ਜੈਤੋ- ਪੌਲੀਥੀਨ ਜਾਂ ਪੌਲੀ (ਮੈਥੀਲੀਨ) ਰੋਜ਼ਾਨਾਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪਲਾਸਟਿਕ ਹੈ। ਇੱਕ ਸਾਲ ਵਿੱਚ ਇਸ ਦੀ ਪੈਦਾਵਾਰ ਅੱਠ ਕਰੋੜ ਟਨ ਹੈ। ਇਸ ਦੀ ਵਰਤੋਂ ਹਰ ਇਕ ਇਨਸਾਨ ਕਰਦਾ ਹੈ। ਇਸ ਦੀ ਮੁੱਖ ਵਰਤੋਂ ਪੈਕਜਿੰਗ (ਪਲਾਸਟਿਕ ਦੇ ਥੈਲੇ, ਪਲਾਸਟਿਕ ਫ਼ਿਲਮਾ, ਜਿਉਮੈਮ ਬੁਨ, ਬੋਤਲ, ਲਫ਼ਾਫ਼ੇ ਤੇ ਹੋਰ ਚੀਜ਼ਾ) ਬਣਾਉਣ ਵਿੱਚ ਹੁੰਦੀ ਹੈ। ਅੱਜ-ਕੱਲ੍ਹ ਭੱਜ ਦੌੜ ਦੇ ਜੀਵਨ ਵਿੱਚ ਹਰ ਵਿਅਕਤੀ ਬਣਿਆ ਬਣਾਇਆ ਸਮਾਨ ਲੈਣਾ ਪਸੰਦ ਕਰਦੇ ਹਨ। ਭਾਵੇ ਉਹ ਖਾਣ-ਪੀਣ ਵਾਲਾ ਸਮਾਨ ਹੋਵੇ ਜਾਂ ਕੋਈ ਹੋਰ ਵਰਤੋਂ ਦਾ ਸਮਾਨ। ਤੁਹਾਨੂੰ ਹਰ ਥਾਂ ਪਲਾਸਟਿਕ ਵਿੱਚ ਪੈਕ ਸਮਾਨ ਮਿਲ ਜਾਵੇਗਾ। ਤਿੰਨ ਦਹਾਕੇ ਪਹਿਲਾ ਇਸ ਦੀ ਵਰਤੋਂ ਨਾ ਮਾਤਰ ਹੁੰਦੀ ਸੀ ਕਿਉਕਿ ਉਸ ਸਮੇਂ ਲੋਂਕ ਕੱਪੜੇ ਦੇ ਘਰੇ ਬਣਾਏ ਹੋਏ ਥੈਲੇ ਦੀ ਵਰਤੋਂ ਕਰਦੇ ਸਨ। ਉਹਨਾਂ ‘ਚ ਹੀ ਸਬਜ਼ੀ ਤੇ ਘਰ ਆਦਿ ਦਾ ਰਾਸ਼ਨ ਲਿਆਂਦਾ ਜਾਂਦਾ ਸੀ ਅਤੇ ਲਿਕਊਡ ਸਮਾਨ ਲੋਹੇ ਦੇ ਡੱਬੇ ਜਾਂ ਕੱਚ ਦੀ ਬੋਤਲ ਵਿੱਚ ਮਿਲਦਾ ਸੀ। ਪਰ ਅੱਜ ਕੱਲ੍ਹ ਇਹਨਾਂ ਵਸਤੂਆਂ ਦੀ ਪੈਕਿੰਗ ਵਾਸਤੇ ਵੀ ਪਲਾਸਟਿਕ ਹੀ ਵਰਤੀ ਜਾਂਦੀ ਹੈ। ਉਸ ਸਮੇਂ ਲਫ਼ਾਫ਼ੇ ਵੀ ਅਖ਼ਬਾਰ ਦੇ ਹੁੰਦੇ ਸਨ। ਇਹਨਾਂ ਲਫ਼ਾਫਿਆ ਦਾ ਵਰਤਮਾਨ ਤੇ ਕੋਈ ਮਾੜਾ ਅਸਰ ਨਹੀਂ ਹੁੰਦਾ ਸੀ। ਪਰ ਸਮੱਸਿਆ ਮੌਜੂਦਾ ਸਮੇਂ ਦੀ ਹੈ ਕਿ ਕੋਈ ਵੀ ਵਿਅਕਤੀ ਵਾਤਾਵਰਨ ਪ੍ਰਤਿ ਆਪਣੀ ਜ਼ਿਮੇਵਾਰੀ ਨਹੀਂ ਸਮਝਦਾ ਕਿਉਕਿ ਲੋਂਕ ਘਰੋਂ ਖਾਲੀ ਹੱਥ ਸਮਾਨ ਲੈਣ ਜਾਂਦੇ ਹਨ ਕਿਉਕਿ ਉਸਨੂੰ ਪਾਲੀਥੀਨ ਦੇ ਲਫ਼ਾਫ਼ਿਆ ਵਿੱਚ ਸਮਾਨ ਮਿਲ ਜਾਂਦਾ ਹੈ। ਸਮਾਨ ਖ਼ਾਲੀ ਕਰਕੇ ਅਸੀ ਇਹ ਲਫ਼ਾਫ਼ੇ ਕੂੜੇ ਵਿੱਚ ਸੁੱਟ ਦਿੰਦੇ ਹਾਂ। ਇਹ ਪਤਾ ਹੁੰਦੇ ਹੋਏ ਵੀ ਕਿ ਇਹ ਗਲਣਸ਼ੀਲ ਨਹੀਂ ਹੈ। ਇਸਦਾ ਵਾਤਾਵਰਨ ਤੇ ਬਹੁਤ ਬੁਰਾ ਅਸਰ ਪੈਦਾ ਹੈ।
– ਮਨਜੀਤ ਸਿੰਘ ਢੱਲਾ
ਪੱਤਰਕਾਰ ‘ਪੰਜਾਬ ਟਾਇਮਜ਼’



