Skip to content
Independent perspectives. Global stories.
BREAKING

ਨਵਾਂਗਾਉਂ ਦੇ ਕਿਸਾਨ ਸੁਰਿੰਦਰ ਸਿੰਘ ਨੇ ਆੜ੍ਹਤੀਏ ਵੱਲੋਂ ਬੇਇਜ਼ਤੀ ਕਰਨ ‘ਤੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

Share this story

ਖਨੌਰੀ- ਖਨੌਰੀ ਅਧੀਨ ਪੈਂਦੇ ਪਿੰਡ ਨਵਾਂ ਗਾਉਂ ਦੇ ਕਰਜ਼ਾਈ ਕਿਸਾਨ ਵੱਲੋਂ ਆੜ੍ਹਤੀ ਵੱਲੋਂ ਬੇਜਤੀ ਕਰਨ ਤੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਮਿ?ਤਕ ਕਿਸਾਨ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਜੋਂ ਹੋਈ ਥਾਣਾ ਖਨੌਰੀ ਚ ਮ੍ਰਿਤਕ ਦੇ ਪਿਤਾ ਵੱਲੋਂ ਲਿਖਾਏ ਬਿਆਨਾਂ ਚ ਦੱਸਿਆ ਕਿ ਉਸ ਦਾ ਲੜਕਾ ਸੁਰਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ 18-20ਸਾਲ ਤੋਂ ਜਿਮੀਦਾਰਾਂ ਟਰੇਡਿੰਗ ਕੰਪਨੀ ਤੇ ਹੀ ਉਨ੍ਹਾਂ ਦੀ ਆੜ੍ਹਤ ਦੀ ਦੁਕਾਨ ਪਰ ਗਾਹਕ ਸੀ ।ਹਾੜ੍ਹੀ ਸਾਉਣੀ ਦੀ ਫ਼ਸਲ ਜ਼ੀਮੀਦਾਰਾ ਟਰੇਟਿੰਗ ਕੰਪਨੀ ਅਨਾਜ ਮੰਡੀ ਪਾਤੜਾਂ ਵਿਖੇ ਹੀ ਵੇਚਦਾ ਸੀ ।ਅਤੇ ਆੜ੍ਹਤੀ ਦਾ ਤਕਰੀਬਨ ਪੰਜ ਤੋਂ ਛੇ ਲੱਖ ਰੁਪਏ ਕਰਜ਼ਾ ਚੜ੍ਹਿਆ ਹੋਇਆ ਸੀ ।ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਦਸ ਕੁ ਦਿਨ ਪਹਿਲਾਂ ਉਸ ਦਾ ਲੜਕਾ ਸੁਰਿੰਦਰ ਸਿੰਘ ਸਮੇਤ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਵਾਂ ਗਾਓਂ ਆੜ੍ਹਤੀ ਬੰਟੀ ਪੁੱਤਰ ਬ੍ਰਿਜ ਲਾਲ ਪਾਸ ਆੜ੍ਹਤ ਦੀ ਦੁਕਾਨ ਤੇ ਗਏ ਡੀਜ਼ਲ ਤੇ ਉਨ੍ਹਾਂ ਨੇ ਆੜ੍ਹਤੀ ਵੱਲੋਂ ਡੀਜ਼ਲ ਦੀ ਪਰਚੀ ਅਤੇ ਦੋ ਹਜ਼ਾਰ ਰੁਪਏ ਮੰਗੇ ਸੀ। ਤਾਂ ਬੰਟੀ ਤੇ ਉਸ ਦੇ ਮਨੀਮ ਰਿਸ਼ੀ ਪਾਲ ਨੇ ਨਾਂ ਦਾ ਪ੍ਰਚੀ ਦਿੱਤੀ ਨਾ ਹੀ ਪੈਸੇ ਤੇ ਬੇਇਜ਼ਤੀ ਕਰਕੇ ਵਾਪਿਸ ਭੇਜ ਦਿੱਤਾ ।19ਅਕਤੂਬਰ ਨੂੰ ਮਿ?ਤਕ ਸੁਰਿੰਦਰ ਸਿੰਘ ਦਾ ਲੜਕਾ ਸਹਿਜਪ੍ਰੀਤ ਸਿੰਘ ਆੜ੍ਹਤੀ ਬੰਟੀ ਅਤੇ ਮੁਨੀਮ ਰਿਸ਼ੀਪਾਲ ਤੋਂ ਨਕਦ ਰੁਪਏ ਅਤੇ ਤੇਲ ਦੀ ਪਰਚੀ ਮੰਗੀ ਤਾਂ ਉਨ੍ਹਾਂ ਨੇ ਨਾਂਹ ਕਹਿਣ ਤੇ ਕਿਹਾ ਕਿ ਤੁਹਾਡਾ ਤਾਂ ਰੋਜ਼ ਦਾ ਕੰਮ ਹੋ ਗਿਆ ਹੈ ਕੋਈ ਨਕਦ ਤੇ ਕੋਈ ਡੀਜ਼ਲ ਦੀ ਪਰਚੀ ਨਹੀਂ ਮਿਲੇਗੀ ਜਦ ਕਿ ਸਾਨੂੰ ਆਪਣੀ ਜੀਰੀ ਦੀ ਫਸਲ ਉਹਦੇ ਪਾਸ ਵੇਚੀ ਹੈ।
