ਫਤਿਆਬਾਦ, 26 ਨਵੰਬਰ (ਸਹੋਤਾ)- 2017 ਦੀ ਵਿਧਾਨ ਸਭਾ ਦੀਆਂ ਚੋਣਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ। ਪਰ ਸੱਤਾ ਦੇ ਨਸ਼ੇ ਵਿਚ ਸਰਕਾਰ ਆਪਣੇ ਕੀਤੇ ਵਾਦਿਆ ਨੂੰ ਭੁੱਲ ਕੇ ਆਰਥਿਕ ਵਸੀਲਿਆ ਦੀ ਲੁੱਟ ਕਰ ਰਹੀ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਵਿਸ਼ੇਸ਼ ਪ੍ਰੈਸ ਵਾਰਤਾ ਦੋਰਾਨ ਕੀਤਾ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਮੌਕੇ ਘਰ ਘਰ ਨੌਕਰੀ, ਮੋਬਾਇਲ ਦੇਣ, ਕਰਜਾ ਮਾਫ਼ੀ, ਨਸ਼ਿਆ ਨੂੰ ਖ਼ਤਮ ਕਰਨ ਕਰਨ ਦੇ ਲਾਰੇ ਲਾਏ ਸੀ। ਪਰ ਤਿੰਨ ਸਾਲ ਦੇ ਕਰੀਬ ਸਰਕਾਰ ਨੂੰ ਸਮਾਂ ਹੋ ਚੁੱਕਿਆ ਹੈ ਪਰ ਕਾਂਗਰਸ ਸਰਕਾਰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਔਲਖ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ, ਭ੍ਰਿਸ਼ਟਾਚਾਰ, ਬੇਰੁਜਗਾਰੀ ਦਾ ਬੋਲਬਾਲਾ ਹੈ ਪਰ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ।ਉਹਨਾਂ ਕਿਹਾ ਕਿ ਆਮ ਲੋਕਾਂ ਦੀ ਥਾਣਿਆਂ ਤੇ ਸਰਕਾਰੀ ਦਫ਼ਤਰਾਂ ਵਿੱਚ ਕੋਈ ਸੁਣਵਾਈ ਨਹੀ ਹੋ ਰਹੀ ਅਤੇ ਸੂਬਾ ਆਰਥਿਕ ਤੌਰ ਤੇ ਪਛੜ ਰਿਹਾ ਹੈ।
ਦੂਜੇ ਪਾਸੇ ਸੂਬਾ ਸਰਕਾਰ ਸਰਕਾਰ ਸਿਆਸੀ ਸਲਾਹਕਾਰ ਦੀ ਨਿਯੁਕਤੀ ਕਰ ਕੇ ਸਰਕਾਰੀ ਖਜਾਨੇ ਤੇ ਬੌਝ ਪਾ ਰਹੀ ਹੈ ਤੇ ਦੂਜੇ ਪਾਸੇ ਬੇਰੋਜਗਾਰ ਅਧਿਆਪਕਾ ਤੇ ਲਾਠੀਚਾਰਜ ਕਰ ਕੇ ਜਨਤਾ ਨੂੰ ਅਪਣਾ ਅਸਲੀ ਰੂਪ ਦਿਖਾ ਰਹੀ ਹੈ। ਉਹਨਾਂ ਕਿਹਾ ਕੇ ਜਿਹੜਾ ਪੰਜਾਬ ਅਕਾਲੀ ਸਰਕਾਰ ਸਮੇਂ ਦੇਸ਼ ਵਿਚ ਮੋਹਰੀ ਸੀ ਅੱਜ ਉਹੀ ਸੂਬਾ ਵਿਕਾਸ ਪੱਖੋਂ ਬਹੁਤ ਪਛੜ ਚੁੱਕਾ ਹੈ ਤੇ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਹੈ। ਸੂਬੇ ਦਾ ਹਰ ਵਰਗ ਪੰਜਾਬ ਸਰਕਾਰ ਤੋਂ ਦੁਖੀ ਤੇ ਠੱਗਿਆ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਉਹਨਾਂ ਨਾਲ ਕਈ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।