ਬਟਾਲਾ- ਬੰਦੇ ਅੰਦਰ ਕਿਸੇ ਕੰਮ ਨੂੰ ਕਰਨ ਦੀ ਲਗਨ ਹੋਵੇ ਤਾਂ ਉਹ ਦੁਨੀਆ ਦੀ ਹਰ ਚੀਜ਼ ਹਾਸਲ ਕਰ ਲੈਂਦਾ ਹੈ ਫਿਰ ਹਾਲਾਤ ਚਾਹੇ ਜੋਂ ਮਰਜ਼ੀ ਹੋਣ ਮੁਸ਼ਕਲਾਂ ਜਿਨੇ ਮਰਜ਼ੀ ਰੋੜੇ ਅਟਕਾਉਣ ਪਰ ਹਿੰਮਤ ਤੇ ਲਗਨ ਨਾਲ ਕੰਮ ਕਰਨ ਵਾਲੇ ਦੀ ਕਦੇ ਸਾਰ ਨਹੀ ਹੁੰਦੀ ਅਤੇ ਆਖਰ ਇਕ ਦਿਨ ਮੁਸ਼ਕਲਾਂ ਦੇ ਪਹਾੜਾਂ ਨੂੰ ਚੀਰਦਾ ਇਨਸਾਨ ਸਮਾਜ ਵਿਚ ਆਪਣੀ ਇਕ ਅਲੱਗ ਪਛਾਣ ਬਣਾ ਲੈਂਦਾ ਹੈ ਅਜਿਹਾ ਹੀ ਪਛਾਣ ਬਣਾ ਚੁੱਕਾ ਬਟਾਲਾ ਦਾ ਨੋਜਵਾਨ ਹੀਰਾ ਸਲਾਰੀਆ ਜਿਸਨੇ ਆਪਣੀ ਮੇਹਨਤ ਤੇ ਲਗਨ ਸਦਕਾ ਅਜਿਹਾ ਮੁਕਾਮ ਹਾਸਿਲ ਕਰ ਲਿਆ ਕਿ ਹੀਰਾ ਸਲਾਰੀਆ ਬਟਾਲਾ ਦੇ ਹਰੇਕ ਨੋਜਵਾਨ ਲਈ ਪ੍ਰੇਰਨਾ ਸਰੋਤ ਬਣ ਗਿਆ ਹੀਰਾ ਸਲਾਰੀਆ ਦਾ ਜਨਮ ਬਟਾਲਾ ਸ਼ਹਿਰ ਵਿਖੇ 15 ਅਕਤੂਬਰ 1984 ਨੂੰ ਪਿਤਾ ਬਲਦੇਵ ਰਾਜ ਸਲਾਰੀਆ ਦੇ ਘਰ ਹੋਇਆ ਇਹਨਾਂ ਦੇ ਦਾਦਾ ਸੀ? ਮੁਨਸ਼ੀ ਰਾਮ ਜੀ ਆਪਣੇ ਜ਼ਮਾਨੇ ਵਿਚ ਪਿੰਡ ਭਾਗੋਵਾਲ ਦੇ ਮਸ਼ਹੂਰ ਪਹਿਲਵਾਨ ਸਨ ਹੀਰਾ ਦੇ ਆਦਰਸ਼ ਇਹਨਾਂ ਦੇ ਪਿਤਾ ਜੀ ਅਤੇ ਦਾਦਾ ਜੀ ਸਨ ਕਿਉਂਕਿ ਇਹਨਾਂ ਦੇ ਪਿਤਾ ਜੀ ਨੂੰ ਵਰਜਿਸ਼ ਕਰਨ ਦਾ ਸ਼ੋਕ ਸੀ ਤੇ ਉਹਨਾਂ ਨੇ ਵੀ ਪਹਿਲਵਾਨੀ ਦਾ ਸ਼ੋਕ ਰੱਖਿਆ ਸੀ ਸੋ ਪਰਿਵਾਰ ਨੂੰ ਵੇਖਦਿਆਂ ਵੇਖਦਿਆਂ ਹੀਰਾ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਪਹਿਲਵਾਨ ਬਣਨ ਦਾ ਕੀੜਾ ਉਬਰ ਆਈਆਂ ਇਸ ਕੀੜੇ ਦੇ ਉਭਾਰਦਿਆਂ ਸਾਲ 1998 ਵਿਚ ਬਟਾਲਾ ਦੇ ਹਨੂੰਮਾਨ ਅਖਾੜੇ ਪੈਰ ਪਾਇਆ ਜਿਸ ਸਮੇਂ ਇਹ ਮਹਿਜ਼ 14 ਸਾਲ ਦੇ ਸਨ ਪੜ੍ਹਾਈ ਦੇ ਨਾਲ ਨਾਲ ਇਹਨਾਂ ਐਨ ਸੀ ਸੀ,ਜੂਡੋ ਅਤੇ ਬਾਸਕਟਬਾਲ ਅਤੇ ਹੋਰਨਾਂ ਖੇਡਾਂ ਵਿੱਚ ਵੀ ਜ਼ਿਲਾ ਅਤੇ ਸੂਬਾ ਪੱਧਰ ਤੇ ਹਿਸੇ ਲਏ ਅਤੇ ਇਨਾਮ ਹਾਸਲ ਕੀਤੇ ਕਾਲਜ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਘਰ ਦੇ ਹਾਲਾਤ ਥੋੜੇ ਨਾਜੂਕ ਹੋਣ ਕਾਰਨ ਇਹ ਵਿਦੇਸ਼ ਚਲੇ ਗਏ ਪਰ ਕਹਿੰਦੇ ਜਦੋਂ ਮੇਹਨਤ ਤੇ ਲਗਨ ਹੋਵੇ ਤਾਂ ਹਾਲਾਤ ਜੋਂ ਮਰਜ਼ੀ ਹੋਣ ਪਰ ਬੰਦਾ ਆਪਣੀ ਹੱਠ ਨਹੀਂ ਛੱਡਦਾ ਬੱਸ ਇਥੇ ਹੱਠ ਅਤੇ ਜੇ ਠੇਠ ਪੰਜਾਬੀ ਵਿੱਚ ਕਹੀਏ ਤਾਂ ਢੀਠਪੂਣੇ ਦੇ ਸਦਕਾ ਹਾਲਾਤਾਂ ਦੀ ਪ੍ਰਵਾਹ ਨਾ ਕਰਦਿਆਂ ਹੀਰੇ ਨੇ ਵਿਦੇਸ਼ ਵਿੱਚ ਵੀ ਬਾਡੀ ਬਿਲਡਰ ਨਹੀਂ ਛੱਡੀ ਅਤੇ ਵੇਟ ਲਿਫਟਿੰਗ ਅਤੇ ਬਾਡੀ ਬਿਲਡਿੰਗ ਅੰਦਰ ਮੁਕਾਬਲੇ ਲੜ ਲੜ ਕੇ ਵੱਖ ਵੱਖ ਖਿਤਾਬ ਜਿਥੇ ਹੀਰਾ ਸਲਾਰੀਆ ਦੀ ਜ਼ਿੰਦਗੀ ਵਿੱਚ ਬਾਡੀ ਬਿਲਡਿੰਗ ਦੇ ਸਫ਼ਰ ਵਿੱਚ ਇਹਨਾਂ ਵੱਖ ਵੱਖ ਮੁਲਕਾਂ ਸੀ? ਲੰਕਾ, ਹਾਂਗਕਾਂਗ, ਮਲੇਸ਼ੀਆ, ਫਿਲਪਾਈਨ,ਅਤੇ ਦੁਬਈ ਵਰਗੇ ਦੇਸ਼ਾਂ ਵਿਚ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਹੀਰਾ ਸਲਾਰੀਆ ਸਾਲ 2008ਵਿਚ ਮਿਸਟਰ ਸੈਬੂ ਸਿਟੀ,ਮਿਸਟਰ ਫਿਲਪਾਈਨ 2009, ਮਿਸਟਰ ਤਾਲਮਬਣ 2010,ਮਿਸਟਰ ਏਸ਼ੀਆ ਪੈਸੀਫਿਕ 2012ਵਿਚ ਅਤੇ ਮਿਸਟਰ ਹਿਮਾਚਲ 2013ਵਿੱਚ ਬਣੇ ਇਹਨਾਂ ਤੋਂ ਇਲਾਵਾ ਪਾਵਰ ਲਿਫਟਿੰਗ ਵਿੱਚ ਮਿ ਜਲੰਧਰ,ਮਿ ਕਾਦੀਆਂ ਅਤੇ ਮਿ ਅਮ੍ਰਿੰਤਸਰ ਦਾ ਖਿਤਾਬ ਵੀ ਜਿੱਤ ਚੁੱਕੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਹੀਰਾ ਸਲਾਰੀਆ ਆਪਣੀ ਪਹਿਚਾਣ ਰੱਖਦੇ ਹਨ 2013ਤੋ 2015ਤੱਕ ਹਿਮਾਚਲ ਵਿੱਚ ਇਹਨਾਂ ਆਪਣੇ ਤਿੰਨ ਜਿੰਮ ਚਲਾਏ ਅਤੇ 2015 ਵਿੱਚ ਆਪਣੇ ਸ਼ਹਿਰ ਵੱਲ ਰੁਖ਼ ਕੀਤਾ ਅਤੇ ਇਸ ਸਮੇਂ ਆਪਣੇ ਫੂਡ ਸਪਲੀਮੈਂਟ ਦੇ ਬਿਜ਼ਨਸ ਦੇ ਨਾਲ ਨਾਲ ਨੋਜਵਾਨਾਂ ਨੂੰ ਨੈਕਸਟ ਲੈਵਲ ਜਿੰਮ ਕਾਦੀਆਂ ਰੋਡ ਬਟਾਲਾ ਵਿਖੇ ਫ੍ਰੀ ਟ੍ਰੇਨਿੰਗ ਦੇ ਰਹੇ ਹਨ ਇਹਨਾਂ ਦੇ ਸ਼ਹਿਰ ਬਟਾਲਾ ਤੋਂ ਲਗਭਗ 135ਦੇ ਕਰੀਬ ਸ਼ਗਿਰਦ ਹਨ ਅਤੇ ਇਹਨਾਂ ਨੂੰ ਬਜਰੰਗੀ ਭਾਈਜਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਹੀਰਾ ਸਲਾਰੀਆ ਪ੍ਰੋਫੈਨਲ ਟ੍ਰੇਨਰ ਹੋਣ ਦੇ ਬਾਵਜੂਦ ਵੀ ਜਿੰਮ ਦਾ ਸ਼ੋਕ ਰੱਖਣ ਵਾਲਿਆਂ ਨੋਜਵਾਨਾਂ ਨੂੰ ਮੁਫ਼ਤ ਵਿੱਚ ਟਰੇਨਿੰਗ ਅਤੇ ਡਾਇਟ ਪਲੈਨ ਮੁਹਇਆ ਕਰਵਾਉਂਦੇ ਹਨ ਹੀਰਾ ਸਲਾਰੀਆ ਨੇ ਕਿਹਾ ਕਿ ਉਹਨਾਂ ਜਿੰਮ ਦੀ ਸ਼ੁਰੂਆਤ ਸ਼ੋਕ ਵਜੋਂ ਕੀਤੀ ਸੀ ਪਰ ਕਦੋਂ ਸੋ?ਕ ਪੇਸ਼ਾ ਬਣ ਗਿਆ ਪਤਾ ਹੀ ਨਹੀਂ ਲੱਗਾ ਘਰ ਦੇ ਆਰਥਿਕ ਹਾਲਤਾਂ ਕਾਰਨ ਕਈ ਚੀਜ਼ਾਂ ਤੋਂ ਸਲਾਰੀਆ ਵਾਝਾਂ ਰਹਿ ਗਿਆ ਆਪਣੀ ਉਮਰ ਰਹਿੰਦੀਆਂ ਹੀਰਾ ਵਲੋਂ ਸਰਕਾਰੀ ਨੌਕਰੀ ਲਈ ਵੀ ਅਪਲਾਈ ਕੀਤਾ ਗਿਆ ਪਰ ਸਰਕਾਰਾਂ ਦੀ ਖਿਡਾਰੀਆਂ ਪ੍ਰਤੀ ਅਣਗਹਿਲੀ ਕਾਰਨ ਇਹਨਾਂ ਨੂੰ ਨੋਕਰੀ ਨਾ ਮਿਲ ਸਕੀ ਹੀਰਾ ਸਲਾਰੀਆ ਨੇ ਪੰਜਾਬ ਸਰਕਾਰ ਨੂੰ ਬੇਣਤੀ ਕਰਦੀਆਂ ਕਿਹਾ ਕਿ ਨੋਜਵਾਨਾਂ ਦਾ ਜਿੰਮ ਜਾਣ ਨਾਲ ਅਤੇ ਖੇਡਾਂ ਖੇਡਦੇ ਨਸ਼ੇਆ ਵੱਲ ਰੁਝਾਨ ਨਹੀਂ ਜਾਂਦਾ ਦੇ ਪੰਜਾਬ ਦੀ ਜਵਾਨੀ ਬਚਾਣੀ ਹੈ ਤਾਂ ਖਿਡਾਰੀਆਂ ਦਾ ਮਾਨ ਸਨਮਾਨ ਅਤੇ ਉਹਨਾਂ ਦੇ ਬਣਦੇ ਹੱਕ ਸਰਕਾਰ ਨੂੰ ਉਹਨਾਂ ਨੂੰ ਦੇਣੇ ਚਾਹੀਦੇ ਹਨ ਤਾਂ ਜੋਂ ਨੋਜਵਾਨਾਂ ਦਾ ਰੁਝਾਨ ਜ਼ਿੰਮਾ ਅਤੇ ਖੇਡਾਂ ਵੱਲ ਬਣੀਆਂ ਰਹੇ ਹੀਰਾ ਸਲਾਰੀਆ ਨੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਰੁਝਾਨ ਜਿੰਮ ਵੱਲ ਰੱਖਣ ਦੀ ਅਪੀਲ ਕੀਤੀ ਅਤੇ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ 36ਸਾਲ ਦਾ ਇਹ ਨੋਜਵਾਨ ਨਸ਼ਿਆ ਤੋਂ ਕੋਹਾਂ ਦੂਰ ਹੈ ਅਤੇ ਆਪਣੇ ਸਮਾਜ ਵਿੱਚੋਂ ਨਸੇ ਖਤਮ ਲਈ ਪ੍ਰੇਰਨਾ ਸਰੋਤ ਕੰਮ ਕਰਦੇ ਹਨ।



