Skip to content
Independent perspectives. Global stories.
BREAKING

ਸਭ ਜੋਤ ਹੈ ਕੁਦਰਤ ਦੀ -“ਆਤਮ-ਘਾਤ”

Share this story

ਆਪਣੇ ਆਪ ਨੂੰ ਖੱਤਮ ਕਰਨ ਲਈ ਕੀਤਾ ਗਿਆ ਕੋਈ ਵੀ ਕੰਮ,ਜੋ ਇਰਾਦਤਨ ਕੀਤਾ ਗਿਆ ਹੋਵੇ ਅਤੇ ਉਹ ਕੰਮ ਕਰਨ ਵਾਲੀ ਧਿਰ ਉਸ ਕੰਮ ਦੇ ਅਧਿਸੰਭਵ ਪਰਿਣਾਮ ਜਾਣਦੀ ਹੋਵੇ, ਤਾਂ ਉਹ ਕੰਮ ਆਤਮਹੱਤਿਆ ਦੀ ਕੋਟੀ ਵਿੱਚ ਆਵੇਗਾ।ਖ਼ੁਦਕੁਸ਼ੀ ਜਾਂ ਆਤਮ-ਹੱਤਿਆ ਜਾਂ ਸਵੈ-ਘਾਤ ਜਾਣਬੁੱਝ ਕੇ ਆਪਣੇ-ਆਪ ਦੀ ਮੌਤ ਨੂੰ ਅੰਜਾਮ ਦੇਣਾ ਹੁੰਦਾ ਹੈ। ਭਾਵੇਂ ਮਨੁੱਖ ਦੀ ਬੁਨਿਆਦੀ ਫਿਤਰਤ ਜ਼ਿੰਦਾ ਰਹਿਣ ਦੀ ਹੈ, ਪਰ ਫਿਰ ਵੀ ਕੁੱਝ ਹਲਾਤਾਂ ਦੌਰਾਨ ਆਤਮਘਾਤ ਵੱਲ ਜਾਣਾ ਅੱਜ ਦੇ ਸਮੇਂ ਆਮ ਹੈ। ਮੇਰੇ ਲਿੱਖਣ ਦਾ ਵਿਸ਼ਾ ਭਾਵੇਂ ਨਾਕਾਰਤਮਕ ਹੈ,ਪਰ ਇਸ ਨੂੰ ਜਾਨਣਾ ਵੀ ਜਰੂਰੀ ਹੈ,ਤਾ ਕਿ ਅਸੀ ਸਮਾਜ ਦੀਆਂ ਭਾਵਨਾਵਾਂ ਸਮਝ ਸਕੀਏ। ਕਿਉਂਕਿ ਇੱਕ ਸਮੇਂ ਮੈ ਖੁੱਦ ਵੀ ਇਸ ਦੌਰ ਵਿੱਚੋਂ ਗੁਜਰ ਚੁੱਕਾ ਹਾਂ, ਜਿਸਦੀ ਦਾਸਤਾਂ “ਮੇਰੀ ਆਤਮਹੱਤਿਆ ਦੀ ਨਾਕਾਮ ਕੋਸ਼ਿਸ਼“ ਜਜ਼ਬਾਤੀ ਵੇਗ ਕਹਾਣੀ ਵਿੱਚ ਪਾਠਕਾਂ ਨਾਲ ਜਰੂਰ ਸਾਝੀ ਕਰਾਂਗਾ।ਉਸਤੋਂ ਪਹਿਲਾਂ ਆਤਮਹੱਤਿਆ ਨਾਲ ਸੰਬੰਧਿਤ ਕੁੱਝ ਤੱਥਾਂ ਤੇ ਪੜਚੋਲ ਕਰ ਲਿੱਖਣ ਦੀ ਕੋਸ਼ਿਸ਼ ਕੀਤੀ। ਪਾਠਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈ ਆਪਣੀ ਜਿੰਦਗੀ ਤੋਂ ਬਹੁਤ ਖੁੱਸ਼ ਹਾਂ।“
