Skip to content
Independent perspectives. Global stories.
BREAKING

ਕੌਮਾਂਤਰੀ ਨਗਰ ਕੀਰਤਨ ਹਲਕਾ ਭੁਲੱਥ ‘ਚ 3 ਨਵੰਬਰ ਨੂੰ ਪੁੱਜੇਗਾ : ਬੀਬੀ ਜਗੀਰ ਕੌਰ

Share this story

ਬੇਗੋਵਾਲ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਤੋਂ ਚੱਲਿਆ ਨਗਰ ਕੀਰਤਨ ਹਲਕਾ ਭੁਲੱਥ ‘ਚ 3 ਨਵੰਬਰ ਨੂੰ ਪੁੱਜੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 3 ਨਵੰਬਰ ਨੂੰ ਬਾਬਾ ਬਕਾਲਾ ਸਾਹਿਬ ਤੋਂ ਸਵੇਰੇ ਇਹ ਨਗਰ ਕੀਰਤਨ ਚੱਲੇਗਾ ਜੋ ਸਾਡੇ ਹਲਕੇ ਦੇ ਢਿਲਵਾਂ ਦੇ ਵਿਚੋਂ ਲੰਘ ਕਿ ਨਡਾਲਾ ਦੀ ਹੁੰਦਾ ਹੋਇਆ ਬੇਗੋਵਾਲ ਪੁੱਜੇਗਾ। ਫਿਰ ਭੁਲੱਥ ਤੋਂ ਲੰਘਦਾ ਹੋਇਆ ਇਹ ਨਗਰ ਕੀਰਤਨ ਕਰਤਾਰਪੁਰ ਪਹੁੰਚੇਗਾ ਜਿਥੇ ਰਾਤ ਵਿਸ਼ਰਾਮ ਕਰਨ ਉਪਰੰਤ ਜਲੰਧਰ ਵੱਲ ਨੂੰ ਚਾਲੇ ਪਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਗਰ ਕੀਰਤਨ ਦਾ ਥਾਂ-ਥਾਂ ‘ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।

WRITTEN BY