Skip to content
Independent perspectives. Global stories.
BREAKING

ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ‘ਪਲਾਸਟਿਕ ਵਿਰੋਧੀ ਮੁਹਿੰਮ’ ਨੂੰ ਸਫਲ ਬਣਾਉਣ ਲਈ ਪੱਬਾਂ ਭਾਰ

Share this story

ਡੀ.ਸੀ ਸੰਗਰੂਰ ਵੱਲੋਂ ਵੱਖ-ਵੱਖ ਵਿਭਾਗਾਂ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਸੰਗਰੂਰ, 30 ਸਤੰਬਰ (ਪਰਮਜੀਤ ਸਿੰਘ ਲੱਡਾ)- ਪਲਾਸਟਿਕ ਸਾਡੇ ਚੌਗਿਰਦੇ ਲਈ ਵੱਡੀ ਸਮੱਸਿਆ ਹੈ ਤੇ ਇਸ ਦਾ ਮਨੁੱਖੀ ਸਿਹਤ ਦੇ ਨਾਲ ਹੋਰ ਜੀਵ-ਜੰਤੂਆਂ ਨੂੰ ਵੱਡਾ ਨੁਕਸਾਨ ਹੈ, ਇਸ ਲਈ ਇਕੋ ਵਾਰ ਇਸਤੇਮਾਲ ਹੋੋਣ ਵਾਲੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਸਾਂਝਾ ਹੰਭਲਾ ਮਾਰਿਆ ਜਾਵੇ ਤਾਂ ਜੋ ਸਰਕਾਰ ਦੀ ਪਲਾਸਟਿਕ ਵਿਰੋਧੀ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ 2 ਅਕਤੂਬਰ 2019 ਨੂੰ ਕੱਢੇ ਜਾਣ ਵਾਲੇ ਸ਼ਾਂਤੀ ਮਾਰਚ (ਪੀਸ ਮਾਰਚ), ਫਿਟ ਇੰਡੀਆ ਵਾਕ ਤੇ ਪਲਾਸਟਿਕ ਵਿਰੋਧੀ ਮੁਹਿੰਮ ਸਬੰਧੀ ਮੀਟਿੰਗ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ 2 ਅਕਤੂਬਰ 2019 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਹਾੜੇ ’ਤੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਸ਼ਾਂਤੀ ਮਾਰਚ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ ਫਿਟ ਇੰਡੀਆ ਵਾਕ ਦਾ ਆਯੋਜਨ ਕੀਤਾ ਜਾਣਾ ਹੈ। ਇਸ ਮਾਰਚ ਦੌਰਾਨ ਸ਼ਹਿਰੀ ਪੱਧਰ ’ਤੇ ਕਾਰਜਕਾਰੀ ਅਧਿਕਾਰੀ, ਨਗਰ ਕੌਂਸਲ ਅਤੇ ਪਿੰਡ ਪੱਧਰ ’ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਾਂਤੀ ਮਾਰਚ ਜਾਂ ਫਿਟ ਇੰਡੀਆ ਦੌੜ ਦੀ ਨਿਗਰਾਨੀ ਕਰਦੇ ਹੋੋਏ ਪਲਾਸਟਿਕ ਵਿਰੁੱਧ ਚੇਤਨਾ ਫੈਲਾਉਣੀ ਯਕੀਨੀ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਐਸ.ਡੀ.ਐਮ ਧੂਰੀ ਸਤਵੰਤ ਸਿੰਘ, ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ ਮੂਨਕ ਕਾਲਾ ਰਾਮ ਕਾਂਸਲ, ਐਸ.ਡੀ.ਐਮ ਭਵਾਨੀਗੜ੍ਹ ਅੰਕੁਰ ਮਹਿੰਦਰੂ, ਤਹਿਸੀਲਦਾਰ ਜੀਵਨ ਗਰਗ, ਸਮਾਜ ਸੇਵਕ ਡਾ. ਏ.ਐਸ ਮਾਨ, ਸਰਬਜੀਤ ਸਿੰਘ ਰੇਖੀ, ਰਾਜ ਕੁਮਾਰ ਅਰੋੜਾ, ਬਲਰਾਜ ਰਾਏ ਸਮੇਤ ਹੋਰ ਸਮਾਜ ਸੇਵੀ ਤੇ ਅਧਿਕਾਰੀ ਵੀ ਹਾਜ਼ਰ ਸਨ।

WRITTEN BY