Skip to content
Independent perspectives. Global stories.
BREAKING

ਪੰਜਾਬ ਬੰਦ ਲਈ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ

Share this story

ਭਲਕ ਜ਼ਾਬਰ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ‘ਭਾਰਤ ਬੰਦ’ ਲਈ ਵੀ ਇਸੇ ਤਰ੍ਹਾਂ ਸਹਿਯੋਗ ਦਿੱਤਾ ਜਾਵੇ

ਸ੍ਰੀ ਫ਼ਤਹਿਗੜ੍ਹ ਸਾਹਿਬ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ ਅਤੇ ਭਾਰਤੀ ਮੁਕਤੀ ਪਾਰਟੀ ਵੱਲੋਂ ਹਿੰਦੂ ਹੁਕਮਰਾਨਾਂ ਵੱਲੋਂ ਬਣਾਏ ਗਏ ਸੀ.ਏ.ਏ, ਐਨ.ਆਰ.ਸੀ, ਐਨ.ਪੀ. ਆਰ. ਅਤੇ ਈ.ਵੀ.ਐਮ. ਮਸ਼ੀਨਾਂ ਦੀ ਹੋ ਰਹੀ ਦੁਰਵਰਤੋਂ ਵਿਰੁੱਧ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ, ਰੰਘਰੇਟੇ, ਦਲਿਤ, ਲਿੰਗਾਇਤ, ਕਬੀਲੇ, ਆਦਿਵਾਸੀਆ ਆਦਿ ਨੂੰ ਘਸਿਆਰੇ ਬਣਾਉਣ ਲਈ ਜੋ ਸਾਜ਼ਸੀ ਢੰਗ ਨਾਲ ਅਮਲ ਹੋ ਰਹੇ ਹਨ, ਉਸ ਵਿਰੁੱਧ 25 ਜਨਵਰੀ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਸ ਵਿਚ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀਆ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਜੋ ਸੰਜ਼ੀਦਗੀ ਨਾਲ ਸਹਿਯੋਗ ਕੀਤਾ ਗਿਆ ਹੈ, ਉਸ ਲਈ ਅਸੀਂ ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨਾਂ, ਮੁਲਾਜ਼ਮ ਯੂਨੀਅਨਾਂ, ਵਪਾਰ ਮੰਡਲ, ਦੋਧੀ ਯੂਨੀਅਨ, ਵਿਦਿਆਰਥੀ ਯੂਨੀਅਨ, ਟਰਾਸਪੋਰਟਰਾਂ ਅਤੇ ਪੰਥਕ ਜਥੇਬੰਦੀਆਂ ਦੇ ਨਾਲ-ਨਾਲ ਉਪਰੋਕਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ ਅਤੇ ਭਾਰਤੀ ਮੁਕਤੀ ਪਾਰਟੀ ਦੇ ਸਮੁੱਚੇ ਪਿੰਡ ਪੱਧਰ ਤੱਕ ਦੇ ਮੈਬਰਾਂ, ਵਰਕਰਾਂ ਤੇ ਸਮੱਰਥਕਾਂ ਦਾ ਤਹਿ ਦਿਲੋਂ ਜਿਥੇ ਧੰਨਵਾਦ ਕਰਦੇ ਹਾਂ, ਉਥੇ ਉਨ੍ਹਾਂ ਨੂੰ ਇਹ ਵੀ ਸੰਜ਼ੀਦਗੀ ਭਰੀ ਬੇਨਤੀ ਕਰਦੇ ਹਾਂ ਕਿ ਉਪਰੋਕਤ ਮਕਸਦਾ ਦੀ ਪੂਰਤੀ ਲਈ ਜੋ ਇੰਡੀਆਂ ਦੀਆਂ ਵਿਰੋਧੀ ਪਾਰਟੀਆ ਅਤੇ ਭਾਰਤੀ ਮੁਕਤੀ ਪਾਰਟੀ-ਬਾਮਸੇਫ਼ ਵੱਲੋਂ 29 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਵਿਚ ਵੀ ਇਸੇ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਸਹਿਯੋਗ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਵਰਗਾਂ, ਪੰਜਾਬੀਆਂ, ਸਿੱਖ ਕੌਮ ਸਭ ਦਾ ਪੰਜਾਬ ਬੰਦ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਪੰਥਕ ਜਥੇਬੰਦੀਆਂ, ਦੁਕਾਨਦਾਰਾਂ, ਵਪਾਰ ਮੰਡਲ, ਵਿਦਿਆਰਥੀਆਂ, ਕਿਸਾਨਾਂ ਅਤੇ ਸਭ ਸਿਆਸੀ ਜਮਾਤਾਂ ਨੂੰ 29 ਜਨਵਰੀ ਨੂੰ ਭਾਰਤ ਬੰਦ ਕਰਨ ਲਈ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਮੁੱਚੀਆ ਘੱਟ ਗਿਣਤੀ ਕੌਮਾਂ ਉਤੇ ਹਕੂਮਤੀ ਜ਼ਬਰ-ਜੁਲਮ ਦੀ ਵੱਡੀ ਸੁਰੂਆਤ ਹੋ ਚੁੱਕੀ ਹੈ, ਇਸ ਸਮੇਂ ਇਨ੍ਹਾਂ ਸਭ ਘੱਟ ਗਿਣਤੀ ਕੌਮਾਂ ਦਾ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਸਰਕਾਰ ਦੀ ਦਹਿਸਤਗਰਦੀ ਵਿਰੁੱਧ ਲਾਮਬੰਦ ਹੁੰਦੇ ਹੋਏ ਸੰਘਰਸ਼ ਵਿਚ ਸਾਮਿਲ ਹੋਣਾ ਅਤਿ ਜ਼ਰੂਰੀ ਹੈ । ਜੇਕਰ ਸਮੁੱਚੀਆ ਘੱਟ ਗਿਣਤੀ ਕੌਮਾਂ ਉਪਰੋਕਤ ਸਮਾਜ ਵਿਰੋਧੀ ਸਰਕਾਰੀ ਅਮਲਾਂ ਦੀ ਸਾਜ਼ਿਸ ਨੂੰ ਸਮਝਦੇ ਹੋਏ ਆਪੋ-ਆਪਣੇ ਪਿੰਡਾਂ-ਸ਼ਹਿਰਾਂ, ਕਸਬਿਆ ਵਿਚ ਪੰਜਾਬ ਬੰਦ ਦੀ ਤਰ੍ਹਾਂ ਦ੍ਰਿੜਤਾ ਨਾਲ ਜ਼ਿੰਮੇਵਾਰੀਆ ਨਿਭਾਉਦੇ ਰਹਿਣ ਅਤੇ ਹਕੂਮਤੀ ਹਿੰਦੂਤਵ ਪ੍ਰਚਾਰ ਦੇ ਮੁਕਾਬਲੇ ਦਲੀਲ ਨਾਲ ਸਮਾਜ ਨੂੰ ਆਪਣਾ ਸੰਦੇਸ਼ ਦਿੰਦੇ ਰਹਿਣ ਤਦ ਹੀ ਅਸੀਂ ਹੁਕਮਰਾਨਾਂ ਦੀਆਂ ਸਾਜ਼ਿਸਾਂ ਨੂੰ ਇਕੱਤਰ ਹੋ ਕੇ ਸਫ਼ਲ ਬਣਾ ਸਕਦੇ ਹਾਂ ਅਤੇ ਇਥੇ ਦਿਨ-ਬ-ਦਿਨ ਵੱਧਦੀ ਜਾ ਰਹੀ ਅਰਾਜਕਤਾ, ਅਫਰਾ-ਤਫਰੀ, ਬੇਚੈਨੀ ਉਤੇ ਕਾਬੂ ਪਾ ਸਕਦੇ ਹਾਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਇੰਡੀਆਂ ਦੇ ਇਨਸਾਫ਼ ਪਸ਼ੰਦ ਨਿਵਾਸੀ ਤੇ ਸਖਸ਼ੀਅਤਾਂ ਭਾਰਤ ਬੰਦ ਦੇ ਸੱਦੇ ਦੇ ਮਕਸਦ ਨੂੰ ਸਮਝਦੇ ਹੋਏ ਇਸ ਨੂੰ ਪੂਰਨ ਕਾਮਯਾਬ ਕਰਨ ਵਿਚ ਯੋਗਦਾਨ ਪਾ ਕੇ ਆਪਣੇ ਫਰਜਾਂ ਦੀ ਪੂਰਤੀ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਬੰਦ ਇਸ ਲਈ ਵੀ ਕੀਤੇ ਜਾ ਰਹੇ ਹਨ ਕਿਉਂਕਿ ਹੁਕਮਰਾਨ ਯੂਨੀਵਰਸਿਟੀਆ ਦੇ ਵਿਦਿਆਰਥੀਆਂ ਜੋ ਜਮਹੂਰੀਅਤ ਤਰੀਕੇ ਉਪਰੋਕਤ ਜਾਬਰ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਕਸ਼ਮੀਰ ਵਿਚ ਆਰਟੀਕਲ 370 ਅਤੇ ਧਾਰਾ 35ਏ ਨੂੰ ਤੋੜਕੇ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਜੋ ਖੋਹੀ ਗਈ ਹੈ ਉਸ ਵਿਰੁੱਧ ਵਿਦਿਆਰਥੀ ਵਰਗ ਸੜਕਾਂ ਤੇ ਉਤਰ ਆਇਆ ਹੈ । ਇਸੇ ਤਰ੍ਹਾਂ ਇਨ੍ਹਾਂ ਹੁਕਮਰਾਨਾਂ ਨੇ ਬੀਤੇ ਸਮੇਂ ਵਿਚ ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ, ਗੁਰਦੁਆਰਾ ਮੰਗੂ ਮੱਠ, ਜਗਨਨਾਥਪੁਰੀ, ਭਗਤ ਰਵੀਦਾਸ ਦਿੱਲੀ ਗੁਰੂਘਰ ਅਤੇ ਸਿਲਾਂਗ ਦੇ ਗੁਰੂਘਰਾਂ ਨੂੰ ਜ਼ਬਰੀ ਢਾਹਕੇ ਸਿੱਖ ਕੌਮ ਦੇ ਮਨ ਤੇ ਆਤਮਾਵਾਂ ਨੂੰ ਵਲੂਧਰਿਆ ਹੈ । ਜਦੋਂ ਤੱਕ ਇਹ ਕਾਲੇ ਕਾਨੂੰਨ ਹੁਕਮਰਾਨ ਖ਼ਤਮ ਨਹੀਂ ਕਰ ਦਿੰਦੇ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਅਜਿਹੇ ਸੰਘਰਸ਼ ਅੱਗੇ ਵੱਧਦਾ ਰਹੇਗਾ ਅਤੇ ਮੰਜ਼ਿਲ ਤੇ ਪਹੁੰਚਕੇ ਹੀ ਦਮ ਲਵਾਂਗੇ।।

WRITTEN BY