Skip to content
Independent perspectives. Global stories.
BREAKING

ਖੁਰਾਕ ਸਪਲਾਈ ਵਿਭਾਗ: ਚਹੇਤਿਆਂ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਸਰਕਾਰੀ ਖ਼ਜ਼ਾਨੇ ਨੂੰ ਬਲੀ ਦਾ ਬੱਕਰਾ ਬਣਾਇਆ

Share this story

ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਕੀਤੀ ਖ਼ਰੀਦ ਕੇਂਦਰਾਂ ਦੀ ਵੰਡ : ਭੱਠਲ

ਸ਼ੇਰਪੁਰ – ਇੱਕ ਪਾਸੇ ਸੂਬੇ ‘ਚ ਪੰਜਾਬ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਖ਼ਜ਼ਾਨਾ ਖ਼ਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਸਰਕਾਰੀ ਖ਼ਰਚੇ ਘਟਾਉਣ ਦੀ ਵਾਰ-ਵਾਰ ਦੁਹਾਈ ਦੇ ਰਹੀ ਹੈ ਜਦ ਕਿ ਦੂਜੇ ਪਾਸੇ ਸਰਕਾਰੀ ਅਧਿਕਾਰੀਆਾ ਵੱਲੋਂ ਕੁੱਝ ਚਹੇਤਿਆਾ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਕਿਵੇਂ ਸਰਕਾਰੀ ਖ਼ਜ਼ਾਨੇ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ?
ਇਸ ਦੀ ਤਾਜ਼ਾ ਉਦਾਹਰਨ ਖ਼ੁਰਾਕ ਸਿਵਲ ਸਪਲਾਈਜ਼ ਤੇ ਖ਼ਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ (ਰਾਈਸ) ਦੇ ਤਾਜ਼ਾ ਹੁਕਮਾਂ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੇ ਖ਼ਰੀਦ ਕੇਂਦਰ ਕੁੰਭੜਵਾਲ ਅਤੇ ਮੂਲੋਵਾਲ ਨੂੰ ਵਿਭਾਗ ਦੇ ਹੇਠਲੇ ਅਧਿਕਾਰੀਆਂ ਦੀ ਸਿਫ਼ਾਰਸ਼ ਨੂੰ ਅੱਖੋਂ ਪਰੋਖੇ ਕਰ ਕੇ ਮਿਲਿੰਗ ਕੇਂਦਰ ਧੂਰੀ ਨਾਲ ਜੋੜਨ ਦਾ ਫ਼ੈਸਲਾ ਲਿਆ ਹੈ । ਡਿਪਟੀ ਡਾਇਰੈਕਟਰ (ਰਾਈਸ) ਅਜੈਵੀਰ ਸਿੰਘ ਸਰਾਓ ਨੇ ਆਪਣੇ ਹੁਕਮਾਂ ਰਾਹੀਂ ਖ਼ਰੀਦ ਕੇਂਦਰ ਮੂਲੋਵਾਲ ਅਤੇ ਕੁੰਭੜਵਾਲ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਤਿੰਨ ਹੋਰ ਖ਼ਰੀਦ ਕੇਂਦਰਾਂ ਭਸੌੜ, ਬੱਲਮਗੜ੍ਹ ਤੇ ਤੋਲੇਵਾਲ ਬਾਰੇ ਵੀ ਆਦੇਸ਼ ਜਾਰੀ ਕੀਤਾ ਹੈ । ਹਾਲਾਂਕਿ ਡਿਪਟੀ ਡਾਇਰੈਕਟਰ (ਰਾਈਸ) ਨੇ ਆਪਣੇ ਪੱਤਰ ‘ਚ ਇਹ ਵੀ ਦਰਸਾਇਆ ਹੈ ਕਿ ਉਨ੍ਹਾਂ ਜ਼ਿਲ੍ਹਾ ਅਲਾਟਮੈਂਟ ਕਮੇਟੀ ਸੰਗਰੂਰ ਵਲੋਂ ਸੁਝਾਏ ਗਏ ਤੱਥਾਂ ਤੇ ਵਿਚਾਰਾਂ ‘ਤੇ ਆਧਾਰਤ ਫ਼ੈਸਲਾ ਕੀਤਾ ਹੈ ਜਿਸ ਨਾਲ ਕੋਈ ਵਾਧੂ ਵਿੱਤੀ ਬੋਝ ਨਾ ਪੈਣ ਦੀ ਗੱਲ ਵੀ ਕਹੀ ਗਈ ਹੈ ? ਜਦਕਿ ਨਿਰੀਖਕ ਖ਼ੁਰਾਕ ਸਿਵਲ ਸਪਲਾਈ ਵਲੋਂ ਆਪਣੇ ਪੱਤਰ ਸ਼ੇਰਪੁਰ ਰਾਹੀਂ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਤੇ ਖ਼ਪਤਕਾਰ ਮਾਮਲੇ ਸੰਗਰੂਰ ਨੂੰ ਖ਼ਰੀਦ ਕੇਂਦਰ ਮੂਲੋਵਾਲ ਅਤੇ ਕੁੰਭੜਵਾਲ ਨੂੰ ਮਿਲਿੰਗ ਕੇਂਦਰ ਸ਼ੇਰਪੁਰ ਨਾਲ ਜੋੜਨ ਦੀ ਤਜ਼ਵੀਜ ਭੇਜਦਿਆਾ ਲਿਖਿਆ ਹੈ ਕਿ ਉਕਤ ਪਿੰਡ ਜਿੱਥੇ ਵਿਭਾਗ ਦੀ ਵੰਡ ਕੇਂਦਰ ਸ਼ੇਰਪੁਰ ਅਧੀਨ ਹਨ ਉੱਥੇ ਉਕਤ ਪਿੰਡਾਂ ਦੇ ਖ਼ਰੀਦ ਕੇਂਦਰਾਂ ਦੀ ਮਾਰਕੀਟ ਕਮੇਟੀ ਸ਼ੇਰਪੁਰ ਦੇ ਅਧੀਨ ਪੈਂਦੇ ਹਨ ।ਉਨ੍ਹਾਂ ਮਿਲਿੰਗ ਪਾਲਿਸੀ ਮੁਤਾਬਿਕ ਕੇ.ਐੱਮ.ਐੱਸ 2019-20 ਦੌਰਾਨ ਇਨ੍ਹਾਂ ਖ਼ਰੀਦ ਕੇਂਦਰਾਂ ਨੂੰ ਮਿਲੰਗ ਕੇਂਦਰ ਸ਼ੇਰਪੁਰ ਦੇ ਸ਼ੈਲਰਾਂ ਨਾਲ ਜੋੜਨ ਤੇ ਧੂਰੀ ਕੇਂਦਰ ਦੇ ਸ਼ੈਲਰਾਂ ਨਾਲੋਂ ਦੂਰੀ ਘੱਟ ਹੋ ਜਾਣ ਕਾਰਨ ਢੋਆ-ਢੁਆਈ ਦੇ ਖ਼ਰਚੇ ‘ ਚ ਲਗਪਗ 12.30 ਲੱਖ ਰੁਪਏ ਦਾ ਵਿੱਤੀ ਲਾਭ ਮਹਿਕਮੇ ਨੂੰ ਹੋਣ ਦਾ ਜ਼ਿਕਰ ਵੀ ਆਪਣੇ ਪੱਤਰ ਵਿਚ ਕੀਤਾ ਹੈ ਅਤੇ ਸਬੂਤ ਵਜੋਂ ਪੱਤਰ ਨਾਲ ਮੰਡੀਆਂ ਦੀ ਸ਼ੈਲਰਾਂ ਨਾਲ ਜੋੜਨ ਸਬੰਧੀ ਦੂਰੀ ਅਤੇ ਖ਼ਰਚੇ ਦਾ ਵੇਰਵਾ ਸੀਟ ਵੀ ਭੇਜੀ ਹੈ । ਪ੍ਰੰਤੂ ਉਕਤ ਤਜਵੀਜ਼ ਨੂੰ ਦਰਕਿਨਾਰ ਕਰਦਿਆਾ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਅਤੇ ਡਿਪਟੀ ਡਾਇਰੈਕਟਰ (ਰਾਈਸ) ਨੇ ਖ਼ਰੀਦ ਕੇਂਦਰ ਮੂਲੋਵਾਲ ਤੇ ਕੁੰਭੜਵਾਲ ਨੂੰ ਮਿਲਿੰਗ ਕੇਂਦਰ ਧੂਰੀ ਨਾਲ ਜੋੜ ਕੇ ਉਲਟੀ ਵਾੜ ਖੇਤ ਨੂੰ ਖਾਣ ਵਾਲੀ ਕਹਾਵਤ ਸੱਚ ਕਰਨ ‘ਤੇ ਮੋਹਰ ਲਾ ਦਿੱਤੀ ਹੈ ਕਿਉਂਕਿ ਉਕਤ ਫ਼ੈਸਲੇ ਨਾਲ ਮਹਿਕਮੇ ਤੇ 1230766 ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ । ਨਿਰੀਖਕ ਖ਼ੁਰਾਕ ਸਪਲਾਈਜ਼ ਦਫ਼ਤਰ ਸ਼ੇਰਪੁਰ ਦੇ ਵੱਲੋਂ ਭੇਜੇ ਪੱਤਰ ਅਨੁਸਾਰ ਜੇਕਰ ਉਕਤ ਮੰਡੀਆਂ ਮਿਲਿੰਗ ਕੇਂਦਰ ਸ਼ੇਰਪੁਰ ਨਾਲ ਲਿੰਕ ਕੀਤੀਆਂ ਜਾਦੀਆਂ ਤਾਂ ਢੋਆ ਢੁਆਈ ਆਦਿ ‘ਤੇ ਕੁੱਲ ਖਰਚਾ 1472449 ਰੁਪਏ ਹੋਣਾ ਸੀ ਪਰ ਇਹ ਦੋਵੇਂ ਮੰਡੀਆਂ ਮਿਲਿੰਗ ਕੇਂਦਰ ਧੂਰੀ ਨਾਲ ਜੋੜਨ ਕਰ ਕੇ ਉਕਤ ਖਰਚਾ 27032215 ਰੁਪਏ ਆਵੇਗਾ ਜਿਸ ਕਰ ਕੇ 1230776 ਰੁਪਏ ਦਾ ਵਾਧੂ ਬੋਝ ਵਿਭਾਗ ‘ਤੇ ਪੈਣਾ ਤੈਅ ਹੈ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’

WRITTEN BY