ਬਟਾਲਾ- ਤਿਉਹਾਰਾਂ ਦੇ ਦਿਨਾਂ ਵਿੱਚ ਬਜ਼ਾਰਾਂ ਵਿਚ ਜਿਥੇ ਰੋਣਕਾਂ ਸੱਜ ਜਾਂਦੀਆਂ ਹਨ ਉਥੇ ਕੁਝ ਲਾਲਚੀ ਕਿਸਮ ਦੇ ਦੁਕਾਨਦਾਰਾਂ ਵਲੋਂ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਇਹਨਾਂ ਦੁਕਾਨਦਾਰਾਂ ਵਲੋਂ ਨਕਲੀ ਦੁੱਧ ਜੋਂ ਕਿ ਸ਼ਰਫ਼ ਅਤੇ ਕੈਮੀਕਲ ਦੁਆਰਾ ਨਿਰਮਿਤ ਹੁੰਦਾ ਹੈ ਉਸ ਦੁੱਧ ਤੋਂ ਬਣੀਆਂ ਮਿਠਾਈਆਂ ਤਿਉਹਾਰ ਦਿਵਾਲੀ ਦੇ ਮੱਦੇਨਜ਼ਰ ਬਣ ਕੇ ਸ਼ਹਿਰ ਵਿੱਚ ਵਿਕਰੀ ਲਈ ਤਿਆਰ ਹਨ ਅਤੇ ਇਹਨਾਂ ਜ਼ਹਿਰੀਲੇ ਪਦਾਰਥਾਂ ਤੋਂ ਬਣੀਆਂ ਮਿਠਾਈਆਂ ਖਾਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਵੇਗਾ ਇਹਨਾਂ ਮਿਠਾਈਆਂ ਦੀ ਵਿਕਰੀ ਸਿਹਤ ਵਿਭਾਗ ਦੀ ਨਲਾਇਕੀ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਹੁੰਦੀ ਹੈ ਜਿਥੇ ਲੋਕਾਂ ਵਲੋ ਇਹ ਮਿਠਾਈਆਂ ਪੂਰੀ ਕੀਮਤ ਦੇ ਕੇ ਅਨਜਾਨ ਪੂਣੇ ਵਿੱਚ ਖਰੀਦੀਆਂ ਜਾਂਦੀਆਂ ਹਨ ਉਥੇ ਪ੍ਰਸ਼ਾਸਨ ਵਲੋਂ ਇਹਨਾਂ ਨਕਲੀ ਪਦਾਰਥਾਂ ਤੋਂ ਬਣੀਆਂ ਵਸਤੂਆਂ ਵੇਚਣ ਵਾਲਿਆਂ ਤੇ ਕਾਰਵਾਈ ਨਾ ਕਰ ਕੇ ਇਹਨਾਂ ਦੇ ਹੋਂਸਲੇ ਨੂੰ ਵਧਾਉਣ ਦਾ ਕੰਮ ਕਰਦੇ ਹਨ ਦੂਸਰੇ ਮਿਠਾਈਆਂ ਦੀਆਂ ਦੁਕਾਨਾਂ ਤੇ ਨੰਗੇ ਤੇ ਖੁੱਲੇ ਖਾਦ ਪਦਾਰਥਾਂ ਦੀ ਵਿਕਰੀ ਕਾਰਨ ਕਈ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਨੇੜੇ ਖਾਣ ਵਾਲੇ ਪਦਾਰਥਾਂ ਦੀ ਵਿਕਰੀ ਹੋਣਾ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਦਾ ਕਾਰਨ ਹੈ ਇਸ ਤੋਂ ਪਹਿਲਾਂ ਵੀ ਡੇਲੀ ਪੰਜਾਬ ਟਾਈਮਜ਼ ਅਖ਼ਬਾਰ ਰਾਹੀਂ ਸ਼ਹਿਰ ਵਿੱਚ ਨਕਲੀ ਦੁੱਧ ਪਨੀਰ ਦੀ ਵਿਕਰੀ ਹੋਣ ਬਾਰੇ ਖ਼ਬਰਾਂ ਲੱਗ ਚੁਕੀਆਂ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਸਖਤ ਕਦਮ ਨਹੀਂ ਚੁੱਕੇ ਗਏ ਸਗੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕਹਾਵਤ ਅਨੁਸਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਕੰਮ ਦੇ ਮੱਗਰਮੱਛਾਂ ਨੂੰ ਨਕੇਲਣ ਦੀ ਬਜਾਏ ਛੋਟੀਆਂ ਡੱਡੀਆ ਮੱਛੀਆਂ ਨੂੰ ਘੇਰ ਕੇ ਖਾਣਾ ਪੂਰਤੀ ਕੀਤੀ ਗਈ ਸ਼ਹਿਰ ਦੇ ਲੋਕਾਂ ਵਲੋ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਸਿਹਤ ਵਿਭਾਗ ਵੱਲੋਂ ਇਹਨਾਂ ਨਕਲੀ ਦੁੱਧ ਬਣਾਉਣ ਅਤੇ ਵੇਚਣ ਵਾਲਿਆਂ ਤੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਮਹੀਨਾ ਲਿਆ ਜਾਂਦਾ ਹੈ ਅਤੇ ਹੁਣ ਤਿਉਹਾਰਾਂ ਦੇ ਦਿਨਾਂ ਵਿੱਚ ਇਹਨਾਂ ਦੁਕਾਨਦਾਰਾਂ ਤੋ ਮੋਟੀ ਦਿਵਾਲੀ ਲਈ ਜਾਵੇਗੀ ਇਸ ਸ਼ੱਕ ਦੇ ਘੇਰੇ ਵਿੱਚ ਸਿਹਤ ਵਿਭਾਗ ਦੇ ਕਿਹੜੇ ਅਫਸਰ ਆਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਪਰ ਸ਼ਾਇਦ ਜ਼ਿਲਾ ਸਿਹਤ ਅਫ਼ਸਰ ਨੂੰ ਆਪਣੇ ਹੇਠਲੇ ਦਰਜੇ ਦੇ ਅਧਿਕਾਰੀਆਂ ਦੀ ਸਾਰ ਨਹੀਂ ਜਾ ਉਹ ਇਹਨਾਂ ਨਕਲੀ ਦੁੱਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਮਗਰਮੱਛਾਂ ਤੇ ਕਾਰਵਾਈ ਨਾ ਕਰ ਕੇ ਖੁਦ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ ਇਸ ਬਾਰੇ ਜਦੋਂ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਅਮਨਦੀਪ ਸਿੰਘ ਤੋਂ ਤਿਉਹਾਰਾਂ ਦੇ ਮੱਦੇਨਜ਼ਰ ਉਹਨਾਂ ਦੀਆ ਗਤੀਵਿਧੀਆ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਹਨ ਇਸ ਸਮੇ ਕੁਝ ਨਹੀਂ ਕਹਿ ਸਕਦੇ ਹੋ ਦੇਖਣਾ ਇਹ ਹੈ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਸਿਹਤ ਲਈ ਕਿੰਨੇ ਕੂ ਫ਼ਿਕਰਮੰਦ ਹਨ ਇਹ ਤਾਂ ਇਹਨਾਂ ਦੀ ਕਾਰਵਾਈ ਹੀ ਦੱਸ ਸਕਦੀ ਹੈ।