“ਕੀ ਪੱਤਾ ਅਸੀ ਕਿਸੇ ਨੂੰ ਆਤਮਹੱਤਿਆ ਵਰਗੇ ਕੰਮ ਤੋ ਬਚਾ ਸਕੀਏ।ਪਿਛਲੇ 50 ਸਾਲਾ ਚ ਤਕਰੀਬਨ ਆਤਮਹੱਤਿਆ ਦੀ ਦਰ 60% ਵੱਧ ਚੁੱਕੀ ਹੈ।ਆਖਰ ਇਵੇਂ ਕਿਉ ਕੀਤਾ ਜਾਦਾਂ ਹੈ, ਲੋਕ ਆਪਣੇ ਆਪ ਨੂੰ ਮਾਰਨ ਦੀ ਕਿਉ ਸੋਚ ਰਹੇ ਹਨ। ਆਤਮਹੱਤਿਆ ਕਰਨ ਦੀ ਕੋਸ਼ਿਸ਼, ਪਰੇਸ਼ਾਨੀ ਜਾਂ ਸਮੱਸਿਆਵਾਂ ਨੂੰ ਖੱਤਮ ਕਰਨ ਦਾ ਜਰੀਆਂ ਹੈ, ਉਹ ਸਮੱਸਿਆ ਜਿਸ ਵਿੱਚੋਂ ਅਸੀ ਨਿਕਲਣ ਦੀ ਉਮੀਦ ਖੋਹ ਦੇਂਦੇ ਹਾਂ। ਅਜਿਹੀ ਸਮਸਿਆ ਜੋ ਸਾਨੂੰ ਅੰਦਰੋ ਅੰਦਰ ਖੱਤਮ ਕਰਦੀ ਹੈ। ਵੈਸੇ ਹਰ ਸਮੱਸਿਆ ਦਾ ਹੱਲ ਜਰੂਰ ਹੁੰਦਾ ਹੈ, ਹਰ ਮਨੁੱਖ ਕਦੇ ਨ ਕਦੇ ਅਜਿਹੇ ਹਲਾਤਾਂ ਚੋ ਜਰੂਰ ਗੁਜ਼ਰਦਾ ਹੈ। ਪਰ ਜਿਆਦਾਤਰ ਲੋਕ ਉਸ ਚੋ ਛੇਤੀ ਹੀ ਉੱਭਰ ਜਾਂਦੇ ਹਨ ।ਆਤਮਹੱਤਿਆ ਦੀ ਕੋਸ਼ਿਸ਼ ਉਹ ਲੋਕ ਕਰਦੇ ਹਨ ਜੋ ਇਸ ਹਨੇਰੀ ਸੋਚ ਜਾਂ ਉਨ੍ਹਾਂ ਅਜੀਬ ਖਿਆਲਾਂ ‘ਚ ਘਿਰੇ ਰਹਿੰਦੇ ਹਨ, ਤੇ ਨਿਕਲ ਨਹੀ ਪਾਉਂਦੇ। ਆਤਮਹੱਤਿਆ ਦਾ ਮੁੱਖ ਕਾਰਨ ਜਜ਼ਬਾਤੀ ਪੀੜਾਂ ਹੈ ਭਾਵ ਜੱਦ ਸਾਡੀਆਂ ਭਾਵਨਾਵਾਂ ਦਰਦ ਨਾਲ ਭਰ ਜਾਦੀਆਂ ਹਨ। ਹੁਣ ਇਸ ਜਜ਼ਬਾਤੀ ਪੀੜਾ ਦੀ ਵਜ੍ਹਾ ਕੀ ਹੈ, ਉਹ ਹਰ ਮਨੁੱਖ ਤੇ ਅਲੱਗ-ਅਲੱਗ ਨਿਰਭਰ ਹਨ। ਤਣਾਅ ਆਤਮਹੱਤਿਆ ਦਾ ਸੱਭ ਤੋਂ ਵੱਡਾ ਕਾਰਨ ਹੈ ਜੋ ਲੋਕ ਤਣਾਅਪੂਰਨ ਰਹਿੰਦੇ ਹਨ, ਉਨ੍ਹਾਂ ਚ ਆਤਮਹੱਤਿਆ ਦੇ ਲੱਛਣ 32 ਫੀਸਦੀ ਵੱਧ ਜਾਂਦੇ ਹਨ। ਆਤਮਹੱਤਿਆ ਦੀ ਇੱਕ ਹੋਰ ਵਜ੍ਹਾ ਹੈ ਸਾਡਾ ਸਮਾਜ ਜੇਕਰ ਸਾਡੇ ਲੋਕ ਸਾਡੀਆਂ ਸਮਸਿਆਵਾਂ ਦੌਰਾਨ ਸਾਡਾ ਸਾਥ ਨਹੀ ਦਿੰਦੇ ਉੱਲਟ ਸਾਡੀਆਂ ਸਮਸਿਆਵਾਂ ਵਧਾਉਣ ਵਿੱਚ ਲੱਗ ਜਾਂਦੇ ਹਨ।ਹੈਰਾਨੀਜਨਕ ਗੱਲ ਹੈ ਕਿ ਮਰਦਾਂ ਵਿੱਚ ਔਰਤਾਂ ਨਾਲੋਂ ਆਤਮਹੱਤਿਆ ਕਰਨ ਦੇ ਜਿਆਦਾ ਵਿਚਾਰ ਪੈਂਦਾ ਹੁੰਦੇ ਹਨ, ਜਿਸ ਦਾ ਕਾਰਨ ਕਿ ਔਰਤਾਂ ਆਪਣੀ ਸਮੱਸਿਆਵਾਂ ਨੂੰ ਆਪਣੇ ਨਜ਼ਦੀਕੀਆਂ ਨਾਲ ਸਾਂਝਾ ਕਰ ਰੋ ਲੈਦੀਆਂ ਹਨ ਜਿਸ ਨਾਲ ਤਣਾਅ ਘੱਟਦਾ ਹੈ, ਪਰ ਮਰਦ ਰੋਣ ਵਿੱਚ ਔਰਤਾਂ ਨਾਲੋਂ ਪਿੱਛੇ ਹਨ।ਆਤਮਹੱਤਿਆ ਤੋ ਦੂਰ ਰਹਿਣ ਲਈ ਆਪਣੀਆਂ ਸਮੱਸਿਆਵਾਂ ਨੂੰ ਸਮਾਜਿਕ ਆਣੀਆ ਨਾਲ ਜਰੂਰ ਸਾਂਝਾ ਕਰੋ ਤਾਂ ਜੋ ਤੁਹਾਡੇ ਤਣਾਅ ਦਾ ਭਾਰ ਹਲਕਾ ਹੋ ਸਕੇ।ਆਤਮਹੱਤਿਆ ਬਹੁਤ ਵੱਡਾ ਵਿਸ਼ਾ ਹੈ, ਵਿਸਵ ਸਹਿਤ ਸੰਗਠਨ ਦਾ ਮੰਨਣਾ ਹੈ ਕਿ ਸੰਨ ਦੋ ਹਜਾਰ ਵੀਹ ਤੀਕਰ ਆਤਮਹੱਤਿਆ ਨਾਮਕ ਬਿਮਾਰੀ ਸੰਸਾਰ ਦੀ ਦੂਜੀ ਸੱਭਤੋ ਵੱਡੀ ਬਿਮਾਰੀ ਹੋਵੇਗੀ, ਜਿਸ ਨਾਲ ਮਨੁੱਖ ਮੌਤ ਦਰ ਵਧੇਗੀ।