ਉਨ੍ਹਾਂ ਕਿਹਾ ਕਿ ਓਹਨਾ ਦਾ ਲੜਕਾ ਬੇਇਜ਼ਤੀ ਮਹਿਸੂਸ ਕਰਦੇ ਹੋਏ 20 ਅਕਤੂਬਰ ਨੂੰ ਸਵੇਰੇ ਵਕਤ ਨੌ ਵਜੇ ਦੇ ਕਰੀਬ ਘਰੋਂ ਬਿਨਾਂ ਦੱਸੇ ਪੁੱਛੇ ਚਲਾ ਗਿਆ ਜਿਸ ਦੀ ਸ਼ਾਮ ਤਕ ਓਡੀਕ ਕੀਤੀ ਪਰ ਘਰ ਨਹੀਂ ਆਇਆ ਤਾਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਭਾਲ ਕਰਦੇ ਰਹੇ ਪਰ ਨਹੀਂ ਮਿਲਿਆ ਜੋ ਕਿ ਬੀਤੇ ਦਿਨੀ ਇੱਕੀ ਅਕਤੂਬਰ ਨੂੰ ਪਿੰਡ ਠਸਕਾ ਨੇੜੇ ਪਾਣੀ ਵਾਲੀ ਟੈਂਕ ਭਾਖੜਾ ਨਹਿਰ ਦੀ ਗੈਰ ਆਬਾਦੀ ਪਟੜੀ ਪਰ ਡੈੱਡ ਬੋਡੀ ਮਿਲੀ ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਖਨੌਰੀ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਰਿੰਦਰ ਸਿੰਘ ਨੇ ਆੜ੍ਹਤੀ ਬੰਟੀ ਅਤੇ ਮਨੀਮ ਰਿਸ਼ੀਪਾਲ ਵੱਲੋਂ ਬੇਇਜ਼ਤੀ ਕਰਨ ਤੇ ਜ਼ਹਿਰੀਲੀ ਚੀਜ਼ ਖਾ ਕੇ ਹੀ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਪੰਜ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਖੇਤੀ ਕਰਦਾ ਸੀ ਉਸ ਉੱਪਰ ਸਿਰਫ਼ ਆੜ੍ਹਤੀਏ ਦਾ ਹੀ ਪੰਜ ਤੋਂ ਛੇ ਲੱਖ ਰੁਪਏ ਦਾ ਕਰਜ਼ਾ ਸੀ ਪਰ ਆੜ੍ਹਤੀਏ ਵੱਲੋਂ ਬੇਇਜ਼ਤੀ ਕਰਨ ਤੇ ਹੀ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਆੜ੍ਹਤੀ ਅਤੇ ਮਨੀਮ ਰਿਸ਼ੀਪਾਲ ਖਿਲਾਫ਼ ਬਣਦੀ ਕਾਨੂੰਨੀ ਕੀਤੀ ਜਾਵੇ ਜਦੋਂ ਇਸ ਸਬੰਧੀ ਥਾਣਾ ਖਨੌਰੀ ਦੇ ਐਸਐਚਓ ਇੰਸਪੈਕਟਰ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਨਾ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਆੜ੍ਹਤੀ ਬੰਟੀ ਪੁੱਤਰ ਬਿਰਜ ਲਾਲ ਅਤੇ ਮਨੀਮ ਰਿਸੀਪਾਲ ਵਾਸੀ ਬੁਸਹਿਰਾ ਦੇ ਖਿਲਾਫ ਜੁਰਮ 306,34ਆਈ ਪੀ ਸੀ ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
– ਸਤਨਾਮ ਸਿੰਘ ਕੰਬੋਜ ਪੱਤਰਕਾਰ ‘ਪੰਜਾਬ ਟਾਇਮਜ਼’

WRITTEN BY