Skip to content
Independent perspectives. Global stories.
BREAKING

ਜ਼ਰੂਰੀ ਚੀਜ਼ਾਂ ਦੀ ਲੱਕ ਤੋੜ ਮਹਿੰਗਾਈ

Share this story

ਦੇਸ਼ ਵਿੱਚ ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਨੇ ਆਮ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਕ ਪਾਸੇ ਮੰਦੇ ਕਾਰਨ ਉਨ੍ਹਾਂ ਦੀ ਆਮਦਨ ਘਟੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਕਈ ਗੁਣਾਂ ਮਹਿੰਗੇ ਮੁੱਲ ‘ਤੇ ਖਰੀਦਣੀਆਂ ਪੈ ਰਹੀਆਂ ਹਨ। ਕਈ ਜ਼ਰੂਰੀ ਚੀਜ਼ਾਂ ਤਾਂ ਉਨ੍ਹਾਂ ਦੀ ਪਹੁੰਚ ਤੋਂ ਹੀ ਬਾਹਰ ਹੋ ਗਈਆਂ ਹਨ। ਪਿਆਜ਼ ਦੀਆਂ ਕੀਮਤਾਂ ਤਾਂ ਲੱਗਭਗ ਇਕ ਸਾਲ ਤੋਂ ਖਪਤਕਾਰਾਂ ਨੂੰ ਰੁਆ ਰਹੀਆਂ ਹਨ। ਹਾਲੇ ਵੀ ਪਿਆਜ ਦੀ ਪ੍ਰਚੂਨ ਕੀਮਤ 200 ਰੁਪਏ ਕਿਲੋ ਤੱਕ ਪਹੁੰਚੀ ਹੋਈ ਹੈ। ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਪਿਆਜ ਦੀਆਂ ਕੀਮਤਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਦੇਸ਼ ਵਿੱਚ ਮਹਿੰਗਾਈ ਦੀ ਪ੍ਰਚੂਨ ਦਰ ਪਿਛਲੇ ਤਿੰਨ ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚੀ ਹੋਈ ਹੈ। ਮੌਸਮ ਕਾਰਨ ਫਸਲਾਂ ਖਰਾਬ ਹੋਣ ਕਰਕੇ ਰੋਜ਼ਾਨਾ ਵਰਤੋਂ ਦੀਆਂ ਸਬਜ਼ੀਆਂ, ਟਮਾਟਰ ਅਤੇ ਆਲੂਆਂ ਦੇ ਭਾਅ ਵੀ ਵਧ ਗਏ। ਟਮਾਟਰ ਇਸ ਸਮੇਂ 80 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਮਹਿੰਗੀਆਂ ਸਬਜ਼ੀਆਂ ਕਾਰਨ ਹੀ ਪ੍ਰਚੂਨ ਮਹਿੰਗਾਈ ਦੀ ਦਰ 5.54 ਫ਼ੀਸਦੀ ‘ਤੇ ਪਹੁੰਚ ਗਈ ਹੈ। ਕੇਂਦਰ ਸਰਕਾਰ ਨੇ 2018-19 ਦੇ ਆਮ ਬਜਟ ‘ਚ ਟਮਾਟਰ, ਪਿਆਜ਼ ਤੇ ਆਲੂਆਂ ਨੂੰ ‘ਮੁੱਢਲੀਆਂ’ ਸਬਜ਼ੀਆਂ ‘ਚ ਰੱਖਿਆ ਸੀ। ਇਸ ਦੇ ਬਾਵਜੂਦ ਸਰਕਾਰ ਵੱਲੋਂ ਮੁੱਢਲੀਆਂ ਸਬਜ਼ੀਆਂ ਦੀਆਂ ਦਰਾਂ ਨੂੰ ਕਾਬੂ ਵਿੱਚ ਨਹੀਂ ਰੱਖਿਆ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਯਤਨ ਜ਼ਖੀਰੇਬਾਜਾਂ ਅੱਗੇ ਅਸਫਲ ਹੋ ਕੇ ਰਹਿ ਗਏ ਹਨ। ਬੇਸ਼ਕ ਸਰਕਾਰ ਵੱਲੋਂ ਮਿਸਰ, ਤੁਰਕੀ ਅਤੇ ਅਫ਼ਗਾਨਿਸਤਾਨ ਤੋਂ ਪਿਆਜ਼ ਮੰਗਵਾਏ ਗਏ ਸਨ, ਪ੍ਰੰਤੂ ਇਸ ਦੇ ਬਾਵਜੂਦ ਪ੍ਰਚੂਨ ਬਾਜ਼ਾਰ ਵਿੱਚ ਕੀਮਤ ਹਾਲੇ ਵੀ 130 ਰੁਪਏ ਕਿੱਲੋ ਚੱਲ ਰਹੀ ਹੈ। ਕੁਝ ਖੇਤਰਾਂ ਵਿੱਚ ਇਹ ਕੀਮਤ ਹੋਰ ਵੀ ਜ਼ਿਆਦਾ ਹੈ। ਅਸਲ ਵਿੱਚ ਸਰਕਾਰ ਦਾ ਮੰਡੀ ਉੱਪਰ ਕੋਈ ਕੰਟਰੋਲ ਨਹੀਂ ਹੈ। ਵਧੇਰੇ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਵਪਾਰੀਆਂ ਨੂੰ ਪਿਆਜ਼ ਅਤੇ ਹੋਰ ਜ਼ਰੂਰੀ ਵਸਤਾਂ ਦੀ ਜ਼ਖੀਰੇਬਾਜ਼ੀ ਸ਼ੁਰੂ ਕੀਤੀ ਹੋਈ ਹੈ ਅਤੇ ਹੋਲੀ-ਹੋਲੀ ਮਾਰਕੀਟ ਵਿੱਚ ਭੇਜ ਰਹੇ ਹਨ। ਪਿਆਜ਼ ਤੋਂ ਇਲਾਵਾ ਦੇਸ਼ ਵਿੱਚ ਲਸਣ ਵੀ 3 ਸੌ ਤੋਂ 4 ਸੌ ਰੁਪਏ ਕਿੱਲੋ ਵੇਚੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਸਬੰਧ ਵਿੱਚ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
– ਬਲਜੀਤ ਸਿੰਘ ਬਰਾੜ

WRITTEN BY