Skip to content
Independent perspectives. Global stories.
BREAKING

ਸੀ ਆਈ ਏ-1 ਨੇ ਅੰਨ੍ਹੇ ਕਤਲ ਦੀ ਗੁੱਥੀ ਸੁਝਾਈ

Share this story

ਲੁਧਿਆਣਾ, 15 ਅਕਤੂਬਰ (ਜਸਪਾਲ ਅਰੋੜਾ)- ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਸੇੰਟ੍ਰਲ ਟਾਊਨ ਇਲਾਕੇ ਚ ਸ਼ੱਕੀ ਹਲਾਤਾਂ ਚ ਹੋਏ ਵਿਅਕਤੀ ਦੇ ਅਨ੍ਹੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦੀ ਪਤਨੀ ਨਿਕਲੀ ਜਿਸ ਨੇ ਨਜਾਇਜ ਸਬੰਧਾਂ ਦੇ ਚਲਦੇ ਆਪਣੇ ਆਸ਼ਿਕ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਸਪਾਰੀ ਦੇ ਕੇ ਆਪਣੇ ਪਤੀ ਦਾ ਸੂਏ ਮਾਰ ਕੇ ਕਤਲ ਕੀਤਾ ਸੀ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਚੋ ਬਰਫ ਵਾਲਾ ਸੁਆ ਖੂਨ ਨਾਲ ਸਨੀ ਚਾਦਰ ਅਤੇ ਤੱਕਿਆ ਅਤੇ ਹੋਰ ਸਮਾਂਨ ਬਰਾਮਦ ਕੀਤਾ ਹੈ ਜਿਸ ਨਾਲ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇੰਟ੍ਰਲ
ਟਾਊਨ ਇਲਾਕੇ ਚ ਬੀਤੇ ਦਿਨੀ ਹਰਵਿੰਦਰਪਾਲ ਸਿੰਘ ਸੇਖੋਂ ਦੀ ਸ਼ੱਕੀ ਹਲਾਤਾਂ ਚ ਮੌਤ ਹੋ ਗਈ ਸੀ ਪਰੰਤੂ ਮ੍ਰਿਤਕ ਦੀ ਮਾਂ ਨਸੀਬ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿਤੀ ਕਿ ਉਸ ਦੇ ਬੇਟੇ ਦਾ ਕਤਲ ਉਸ ਦੀ ਨੂੰਹ ਪੁਸ਼ਪਿੰਦਰ ਕੌਰ ਨੇ ਕੀਤਾ ਹੈ ਜਦੋ ਮਾਮਲਾ ਡੀ ਸੀ ਪੀ ਡੀ ਸਿਮ੍ਰਤਪਾਲ ਸਿੰਘ ਢੀਂਡਸਾ , ਡੀ ਸੀ ਪੀ ਕ੍ਰਾਈਮ ਹਰੀਸ਼ ਦਿਆਮਾ, ਏ ਸੀ ਪੀ ਮਨਦੀਪ ਸਿੰਘ ,ਦੇ ਦਿਸ਼ਾ ਨਿਰਦੇਸ਼ਾਂ ਤੇ ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਜਾਂਚ ਕਰਦੇ ਹੋਏ ਮ੍ਰਿਤਕ ਦੀ ਪਤਨੀ ਪੁਸ਼ਪਿੰਦਰ ਕੌਰ ਨੂੰ ਹਿਰਾਸਤ ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਸ਼ਪਿੰਦਰ ਕੌਰ ਟੁੱਟ ਗਈ ਅਤੇ ਉਸ ਨੇ ਦਸਿਆ ਕਿ ਉਸ ਨੇ ਹੀ ਆਪਣੇ ਆਸ਼ਿਕ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਸਪਾਰੀ ਦੇ ਕੇ ਆਪਣੇ ਪਤੀ ਦਾ ਕਤਲ ਕੀਤਾ ਸੀ ਉਸ ਨੇ ਦਸਿਆ ਕਿ ਉਹ ਪਹਿਲਾ ਬੱਚਿਆਂ ਨੂੰ ਪੜਾਉਂਣ ਲਈ ਅਕੈਡਮੀ ਚਲਾਉਂਦੀ ਸੀ ਜਿਥੇ ਉਸ ਦੇ ਕੋਲ ਪੜਾਈ ਕਰਨ ਆਉਂਦੇ ਸਟੂਡੈਂਟ ਜਸਪ੍ਰੀਤ ਸਿੰਘ ਉਰਫ ਜੱਸ ਨਜਾਇਜ ਸਬੰਧ ਸਥਾਪਿਤ ਹੋ ਗਏ ਸ਼ਨ ਨਜਾਇਜ ਸਬੰਧਾਂ ਬਾਰੇ ਉਸ ਦੇ ਪਤੀ ਨੂੰ ਪਤਾ ਚੱਲਣ ਤੇ ਉਸ ਦਾ ਪਤੀ ਉਸ ਨਾਲ ਮਾਰਕੁੱਟ ਕਰਨ ਲੱਗ ਪਿਆ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਆਸ਼ਿਕ ਜਸਪ੍ਰੀਤ ਸਿੰਘ ਜੱਸ ਨਾਲ ਮਿਲ ਕੇ ਆਪਣੇ ਪਤੀ ਹਰਵਿੰਦਰ ਪਾਲ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਉਸ ਨੇ ਦਸਿਆ ਕਿ ਉਸ ਆਪਣੇ ਪਤੀ ਹਰਵਿੰਦਰਪਾਲ ਨੂੰ ਮਾਰਨ ਲਈ ਆਪਣੇ ਆਸ਼ਿਕ ਨਾਲ 3 ਲੱਖ ਰੁਪਏ ਚ ਸੌਦਾ ਤਹਿ ਕੀਤਾ ਅਤੇ ਉਸ ਨੇ ਆਪਣੇ ਆਸ਼ਿਕ ਨੂੰ 1 ਲੱਖ ਰੁਪਏ ਐਡਵਾਂਸ ਦੇ ਦਿੱਤੇ ਪੁਸ਼ਪਿੰਦਰ ਕੌਰ ਅਨੁਸਾਰ ਉਸ ਨੇ ਪਲੈਨਿੰਗ ਦੇ ਤਹਿਤ ਆਪਣੇ ਪਤੀ ਨੂੰ ਦਾਲ ਵਿਚ ਬੇਹੋਸ਼ੀ ਦੀ ਗੋਲੀਆਂ ਪਾ ਦਿਤੀਆਂ ਜਦੋ ਉਸ ਦਾ ਪਤੀ ਬੇਹੋਸ਼ ਹੋ ਗਿਆ ਤਾਂ ਉਸ ਨੇ ਆਪਣੇ ਆਸ਼ਿਕ ਜਸਪ੍ਰੀਤ ਸਿੰਘ ਜੱਸ ਅਤੇ ਉਸ ਸਾਥੀ ਰਾਜੇਸ਼ ਕੁਮਾਰ ਨਾਲ ਮਿਲ ਕੇ ਆਪਣੇ ਪਤੀ ਦੀ ਪਿੱਠ ਅਤੇ ਗਲੇ ਤੇ ਬਰਫ ਵਾਲੇ ਸੂਏ ਮਾਰਕੇ ਕਤਲ ਕਰ ਦਿਤਾ ਇਸ ਦੌਰਾਨ ਓਹਨਾ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਕੀਏ ,ਚਾਦਰ , ਚਾਰਜਰ ਦੀ ਤਾਰ ਦਾ ਇਸਤਮਾਲ ਕੀਤਾ ਸੀ ਆਈ ਆਈ ਏ 1 ਦੀ ਪੁਲਸ ਟੀਮ ਨੇ ਦੋਸ਼ੀ ਪਤਨੀ ਪੁਸ਼ਪਿੰਦਰ ਕੌਰ ਦੀ ਨਿਸ਼ਾਨਦੇਹੀ ਤੇ ਉਸ ਦੇ ਆਸ਼ਿਕ ਪਿੰਡ ਦਾਦ ਨਿਵਾਸੀ ਜਸਪ੍ਰੀਤ ਸਿੰਘ ਉਰਫ ਜੱਸ ਉਸ ਦੇ ਸਾਥੀ ਸ਼ਿਮਲਾਪੁਰੀ ਨਿਵਾਸੀ ਰਾਜੇਸ਼ ਕੁਮਾਰ ਜਿੰਦਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਓਹਨਾ ਦੇ ਕਬਜ਼ੇ ਵਿਚੋਂ ਬਰਫ ਵਾਲਾ ਸੁਆ ਖੂਨ ਨਾਲ ਸਨੀ ਚਾਦਰ ਤੱਕਿਆ ਅਤੇ ਹੋਰ ਸਮਾਂਨ ਬਰਾਮਦ ਕਰਕੇ ਤਿੰਨਾ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY