ਅੱਜ ਦੇ ਦੌਰ ਵਿੱਚ ਹਰ ਕੋਈ ਆਧੁਨਿਕ ਬਣਨ ਦਾ ਚਾਹਵਾਨ ਹੈ ,ਪਰ ਉਹ ਸਭਿਅਕ ਨਹੀਂ ਬਣਨਾ ਚਾਹੁੰਦਾ।ਕਿਉਂਕਿ ਉਹ ਅੱਜ ਕੱਲ ਦੇ ਕਲਾਕਾਰਾਂ ਤੇ ਨਾਚਰਾਂ ਫਿਲਮਕਾਰਾਂ ਨੂੰ ਆਪਣਾ ਆਦਰਸ਼ ਮੰਨਣ ਲੱਗੇ ਹਨ। ਜਿੰਨਾ ਦੀ ਆਪਣੀ ਅਸਲੀ ਜ਼ਿੰਦਗੀ ਜਾਂ ਤਾਂ ਬਹੁਤ ਵੱਖ ਹੁੰਦੀ ਹੈ। ਜਾਂ ਫਿਰ ਉਹ ਸਮਾਜ ਤੋਂ ਬਾਹਰ ਕੱਢੇ ਹੁੰਦੇ ਹਨ।ਅੱਜ ਕੱਲ ਦੇ ਕਲਾਕਾਰਾਂ ਲੋਕਾਂ ਨੂੰ ਖੂਹ ਵਿੱਚ ਧੱਕਣ ਤੇ ਪੂਰੀ ਜ਼ਿੰਦ ਜਾਨ ਲਾਈ ਬੈਠੇ ਹਨ।ਪਰ ਦੂਜੀ ਤਰਾਸ਼ਦੀ ਇਹ ਵੀ ਆ ਕਿ ਜੋ ਆਪਣੀ ਕਲਮ ਲੋਕਾਂ ਦੀ ਭਲਾਈ ਵਰਤਦੇ ਹਨ । ਲੋਕਾਂ ਵਲੋਂ ਵੀ ਉਹਨਾਂ ਨੂੰ ਹਾਮੀ ਨਹੀਂ ਮਿਲਦੀ। ਇਸ ਲਈ ਉਹ ਵੀ ਇਹੀ ਰਾਹ ਫੜਨ ਤੇ ਮਜ਼ਬੂਰ ਹੋ ਜਾਂਦੇ ਹਨ। ਸੱਭਿਅਤਾ ਹੀ ਜਿਸਨੇ ਮਨੁੱਖ ਨੂੰ ਪਸ਼ੂਆਂ ਤੋਂ ਵੱਖ ਕੀਤਾ ਹੋਇਆ ਹੈ। ਕੀ ਇਹ ਮਨੁੱਖ ਨਹੀਂ ਜਾਣਦਾ। ਕੁਝ ਗੱਲਾਂ ਜੋਂ ਬਿਲਕੁਲ ਹੀ ਸੁਪਨਾ ਜਾਪਦੀਆਂ ਹਨ ,ਤੇ ਜਿਨਾਂ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਹੈ :-
ਅੱਜ ਅਸੀਂ ਹਾਊਮੈ ਦਾ ਇਨਾਂ ਸ਼ਿਕਾਰ ਹੋਏ ਪ?ੇ ਹਾਂ ਕਿ ਸਾਨੂੰ ਆਪਣੇ ਤੋਂ ਇਲਾਵਾ ਆਪਣਾ ਸਕਾ ਭਰਾ ਵੀ ਨਹੀਂ ਦਿਖਦਾ।ਇਕ ਤਰਫ਼ ਅਸੀਂ ਦੋਸਤੀ ਕਰਦੇ ਹਾਂ ਪਰ ਦਿਲ ਵਿੱਚ ਉਸ ਲਈ ਪਤਾ ਨਹੀ ਕਿੰਨਾ ਜ਼ਹਿਰ ਭਰਿਆ ਰਹਿੰਦਾ ਹੈ। ਮੇਰੀ ਇਕ ਰਚਨਾ ਇਸ ਗੱਲ ਨੂੰ ਬਹੁਤ ਵਧੀਆ ਬਿਆਨ ਕਰਦੀ ਹੈ:-
ਦੇਖ ਪੈ ਗਾਂ ਕਿਹੜੇ ਰਾਹ ,
ਬਾਬਾ ਨਾਨਕ ਤੇਰੇ ਬੰਦੇ ।
ਮਨੁੱਖਤਾ ਦਾ ਨਾਮ ਨਹੀਂ ਰਿਹਾ
ਕੀ ਚੰਗੇ ਤੇ ਕੀ ਮੰਦੇ।
ਅੱਜ ਦਾ ਲਾਲੋ ਵੀ
ਮਾਈ ਭਾਗੋਆਂ ਵਿਚ ਵਿੱਕ ਗਿਆ।
ਹਰ ਬੰਦਾ ਤੇਰਾ ਹਰਾਮ ਦੀ ਕਮਾਈ
ਖਾਣਾ ਸਿਖ ਗਿਆ।
ਖੂਨ ਇਕੋ ਪਰ ਬੂੰਦ ਬੂੰਦ ਵਿਚ ਰਚਿਆ ਜ਼ਹਿਰ ਜੀ।
ਵੇਖ ਕੇ ਕੋਈ
ਅੱਜ ਕਿਸੇ ਦੀ ਮੰਗਦਾ ਨਹੀਂ ਖੋਰ ਜੀ ।
ਦੱਸ ਰੱਬਾ ਕਿੰਝ
ਹੋਵੇਗਾ ਨਿਬੇੜਾ ਜਿੰਦ ਮੇਰੀ ਦਾ।
ਕੀ ਹਾਲ ਹੋ ਗਿਆ ਵੇਖ ਲੈ
ਦੁਨੀਆ ਤੇਰੀ ਦਾ-2।
