਵਨ ਸਿੰਘ ਦੋ ਮੁੱਖ ਗਹਿਰੇ ਤਲ ‘ਤੇ ਇਹ ਰਿਸ਼ਤਾ-ਪ੍ਰਬੰਧ ਦੀ ਰਵਾਇਤੀ ਪਰਿਪਾਟੀ ਅਤੇ ਮਰਦ ਦੇ ਰਿਸ਼ਤੇ ਦਾ ਇਕ ਨਵਾਂ ਮਾਡਲ ਪੇਸ਼ ਕਰਦੇ ਹਨ। ਔਰਤ ਨੂੰ ਰਿਸ਼ਤੇ, ਰੂਹ, ਦੇਹ ਤੇ ਹਮਸਫ਼ਰੀ ਲਈ ਜਿਸ ਮਰਦ ਸਾਥੀ ਦੀ ਤਲਾਸ਼ ਜੀਵਨ ਸਿੰਘ ਉਹ ਹੈ। ਮਰਦ ਨੂੰ ਔਰਤ ਦੀ ਦੇਹ ਤੋਂ ਪਾਰ ਜਿਸ ਮੁਹੱਬਤ, ਰਿਸ਼ਤੇ ਦੀ ਭਾਲ ਹੁੰਦੀ ਹੈ, ਅੰਮ੍ਰਿਤਾ ਉਹ ਹੈ। ਦੋਵਾਂ ਦਾ ਰਿਸ਼ਤਾ ਦੀ। ਅੰਮ੍ਰਿਤ ਵਿਚ ਡੁੱਬ ਕੇ ਇਕ ਐਸਾ ਰੰਗ ਪੈਦਾ ਕਰਦਾ ਹੈ ਜਿਸ ਨਾਲ ਬੱਚੇ ਇਹ ਦੀ ਤਸਵੀਰ ਬਣਦੀ ਹੈ।। ਇਕ ਦੀਆਂ ਅੱਖਾਂ ਵਿਚਲਾ ਸਰੂਰ ਦੂਜੇ ਦੇ 5 ਅੰਗ ਵਿਚ ਭਰ ਜਾਂਦਾ ਹੈ। ਰੂਹ ਤੇ ਦੇਹ ਵਿਚ ਇਸ਼ਕ ਦੇ ਘੁੰਗਰੂ ਛਣਕਦੇ ਹਨ। ਮੁਹੱਬਤ ਦੀ ਬਰਸਾਤ ਹੁੰਦੀ ਹੈ। ਕਹਾਣੀ ਦੀ ਪਹਿਲੀ ਸਤਰ ‘ਬੜੀ ਅਜੀਬ ਰਾਤ ਸੀ। ਬੇਚੈਨੀ-ਬੇਚੈਨੀ… ਵਿਦਾ ਹੋ ਜਾਂਦੀ ਹੈ। ਤੇ ਆਪੋ-ਆਪਣੀ ਹਮਸਫ਼ਰੀ ਦੇ ਨਾਲ ‘ਸੁਪਨਿਆਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਰੂਹਾਂ-ਤੇਹਾਂ ਤੇ ਫ਼ਕੀਰੀ ਰੰਗ ਵਿਚ ਡੁੱਬੀ ਇਹ ਕਹਾਣੀ ਔਰਤ-ਮਰਦ ਦੀ ਮੁਹੱਬਤੀ ਸਾਂਝ ਨੂੰ ਇਕ ਨਵੇਂ। ਜ਼ਾਵੀਏ ਤੋਂ ਵੇਖਦੀ-ਪਰਖਦੀ ਹੋਈ, ਐਂਡਰ-ਫਰੀ ਹੋ ਮਿਲਣ-ਵਿਚਰਨ ਦਾ ਕਥਾ-ਸੂਤਰ ਵੀ ਸਿਰਜਦੀ ਹੈ। ਇਸ ਕਹਾਣੀ ਵਿਚ ਵਰਤੀ ਦਾਰਸ਼ਨਿਕ ਸੁਝ, ਮਨੋਵਿਗਿਆਨਕ ਦ੍ਰਿਸ਼ਟੀ, ਸੂਫ਼ੀ ਰੰਗ ਦੀ ਸ਼ਾਇਰੀ, ਰਮਜ਼ੀ ਵਾਰਤਾਲਾਪ, ਖੂਬਸੂਰਤ ਦ੍ਰਿਸ਼ ਚਿਤਰਨ, ਘਟਨਾਸਥਲ ਤੇ ਪਾਤਰ ਚਿਤਰਨ ਦੀਆਂ ਸੂਖਮ ਛੋਹਾਂ, ਸਿਮਰਨ ਅਕਸ ਦੀ ਕਥਾ-ਦ੍ਰਿਸ਼ਟੀ ਦਾ ਵੱਖਰਾ ਪਾਸਾਰ ਖੋਲ੍ਹਦੀਆਂ ਹਨ। ਇਸ ਕਹਾਣੀ ਦੀ ਸਭ ਤੋਂ ਵੱਡੀ ਹੁਨਰੀ ਆਭਾ ਇਹ ਹੈ ਕਿ ਇਸ ਨੂੰ ਪੜ੍ਹਨ ਵਾਲਾ ਖ਼ੁਦ ਇਸ ਦਾ ਪਾਤਰ ਹੋ ਜਾਂਦਾ ਹੈ।ਉਹ ਖ਼ੁਦ ਇਸ ਕਹਾਣੀ ਨੂੰ ਹੰਢਾਉਣ ਲੱਗਦਾ ਹੈ ਤੇ ਸਭ ਬਿਸਮਿੱਲਾ ਹੋ ਜਾਂਦਾ ਹੈ।ਇਕ ਸ਼ੇਅਰ ਹੈ ਕਿ ‘ਗੱਲਾਂ ਤਾਂ ਬਹੁਤ ਨੇ ਜੋ ਹਾਲੇ ਤੈਨੂੰ ਵੀ ਨਹੀਂ ਦੱਸੀਆਂ, ਮੁਹੱਬਤ ਵਿਚ ਕੁੱਝ ਭੇਤ ਅਸੀਂ ਦਿਲ ਤੋਂ ਵੀ ਲੁਕੋਏ ਨੇ। ਇਨ੍ਹਾਂ ਕਹਾਣੀਆਂ ਬਾਰੇ ਅਜੇ ਬਹੁਤ ਗੱਲਾਂ ਹਨ। ਜੋ ਬਾਕੀ ਪੜਨ ਵਾਲਿਆਂ ਕਰਨੀਆਂ ਹਨ। ਮੈਂ ਕੁਝ ਗੱਲਾਂ ਨਾਲ ਪਤਕਾਰ ਨੂੰ ਇਨ੍ਹਾਂ ਕਹਾਣੀਆਂ ਦੇ ਰੂ-ਬ-ਰੂ ਇਸ ਉਮੀਦ ਨਾਲ ਕੀਤਾ ਹੈ ਕਿ ਇਹ ਅਭਿਧਾ, ਲਕਸ਼ਣਾ ਤੇ ਵਿਅੰਜਨਾ ਸ਼ਬਦ ਸ਼ਕਤੀ ਨਾਲ ਪੜ੍ਹਨ ਵਾਲੀਆਂ ਕਥਾਵਾਂ ਹਨ। ਕਥ ਤੇ ਵੱਥ ਦੀ ਪੱਧਰ ‘ਤੇ ਇਹ ਇਕ ਨਵਾਂ ਯੋਗ ਹਨ। ਇਨ੍ਹਾਂ ਵਿਚ ਥਾਂ-ਪੁਰ-ਥਾਂ ਵਰਤੀ ਨਾਟਕੀ-ਸੰਵਾਦੀ ਕਥਾ-ਸ਼ੈਲੀ ਸਿਮਰਨ ਦੀ ਤਿੱਖੇ-ਗਹਿਰੇ ਵਾਰਤਾਲਾਪ ਸਿਰਜਣ ਦੀ ਸਮਰੱਥਾ ਨਸ਼ਰ ਕਰਦੀ ਹੈ। ਸਵੈ ਤੋਂ ਸਮਾਜ ਤੱਕ ਅਤੇ ਮੈਂ, ਉਹ ਤੋਂ ਲੈ ਕੇ ਤੂੰ ਤੱਕ ਫੈਲੀਆਂ ਇਹ ਕਹਾਣੀਆਂ ਸਾਡੇ ਸਮਿਆਂ ਦਾ ਅਕਸ ਹਨ। ਇਨ੍ਹਾਂ ਦੀ ਸਿਰਜਕ ਸਿਮਰਨ ਅਕਸ ਦਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਦਿਲੀ ਸਵਾਗਤ ਕਰਦਾ ਹੋਇਆ ਮੈਂ ਉਸਦੀ ਕਥਾ-ਯਾਤਰਾ ਨੂੰ ਤੁਹਾਡੇ ਰੂ-ਬ-ਰੂ ਕਰਦਾ ਹਾਂ।

WRITTEN BY