ਚੇਤਾਵਨੀ ਵਿਗਿਆਨ ਦਾ ਕਹਿਣਾ ਹੈ ਕਿ ਜੱਦ ਮਨੁੱਖ ਕਿਸੇ ਤਣਾਅ ਨੂੰ ਮਹਿਸੂਸ ਕਰਦਾ ਹੈ ਤਾਂ ਉਸਨੂੰ ਆਪਣੇ ਤਣਾਅ ਨਾਲ ਸੰਬੰਧਿਤ ਦੁੱਖ ਆਪਣੇ ਨਿਕਟਵਰਤੀਆਂ ਨਾਲ ਜਰੂਰ ਸਾਂਝਾ ਕਰਨਾ ਚਹੀਦਾ, ਜਿਸ ਨਾਲ ਆਤਮਹੱਤਿਆ ਵਰਗੀ ਬਿਮਾਰੀ ਤੋਂ ਬਚਾਅ ਹੋ ਸਕਦਾ ਹੈ ।ਆਪਣੇ ਤਣਾਅ ਨੂੰ ਸਾਂਝਾ ਕਰਨ ਉੱਪਰੰਤ ਮਨੁੱਖ ਨਿਕਟਵਰਤੀ ਤੋ ਮਦਦ ਦੀ ਉਮੀਦ ਵੀ ਕਰਦਾ ਹੈ। ਆਤਮਹੱਤਿਆ ਨੂੰ ਅਸੀਂ ਹਰ ਤਰੀਕੇ ਨਾਲ ਰੋਕ ਸਕਦੇ ਹਾਂ, ਭਾਵ ਅਸੀ ਆਤਮਹੱਤਿਆ ਦਾ ਗ੍ਰਾਫ ਜੀਰੋ ਵੀ ਕਰ ਸਕਦੇ ਹਾਂ, ਜੇਕਰ ਅਸੀ ਲੱਛਣਾਂ ਨੂੰ ਪਹਿਚਾਣੀਏ। ਮਨੁੱਖ ਦੀਆਂ ਭਾਵਨਾਵਾਂ ਨੂੰ ਸਮਝੋ, ਉਸ ਨੂੰ ਸਮਾਂ ਦੇਵੋ, ਉਸ ਨੂੰ ਹਰ ਹਾਲ ਇਹ ਸਮਝਾਓ ਕਿ ਉਹ ਇੱਕਲਾ ਨਹੀ ਹੈ, ਇੱਕਲਪਣ ਮਹਿਸੂਸ ਨ ਹੋਣ ਦੇਓ। ਉਸ ਮਨੁੱਖ ਨੂੰ ਜੱਦ ਇਨ੍ਹਾਂ ਦਾ ਅਹਿਸਾਸ ਹੋਵੇਗਾ ਤਾਂ ਉਹ ਤੁਹਾਡੇ ਨਾਲ ਹੋਰ ਵੀ ਸਮਸਿਆਵਾਂ ਨੂੰ ਸਾਂਝਾ ਕਰੇਗਾ। ਜੱਦ ਉਹ ਹੋਰ ਸਮਸਿਆਵਾਂ ਸਾਂਝਾ ਕਰੇਗਾ ਤਾਂ ਬਹੁਤ ਸਾਰੇ ਰਾਸਤੇ ਹਨ ਜਿਨ੍ਹਾਂ ਨਾਲ ਅਸੀ ਆਤਮਹੱਤਿਆ ਤੇ ਕਾਬੂ ਕਰ ਸਕਦੇ ਹਾਂ । ਜੱਦ ਅਸੀ ਕਿਸੇ ਮਨੁੱਖ ਦਾ ਤਣਾਅ ਦੂਰ ਕਰਨ ਵਿੱਚ ਕਾਮਯਾਬ ਹੋਵਾਂਗੇ ਤਾਂ ਕਿਤੇ ਨ ਕਿਤੇ ਇਹ ਗੱਲ ਜਰੂਰ ਸਾਹਮਣੇ ਆਵੇਗੀ ਕਿ ਅਸੀ ਕਿਸੇ ਮਨੁੱਖ ਨੂੰ ਆਤਮਹੱਤਿਆ ਕਰਨ ਤੋਂ ਬਚਾਇਆ ਹੈ। ਕਈ ਵੇਰਾਂ ਇੱਕ ਸਵਾਲ ਆਮ ਬਣਦਾ ਹੈ ਕਿ, ਜੇਕਰ ਸਾਨੂੰ ਜਿੰਦਗੀ ਵਿੱਚ ਕੋਈ ਬੁਰਾਂ ਵੱਖਤ ਮਿਲਦਾ ਹੈ ਕੀ ਸਾਨੂੰ ਹੱਕ ਨਹੀ ਕਿ ਅਸੀ ਆਪਣੀ ਜੀਵਨਲੀਲਾ ਸਮਾਪਤ ਕਰਕੇ ਨਵੇ ਜੀਵਨ ਨੂੰ ਸੁਰੂ ਕਰ ਸਕੀਏ?ਜੱਦ ਸਮਾਜ ਜਾਂ ਸਾਡੀ ਜਿੰਦਗੀ ਵਿੱਚ ਕੋਈ ਮਾੜਾ ਵੱਖਤ ਕੁੱਝ ਸਮਤਲ ਨ ਹੋਵੇ ਤਾਂ ਮਰਨ ਨੂੰ ਜੀਅ ਕਰਦਾ ਪਰ ਜੇਕਰ ਕੱਲ੍ਹ ਕੁੱਝ ਸਮੇਂ ਬਾਅਦ ਸੱਭ ਕੁੱਝ ਸਮਾਨਅੰਤਰ ਹੋਵੇ ਤਾਂ ਇਸਦਾ ਮਤਲਬ ਕਿ ਸਾਡਾ ਫਿਰ ਤੋ ਜਿੰਦਗੀ ਮਾਨਣ ਦਾ ਵੱਖਤ ਹੈ, ਇਸ ਦੌਰਾਨ ਮਨੁੱਖ ਨੂੰ ਇਹ ਗੱਲ ਜਰੂਰ ਸਮਝਣੀ ਚਹੀਦੀ ਹੈ ਕਿ ਕੁਦਰਤ ਨੇ ਮਨੁੱਖ ਨੂੰ ਸਿਰਫ ਸੁੱਖ ਪ੍ਰਾਪਤ ਕਰਨ ਜਾਂ ਸਮਾਨਅੰਤਰ ਸਮਾਜ ਲਈ ਨਹੀ ਬਣਾਇਆ । ਮਨੁੱਖ ਨੂੰ ਕੁਦਰਤ ਨੇ ਦੁੱਖ ਸੁੱਖ ਤੇ ਉਤਾਅ ਚੜਾਅ ਦੋਨਾਂ ਲਈ ਹੀ ਪੈਂਦਾ ਕੀਤਾ ਹੈ।ਸੰਘਰਸ਼ ਜੋ ਹਰ ਮਨੁੱਖ ਦੀ ਜਿੰਦਗੀ ਦਾ ਪਹਿਲੂ ਹੈ, ਸੋ ਮਨੁੱਖ ਨੂੰ ਸੰਘਰਸ਼ ਕਰ ਆਪਣੀਆਂ ਸਮੱਸਿਆਵਾਂ ਦੂਰ ਕਰਨੀਆਂ ਚਹੀਦੀਆਂ ਹਨ ਨਾ ਕਿ ਆਤਮਹੱਤਿਆ ਕਰ। ਕਾਇਰਤਾ ਦਿਖਾਉਂਦੇ ਹੋਏ ਜੀਵਨਲੀਲਾ ਸਮਾਪਤ ਕਰਨਾ ਕੁਦਰਤ ਤੇ ਸਮਾਜ ਦੇ ਨਿਯਮਾਂ ਦੇ ਖਿਲਾਫ ਹੈ।

WRITTEN BY