Skip to content
Independent perspectives. Global stories.
BREAKING

ਕੀ ਅਸੀਂ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਿਆ ਹੈ

Share this story

ਸਭ ਧਰਮਾਂ ਦੇ ਸਾਂਝੇ ਰਹਿਬਰ ਗੁਰੂ ਨਾਨਕ ਦਾ ਸਿਧਾਂਤ ਹੈ ਇੱਕ ਰਬ ਦੀ ਪੂਜਾ ਕਿਓਂਕਿ ਇਕ ਨੂਰ ਤੋਂ ਹੀ ਸਾਰਾ ਜੱਗ ਉਪਜੀਆ ਹੈ । ਬਾਬੇ ਦਾ ਨਾਮ ਹੀ ਇਸ ਗਲ ਦੀ ਇੱਕ ਜਿਓੰਦੀ ਜਾਗਦੀ ਮਸਾਲ ਹੈ (ਬਾਬਾ ਨਾਨਕ ) ਇਸ ਦੇ ਅਰਥ ਬਣਦੇ ਹਨ (ਨਾ + ਆਨਕ) ਏਕਤਾ ਅਨੇਕਤਾ ਨਹੀ ਸੋ (ਨਾਨਕ ਸ਼ਬਦ ਦਾ ਮਤਲਬ ਹੀ ਏਕਤਾ ਹੈ ਅਨੇਕਤਾ ਨਹੀ ਸਾਨੂ ਇੱਕੋ ਹੀ ਰਬ ਨੇ ਪੈਦਾ ਕੀਤਾ ਹੈ ਤੇ ਅਸੀਂ ਸਾਰੇ ਬਰਾਬਰ ਹਾਂ । ਕੋਈ ਵੱਡਾ ਛੋਟਾ ਨਹੀਂ ਹੈ । ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪ ਬਰਾਬਰ ਸਮਝਕੇ ਸਤਕਾਰ ਦੇਣਾਂ ਚਾਹੀਦਾ ਹੈ ।ਇਹੋ ਬਾਬੇ ਨਾਨਕ ਦਾ ਸਿਧਾਂਤ ਦੇ ਪ੍ਰਚਾਰ ਲਾਈ ਬਾਬੇ ਨੇ ਚਾਰ ਓਦਾਸਿਆਂ ਕਰਕੇ ਦੂਨੀਆਂ ਵਿਚ ਪ੍ਰਚਾਰ ਕੀਤਾ। ।ਪਰ ਮਨੁਖ ਦੀ ਸੋਚ ਸੋਹਣੀ ਹੈ । ਅਸੀਂ ਰਬ ਦੇ ਭੇਜੇ ਹੋਏ ਓਹਨਾਂ ਭਗਤਾਂ ਪੀਰਾਂ, ਪੈਗਂਬਰਾਂ , ਦੇਵੀ ਦੇਵਤਿਆਂ ਦੀਆਂ ਸਿਖਿਆਵਾਂ ਤੋਂ ਕਈ ਵਾਰ ਵਾਂਝੇ ਹੀ ਰਹਿ ਜਾਂਦੇ ਹਾਂ ਕਿਓਂਕਿ ਸਾਡੀ ਸਮਝ ਛੋਟੀ ਹੈ । ਇਸ ਤਰ੍ਹਾਂ ਬਾਬੇ ਨਾਨਕ ਨੇ 4 ਉਦਾਸੀਆਂ ਕਰਕੇ 4 ਵਰਣਾ ਨੂੰ ਸਚ ਦਾ ਉਪਦੇਸ਼ ਦਿੱਤਾ ਕਿ ਸਦਾ ਸਾਰਿਆਂ ਦਾ ਸਿਰਜਣ ਹਾਰ ਇੱਕੋ ਪ੍ਰਮਾਤਮਾ ਹੈ ਅਸੀਂ ਸਾਰੇ ਓਸ ਦੀ ਹੀ ਸੰਤਾਨ ਹਾਂ । ਸਾਨੂੰ ਮਜ਼ਹਬ, ਧਰਮ ਦੇ ਝਗੜ ਨਹੀਂ ਕਰਨੇ ਚਾਹੀਦੇ। ਇਸ ਪ੍ਰਚਾਰ ਵਾਸਤੇ ਬਾਬੇ ਨਾਨਕ ਨੇ ਉਸ ਸਮੇਂ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਤਕ ਪਹੁੰਚ ਕੇ ਮਨੁਖਤਾ ਨੂੰ ਸਮਝਾਉਣ ਦਾ ਜਤਨ ਕੀਤਾ।