ਇਸ ਲਈ ਸਾਡੇ ਵਿੱਚ ਜੇਕਰ ਇਨਸਾਨੀਅਤ ਬਾਕੀ ਹੈ ਤਾਂ ਸਾਨੂੰ ਮਿਲ-ਜੁਲ ਕੇ ਰਹਿਣ ਸਮਾਜ ਪ੍ਰਤੀ ਪਿਆਰ ਦੀ ਭਾਵਨਾ ਨੂੰ ਆਪਣੇ ਅੰਦਰ ਪੈਦਾ ਕਰਨਾ ਪਵੇਗਾ। ਦੂਜੀ ਗੱਲ ਅੱਜ ਕੱਲ ਨੋਜਵਾਨ ਕੁੜੀ ਤੇ ਮੁੰਡੇ ਆਪਣੀ ਮਾਪਿਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਣ ਤੇ ਲੱਗੇ ਹੋਏ ਹਨ। ਪੰਜਾਬੀ ਤੇ ਭਾਰਤੀ ਦੀ ਸੰਸਕ੍ਰਿਤੀ ਨੂੰ ਪਛਾੜ ਕੇ ਪੰਜਾਬ ਨੂੰ ਪੱਛਮੀ ਸਭਿਆਚਾਰ ਦਾ ਅੰਗ ਬਣਾਉਣਾ ਕੋਈ ਸਹੀ ਗੱਲ ਨਹੀਂ। ਜੋਂ ਮਾਂ ਬਾਪ ਉਹਨਾਂ ਨੂੰ ਪਾਲ ਪੋਸ਼ ਕੇ ਪੈਰਾਂ ਤੇ ਖੜਨ ਜੋਗਾ ਕਰਦਾ ਹੈ ।ਉਸ ਦੇ ਹੀ ਲੱਤ ਮਾਰਨਾ ਕਿਥੋਂ ਤੱਕ ਸਹੀ ਗੱਲ ਹੈ ।ਰਾਮਫਲ ਰਾਜਲਹੇੜੀ ਨੇ ਹਕੀਕਤ ਦੀ ਸ਼ਾਇਰੀ ਵਿਚ ਬਿਲਕੁਲ ਸੱਚ ਲਿਖਿਆ ਹੈ। “ਵਿਆਹ ਕਰਵਾਉਣ ਅਦਾਲਤੀ, ਰਾਖੀ ਕਰੇ ਕਾਨੂੰਨ, ਬਹਿ ਜਾਂਦੇ ਨੇ ਫੁੱਕ ਕੇ ਮਾਂ ਪਿਓ ਆਪਣਾ ਖੂਨ ।।ਬੱਚਿਆਂ ਦੀ ਇੱਜ਼ਤ ਮਾਪਿਆਂ ਦੀ ਆਪਣੀ ਇੱਜ਼ਤ ਹੁੰਦੀ ਹੈ। ਤੇ ਸਮਾਜ ਵਿਚ ਜੇਕਰ ਕੋਈ ਕੁੜੀ ਜਾਂ ਮੁੰਡਾ ਇਹੋ ਜਿਹਾ ਕੰਮ ਕਰਦਾ ਹੈ ਤਾਂ ਇਸਦਾ ਪ੍ਰਭਾਵ ਪਤਾ ਨਹੀਂ ਕਿੰਨੀਆਂ ਕੁੜੀਆਂ ਜਾਂ ਮੁੰਡਿਆਂ ਤੇ ਪੈਦਾ ਹੈ। ਤੇ ਮਾਪਿਆਂ ਨੂੰ ਸਮਾਜ ਦੀ ਘਿਰਣਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਲੇਖਿਕਾ ਨੇ ਇਹੀ ਲਿਖਣਾ ਹੈ ਸਮਾਜ ਵਿੱਚ ਜੇਕਰ ਕਿਸੇ ਨੂੰ ਆਪਣਾ ਆਦਰਸ਼ ਬਣਾਉਣ ਯੋਗ ਹਨ ਤਾਂ ਸਾਡੇ ਮਾਪੇ ,ਸਾਡੇ ਅਧਿਆਪਕ, ਤੇ ਉਹ ਸੂਰਮੇ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵਾਰੀਆਂ । ਅੱਜ ਦੇ ਨੋਜਵਾਨ ਨੂੰ ਇਹੋ ਜਿਹੇ ਆਦਰਸ਼ਾਂ ਦੀ ਸਖ਼ਤ ਜ਼ਰੂਰਤ ਹੈ।ਆਪਣੀ ਇੱਜ਼ਤ ਸਿਰਫ ਤੁਹਾਡੀ ਸ਼ਖ਼ਸੀਅਤ ਦਾ ਹਿੱਸਾ ਹੀ ਨਹੀਂ ਬਲਕਿ ਸਮਾਜ ਵਿਚ ਤੁਹਾਡੇ ਪੂਰੇ ਵੰਸ਼ ਦੀ ਇੱਜ਼ਤ ਹੈ।ਹਾਊਮੈ ਕਿ ਮੈਂ ਕਿਉਂ ਕਰਾਂ ? ਇਸਨੂੰ ਛੱਡ ਕੇ ਇਕ ਵਧੀਆ ਸਮਾਜ ਵੱਲ ਸਾਰਥਕ ਕਦਮ ਵੱਲ ਵਧਿਆ ਸਕਦਾ ਹੈ।



