ਕਾਦੀਆਂ, 30 ਸਤੰਬਰ (ਗੁਰਵਿੰਦਰ ਸਿੰਘ)- ਮੋਪਡ ਸਵਾਰ ਪਤੀ ਪਤਨੀ ਕੋਲੋਂ ਦੋ ਨੌਜਵਾਨਾਂ ਵੱਲੋਂ ਮੋਪਡ ਰੋਕ ਕੇ ਚਾਕੂ ਦੀ ਨੋਕ ਤੇ ਮੋਬਾਈਲ ਫੋਨ ਨਕਦੀ ਅਤੇ ਕੰਨਾ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਮਿਲਿਆ ਹੈ।।ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਵਾ ਸਿੰਘ ਤੇ ਉਸ ਦੀ ਪਤਨੀ ਦਲਬੀਰ ਕੌਰ ਵਾਸੀ ਪਿੰਡ ਠੱਕਰ ਸੰਧੂ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਨਿੱਕੇ ਘੁੰਮਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਆ ਰਹੇ ਸੀ ਤਾਂ ਜਦੋਂ ਆਪਣੇ ਪਿੰਡ ਤੋਂ ਥੋੜ੍ਹੀ ਹੀ ਦੂਰੀ ਅੱਡਾ ਸੇਖਵਾਂ ਦੇ ਕੋਲ ਪਹੁੰਚੇ ਤਾਂ ਦੋ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਸਕੂਟਰੀ ਨੂੰ ਰੋਕ ਕੇ ਅਤੇ ਚਾਕੂ ਦੀ ਨੋਕ ਤੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਅਤੇ ਕੰਨਾਂ ਦੀਆਂ ਵਾਲੀਆਂ ਅਤੇ ਨਕਦੀ ਖੋਹ ਲਈ ਗਈ।ਉਨ੍ਹਾਂ ਦੱਸਿਆ ਕਿ ਕੰਨਾਂ ਦੀ ਵਾਲੀਆਂ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਬਣਦੀ ਸੀ।।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ।ਉਧਰ ਦੂਜੇ ਪਾਸੇ ਪੁਲਸ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨਾਲ ਹੋਈ ਲੁੱਟ ਸਬੰਧੀ ਉਹ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲੈਣਗੇ।