ਕੁਝ ਲੋਕ ਬਾਬੇ ਨਾਨਕ ਦੀ ਸਿਖਿਆ ਨੂੰ ਸਮਝ ਗਏ ਪਰ ਫਿਰ ਵੀ ਬਹੁਟੀਆਂ ਨੇ ਇਸ ਓਪਦੇਸ਼ ਤੋਂ ਫਾਇਦਾ ਨਾ ਉਠਾਇਆ ।ਇਸ ਤਰ੍ਹਾਂ ਦੀ ਘਟਨਾ ਬਾਬੇ ਨਾਨਕ ਦੇ ਜੋਤੀ ਜੋਤ ਸਮਾਉਣ ਵੇਲੇ ਵਾਪਰੀ ਜਦੋਂ ਉਹ ਇਸ ਦੁਨੀਆਂ ਤੋਂ ਰੁਕਸਤ ਹੋਏ ਤਾਂ ਦੋ ਧਰਮਾਂ ਵਿਚ ਘਮਾਸਾਨ ਲੜਾਈ ਸ਼ੁਰੂ ਹੋ ਗਈ । ਹੁਣ ਹਿੰਦੂ ਕਹਿਣ ਲੱਗੇ ਕੀ ਬਾਬਾ ਨਾਨਕ ਹਿੰਦੂ ਸੀ ਇਸ ਲਾਈ ਉਹਨਾਂ ਦੀਆਂ ਅੰਤਿਮ ਰਸਮਾਂ ਹਿੰਦੂ ਰੀਤੀ ਰਿਵਾਜ਼ ਦੇ ਮੁਤਾਬਿਕ ਹੋਣੀਆਂ ਚਾਹੀਦੀਆਂ ਹਨ ਪਰ ਮੁਸਲਮਾਨ ਵੀਰ ਕਹਿਣ ਬਾਬਾ ਮੱਕੇ ਗਿਆ ਸੀ , ਉਹ ਮੁਸਲਮਾਨਾਂ ਦਾ ਪੀਰ ਸੀ । ਇਸ ਲਾਈ ਉਹਨਾਂ ਨੂੰ ਦਫਨਾਕੇ ਮੁਜਾਰ ਬਣਾਇਆ ਜਾਵੇਗਾ। ਜਿਸਤੋਂ ਮਨੁਖਤਾ ਦਾ ਭਲਾ ਹੋਵੇਗਾ । ਹਿੰਦੂ ਵੀਰ ਬਾਬੇ ਦੇ ਸ਼ਰੀਰ ਦਾ ਸਸਕਾਰ ਕਰ ਕੇ ਸਮਾਧ ਬਨਾਉਣੀ ਚਾਹੁੰਦੇ ਸਨ । ਇਸ ਗਲ ਦਾ ਝਗੜਾ ਬਾਬਾ ਜੀ ਦੇ ਪੰਜ ਪੁਤਕ ਸ਼ਰੀਰ ਕੋਲ ਚਲ ਰਿਹਾ ਸੀ । ਮੇਰੇ ਵਿਚਾਰ ਮੁਤਾਬਕ ਬਾਬਾ ਨਾਨਕ ਜੀ ਇਹ ਹੀ ਸੋਚਦੇ ਹੋਣਗੇ ਕਿ ਜਿਹਨਾਂ ਲੋਕਾਂ ਨੂੰ ਸਮਝਾਉਣ ਲਈ ਮੈਂ 4 ਉਦਾਸੀਆਂ ਕਰਕੇ ਆਪਣੀ ਸਾਰੀ ਜਿੰਦਗੀ ਇੱਕ ਨਿਰੰਕਾਰ ਦਾ ਉਪਦੇਸ਼ ਦੇਣ ਲਈ ਲਗਾਈ , ਉਸ ਉਪਦੇਸ਼ ਤੇ ਚੱਲਣ ਦੀ ਬਜਾਏ ਮੇਰੇ ਸ਼ਰੀਰ ਦੀਆਂ ਹੀ ਵੰਡੀਆਂ ਧਰਮ ਦੇ ਨਾਂ ਹੇਠ ਪਾ ਰਿਹੇ ਹਨ । ਪਰ ਜੋ ਵੀ ਹੋਇਆ , ਕੁਝ ਸਿਆਣਿਆਂ ਵਿਅਕਤੀਆਂ ਨੇ ਫੈਸਲਾ ਕਰਵਾਇਆ ਕੀ ਪਹਿਲਾਂ ਕਪੜਾ ਚੁੱਕ ਕੇ ਬਾਬੇ ਨਾਨਕ ਦੇ ਦਰਸ਼ਨ ਕਰੀਏ ਫਿਰ ਸੋਚਾਂਗੇ।
