April 23, 2026 8:33 am

ਆਸਮਾਨੀ ਬਿਜਲੀ ਡਿੱਗਣ ਨਾਲ ਖੇਤ ‘ਚ ਕੰਮ ਕਰ ਰਹੇ ਮਜ਼ਦੂਰ ਦੀ ਮੌਤ

ਅਮਲੋਹ 26 ਨਵੰਬਰ (ਰਣਜੀਤ ਸਿੰਘ ਘੁੰਮਣ)- ਨਜਦੀਕੀ ਪਿੰਡ ਬੈਣਾ ਬੁਲੰਦ ਵਿੱਚ ਖੇਤ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜਦੂਰ ਦੀ ਆਸਮਾਨੀ ਮਜਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਖੇਤ ਮਾਲਿਕ ਉਜਾਗਰ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਉਹ ਤੇ ਹੋਰ ਮਜਦੂਰ ਖੇਤ ਵਿੱਚ ਕੰਮ ਕਰ ਰਹੇ ਸੀ ਕਿ ਅਚਾਨਮ ਬਾਰਿਸ਼ ਸ਼ੁਰੂ ਹੋ ਗਈ ਜਿਸ ਦੌਰਾਨ ਆਸਮਾਨੀ ਬਿਜਲੀ ਗਿਰ ਗਈ। ਬਿਜਲੀ ਗਿਰਨ ਨਾਲ ਖੇਤ ਵਿੱਚ ਕੰਮ ਕਰ ਰਿਹਾ ਪ੍ਰਵਾਸੀ ਮਜਦੂਰ ਪ੍ਰੇਮ ਠਾਕੁਰ ਪੁਤਰ ਬਦੇਵ ਹਾਲ ਨਿਵਾਸੀ ਪਿੰਡ ਭਾਂਬਰੀ ਬੂਰੀ ਤਰਾ ਝੁਲਸ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਹਾਦਸਾ ਇਨ੍ਹਾ ਭਿਆਨਕ ਸੀ ਕਿ ਮ੍ਰਿਤਕ ਦੇ ਪਾਈ ਕੱਪੜੇ ਵੀ ਸਵਾਹ ਹੋ ਗਈ। ਅਮਲੋਹ ਥਾਣੇ ਦੇ ਏ ਐਸ ਆਈ ਨਾਹਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਦੇ ਹੋਏ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ।

Send this to a friend