ਲੋਕ ਇਯਾਲੀ ਨੂੰ ਜਿਤਾਉਣ ਲਈ ਤਿਆਰ-ਬਰ-ਤਿਆਰ : ਮਜੀਠੀਆ
ਮੁੱਲਾਪੁਰ ਦਾਖਾਂ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦਾਖਾ ਵਿਖੇ ਉਪ ਚੋਣ ਲਈ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿਘ ਮਜੀਠੀਆ ਨੇ ਸੰਬੋਧਨ ਕਰਦਿਆ ਆਖਿਆ ਕਿ ਮਨਪ੍ਰੀਤ ਸਿੰਘ ਇਆਲੀ ਇੱਕ ਨੇਕ ਤੇ ਇਮਾਨਦਾਰ ਆਗੂ ਹੈ, ਜਿਸ ਦੇ ਦਿਲ ਵਿਚ ਹਲਕੇ ਦੇ ਲੋਕਾਂ ਦੀ ਬੇਹਤਰੀ ਲਈ ਕਾਫੀ ਜਜਬਾ ਹੈ, ਜਿਸ ਨੇ ਨਿਰਸੁਆਰਥ ਹੋ ਕੇ ਹਲਕੇ ਦਾ ਬੁਹਪੱਖੀ ਵਿਕਾਸ ਕਰਵਾਇਆ, ਜਦਕਿ ਬਾਕੀ ਹਲਕਿਆਂ ਦੇ ਵਿਧਾਇਕ ਤੇ ਆਗੂ ਵੀ ਉਨ੍ਹਾਂ ਵੱਲੋਂ ਕਰਵਾਏ ਕੰਮਾਂ ਦੀ ਤਕਨੀਕ ਸਿੱਖਣ ਲਈ ਆਉਂਦੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਹਲਕੇ ਦੀ ਬੇਹਤਰੀ ਲਈ ਅਤੇ ਗੁੰਗੀ-ਬੋਲੀ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਇਸ ਜਿਮਨੀ ਚੋਣ ਵਿਚ ਮਨਪ੍ਰੀਤ ਸਿੰਘ ਇਆਲੀ ਨੂੰ ਭਾਰੀ ਬੁਹਮਤ ਨਾਲ ਜਿਤਾਉਣ ਅਤੇ ਅਗਲੀ ਅਕਾਲੀ ਸਰਕਾਰ ਦੀ ਨੀਂਹ ਰੱਖਣ। ਇਸ ਮੌਕੇ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਪੈਰਾਸੂਟ ਉਮੀਦਵਾਰਾਂ ਨੂੰ ਹਲਕੇ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ, ਸਗੋਂ ਉਹ ਆਪਣਾ ਮਤਲਬ ਸਿੱਧ ਕਰਨ ਲਈ ਆਏ ਹਨ ਅਤੇ
ਚੋਣ ਤੋਂ ਬਾਅਦ ਲੱਭਿਆ ਨਹੀਂ ਮਿਲਣੇ, ਜਦਕਿ ਹਲਕਾ ਦਾਖਾ ਦੇ ਲੋਕ ਬਾਹਰੀ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਖਮਿਆਜਾ ਪਹਿਲਾ ਵੀ ਭੁਗਤ ਚੁੱਕੇ ਹਨ। ਇਸ ਮੌਕੇ ਚੋਣ ਜਲਸੇ ‘ਚ ਭਰਵੀਂ ਸਮੂਲੀਅਤ ਕਰਨ ‘ਤੇ ਪਿੰਡਵਾਸੀਆਂ ਦਾ ਧੰਨਵਾਦ ਕਰਦਿਆ ਸ. ਇਆਲੀ ਨੇ ਉਨ੍ਹਾਂ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਪਾਰਟੀ ਵਰਕਰਾਂ ਦਾ ਜੋਸ਼ ਭਰਿਆ ਤੇ ਆਖਿਆ ਕਿ ਤੁਸੀ ਇਯਾਲੀ ਨੂੰ ਭਾਰੀ ਬਹੁਮਤ ਨਾਲ ਜਿਤਾਓ। ਇਸ ਮੌਕੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਗੁਰਪ੍ਰ੍ਰੀਤ ਸਿੰਘ ਰਾਜੂ ਖੰਨਾ, ਅਜਮੇਰ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਕਮਲਜੀਤ ਜੈਲਦਾਰ, ਧਰਮਿੰਦਰ ਸਿੰਘ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਬਲਾਕ ਸੰਮਤੀ ਮੈਂਬਰ ਸਾਬਕਾ ਜਗਤਾਰ ਸਿੰਘ, ਦਲੀਪ ਸਿੰਘ, ਸੁਖਵਿੰਦਰ ਸਿੰਘ ਭਿੰਦਾ ਤੇ ਜਗਮੋਹਣ ਸਿੰਘ ਆਦਿ ਹਾਜ਼ਰ ਸਨ।