ਜਦੋਂ ਬਾਬੇ ਦੇ ਉਪਰੋਂ ਚਿੱਟੀ ਚਾਦਰ ਉਤਾਰੀ ਤਾਂ ਇਤਿਹਾਸ ਦਸਦਾ ਹੈ ਕਿ ਬਾਬੇ ਨਾਨਕ ਦੇ ਸ਼ਰੀਰ ਦੀ ਬਜਾਏ ਫੁਲ ਪ੍ਰਾਪਤ ਹੋਏ ਸਨ । ਮਨ ਲਵੋ ਇਹ ਬਾਬੇ ਦਾ ਆਖਰੀ ਸੰਦੇਸ਼ ਸੀ ਕਿ ਰਬ ਦੇ ਭੇਜੇ ਹੋਏ ਬੰਦੇ ਫੁੱਲਾਂ ਵਾਂਗ ਹੁੰਦੇ ਹਨ । ਬਾਬਾ ਜੀ ਸਾਰਿਆਂ ਦੇ ਸਾਂਝੇ ਹਨ । ਜਿਵੇਂ ਫੁੱਲਾਂ ਦੀ ਖੁਸ਼ਬੂ ਵੰਡੀ ਨਹੀਂ ਜਾ ਸਕਦੀ , ਉਸੇ ਤਰ੍ਹਾਂ ਓਹ ਅਲ਼ਾਹ ਦੇ ਪਿਆਰੇ ਵੰਡੇ ਨਹੀਂ ਜਾ ਸਕਦੇ । ਪਰ ਉਹਨਾਂ ਨੇ ਬਾਬੇ ਦੇ ਇਸ ਸੁਨੇਹੇ ਨੂੰ ਵੀ ਨਹੀਂ ਸਮਝਿਆ ਤੇ ਵੰਡ ਦੀ ਲੜਾਈ ਜਾਰੀ ਰੱਖੀ । ਕਿਓਕਿ ਹੁਣ ਵੰਡਣ ਨੂੰ ਕੇਵਲ ਇੱਕ ਚਾਦਰ ਹੀ ਸੀ ਜੋ ਆਖਰ ਪਾੜ ਕੇ ਵੰਡੀ ਗਈ । ਹਿੰਦੂਆਂ ਨੇ ਉਸ ਚਾਦਰ ਦਾ ਸਸਕਾਰ ਕਰਕੇ ਓਥੇ ਬਾਬੇ ਨਾਨਕ ਦੀ ਸਮਾਧ ਬਣਾਈ ਤੇ ਮੁਸਲਮਾਨਾਂ ਨੇ ਆਪਣੇ ਹਿੱਸੇ ਦੀ ਚਾਦਰ ਦੇ ਟੁਕੜੇ ਨੂੰ ਦਫਨਾ ਕੇ ਬਾਬੇ ਦਾ ਮੁਜਾਰ ਬਣਾਇਆ। ਬਾਬੇ ਨਾਨਕ ਦੇ ਏਕਤਾ ਦੇ ਸਿਧਾਂਤ ਨੂੰ ਨਹੀਂ ਮਨਿਆ । ਪਰ ਬਾਬੇ ਨੂੰ ਇਹ ਮੰਜ਼ੂਰ ਨਹੀਂ ਸੀ ਕੁਝ ਸਮੇਂ ਬਾਅਦ ਰਾਵੀ ਦਰਿਆ ਵਿਚ ਹੜ੍ਹ ਆਇਆ ਤੇ ਉਹ ਉਸ ਸਮਾਧ ਤੇ ਮਜ਼ਾਰ ਦੋਹਾਂ ਨੂੰ ਰੋਰ?ੜ੍ਹ ਕੇ ਲੈ ਗਿਆ ਕਿਓਂਕਿ ਨਾਨਕ ਨੂੰ ਅਨੇਕਤਾ ਨਹੀਂ ਏਕਤਾ ਪ੍ਰਵਾਨ ਸੀ । ਪਰ ਬਾਬੇ ਨਾਨਕ ਦੀ ਉਸ ਆਖਰੀ ਚਾਦਰ ਨੂੰ ਜਿੱਥੇ ਖਲੋਕੇ ਦੋ ਹਿੱਸੇਆਂ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੇ ਵੰਡ ਕਿਤੀ ਓਥੇ ਹੀ ਮੇਰਾ ਭਾਰਤ ਦੇਸ਼ ਦੋ ਹਿਸ?ਸੇਆਂ ਵਿਚ ਵੰਡਿਆ ਗਿਆ । ਇਸ ਦੇਸ਼ ਦੇ ਦੋ ਹਿੱਸੇ ਹੋਏ ਜੋ ਇੱਕ ਦੂਜੇ ਵਾਸਤੇ ਸਦਾ ਲਾਈ ਖਤਰਾ ਬਣੇ ਹੋਏ ਹਨ ਪਰ ਅਜੇ ਵੀਹ ਮਨੁਖ ਨੂੰ ਬਾਬੇ ਨਾਨਕ ਦੇ ਸਿਧਾਂਤ ਦੀ ਸਮਝ ਨਹੀਂ ਆਈ ਨਾਨਕ :-
“ਅਨੇਕਤਾ ਨਹੀਂ ਕੇਵਲ ਏਕਤਾ , ਅਸੀਂ ਇੱਕੋ ਰਬ ਦੀ ਓਲਾਦ ਹਾਂ।”

WRITTEN BY