ਭਵਾਨੀਗੜ੍ਹ, 30 ਸਤੰਬਰ (ਕ੍ਰਿਸ਼ਨ ਗਰਗ)- ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਰੇਤਗੜ੍ਹ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਵਾਪਿਸ ਪਰਤ ਰਹੇ ਨੌਜਵਾਨ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਪੁਲਸ ਨੇ ਇਕ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਸਰਬਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰੇਤਗੜ੍ਹ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਕਾਕਾ ਸਿੰਘ ਪੁੱਤਰ ਅਮਰੀਕ ਸਿੰਘ ਦੇ ਘਰ ਵਿਆਹ ਦੀ ਪਾਰਟੀ ਰੱਖੀ ਸੀ, ਜਿੱਥੇ ਉਹ ਡੀ ਜੇ ਉਪਰ ਨੱਚ ਰਹੇ ਸਨ। ਇਸ ਤੋਂ ਬਾਅਦ ਜਿਵੇਂ ਹੀ ਉਹ ਵਾਪਸ ਆਪਣੇ ਘਰ ਆਉਣ ਲਈ ਮੋਟਰਸਾਈਕਲ ’ਤੇ ਬੈਠਾ ਤਾਂ ਹਰਿੰਦਰਪਾਲ ਸਿੰਘ ਉਰਫ ਕਾਲਾ ਜੋ ਕਿ ਹਵਾਈ ਫਾਇਰ ਕਰ ਰਿਹਾ ਸੀ, ਨੇ ਮੇਂਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ‘ਤੇ ਫਾਇਰ ਕਰ ਦਿੱਤਾ, ਜਿਸ ਨਾਲ ਮੇਰੇ ਦੇ ਮੋਟਰਸਾਈਕਲ ਦੀ ਹੈੱਡ ਲਾਈਟ ਟੁੱਟ ਗਈ। ਫਿਰ ਬਾਅਦ ਵਿਚ ਹਰਿੰਦਰਪਾਲ ਨੇ ਮੇਰੀ ਕੁੱਟਮਾਰ ਕਰਦਿਆਂ, ਮੇਂਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ‘ਤੇ ਇਕ ਹੋਰ ਫਾਇਰ ਕਰ ਦਿੱਤਾ, ਜਿਸ ਦੌਰਾਨ ਮੇਂ ਵਾਲ-ਵਾਲ ਬੱਚ ਗਿਆ ਪਰ ਫਾਇਰ ਦੇ ਛਰਲਿਆਂ ਨਾਲ ਜ਼ਖ਼ਮੀ ਹੋ ਗਿਆ। ਮੁਦੱਈ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਹਰਿੰਦਰਪਾਲ ਸਿੰਘ ਉਰਫ ਕਾਲਾ ਵਾਸੀ ਰੇਤਗੜ੍ਹ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।



