Skip to content
Independent perspectives. Global stories.
BREAKING

ਗਣਿਤ ਵਿਸ਼ੇ ’ਚ ਗਿਣਤਾਰੇ (ਅਬੇਕਸ) ਦੀ ਮਹੱਤਤਾ

Share this story

ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਗਣਿਤ ਦੀਆਂ ਗਣਨਾਵਾਂ ਨੂੰ ਸੁੱਖਾਲੇ ਢੰਗ ਨਾਲ ਹੱਲ ਕਰਨ ਲਈ ਬਣਾਏ ਗਏ ਪਹਿਲੇ ਉਪਕਰਨ ਨੂੰ ਅਬੇਕਸ (1213”S) ਅਤੇ ਪੰਜਾਬੀ ਵਿੱਚ ਗਿਣਤਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ‘ਅਬੇਕਸ’ ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਉਤਪੱਤੀ ‘ਏਬੇਕੋਨ’ ਤੋਂ ਹੋਈ ਜਿਸ ਦਾ ਅਰਥ ਹੁੰਦਾ ਹੈ ‘ਟੇਬਲ’ (ਸਾਰਨੀ)। ਇਹ ਗਣਿਤ ਦੀਆਂ ਗਣਨਾਵਾਂ ਕਰਨ ਵਿੱਚ ਕੰਮ ਆਉਣ ਵਾਲਾ ਸਭ ਤੋਂ ਪਹਿਲਾ ਉਪਕਰਨ ਸੀ, ਜਿਸ ਵਿੱਚ ਪੈੱਨ ਪੈਨਸਿਲ ਦੀ ਜ਼ਰੂਰਤ ਨਹੀਂ ਪੈਂਦੀ। ਅਬੇਕਸ ਨੂੰ ਪੰਜਾਬੀ ਭਾਸ਼ਾ ਵਿੱਚ ‘ਗਿਣਤਾਰਾ’ ਵੀ ਕਿਹਾ ਜਾਂਦਾ ਹੈ। ਗਿਣਤਾਰਾ ਇੱਕ ਫਰੇਮ ਦੀ ਤਰ੍ਹਾਂ ਹੁੰਦਾ ਹੈ ਜਿਸ ਉੱਤੇ ਅੰਕ ਗਣਿਤ ਦੇ ਬਹੁਤ ਸਾਰੇ ਸਵਾਲਾਂ ਨੂੰ ਬੜੇ ਆਸਾਨੀ ਅਤੇ ਸੌਖੇ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ ।ਇਸ ਦੀ ਵਰਤੋਂ ਲੱਗਭੱਗ 5000 ਸਾਲ ਪਹਿਲਾਂ ਪੂਰਬੀ ਦੇਸ਼ਾਂ ਯੂਰਪ ,ਚੀਨ, ਰੂਸ ਵਰਗੇ ਦੇਸ਼ਾਂ ਵਿੱਚ ਉਸ ਸਮੇਂ ਹੋਈ ਜਦੋਂ ਕਿ ਨੰਬਰ ਸਿਸਟਮ ਨਹੀਂ ਸੀ ਚੱਲਿਆ ।ਇਸ ਤੋਂ ਬਾਅਦ ਕੋਰੀਆ, ਜਾਪਾਨ, ਤਾਈਵਾਨ , ਮਲੇਸ਼ੀਆ ਆਦਿ ਵਰਗੇ ਦੇਸ਼ਾਂ ਵਿਚ ਇਸ ਦਾ ਪ੍ਰਯੋਗ ਹੋਣਾ ਸ਼ੁਰੂ ਹੋਇਆ। ਪੁਰਾਤਨ ਕਾਲ ਵਿੱਚ ਇਸ ਦੀ ਵਰਤੋਂ ਅੰਕ ਗਣਿਤ ਦੀਆਂ ਸੋਖੀਆਂ ਗਣਨਾਵਾਂ ਕਰਨ ਵਿੱਚ ਕੀਤੀ ਜਾਂਦੀ ਸੀ।ਪੁਰਾਤਨ ਕਾਲ ਵਿੱਚ ਅਬੇਕਸ ਫਲੀ ਦੇ ਬੀਜਾਂ ,ਪੱਥਰਾਂ ਜਾਂ ਲੱਕੜੀ ਦੀਆਂ ਗੋਲੀਆਂ ਨੂੰ ਮਿਟੀ ਦੀਆਂ ਕਿਆਰੀਆਂ ਵਿੱਚ ਪ੍ਰਯੋਗ ਕਰਕੇ ਬਣਾਇਆ ਜਾਂਦਾ ਸੀ । ਲਿਖਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸ਼ਤਾਬਦੀਆਂ ਤੱਕ ਇਸ ਦਾ ਪ੍ਰਯੋਗ ਗਣਨਾਵਾਂ ਲਈ ਕੀਤਾ ਜਾਂਦਾ ਰਿਹਾ ਹੈ,ਅੱਜ ਕੱਲ੍ਹ ਵੀ ਏਸ਼ੀਆ ਅਤੇ ਅਫਰੀਕਾ ਦੇ ਕਈ ਸਥਾਨਾਂ ਤੇ ਵਪਾਰੀਆਂ ਵੱਲੋਂ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੱਜ ਕੱਲ੍ਹ ਅਬੇਕਸ ਇੱਕ ਫੋਟੋ ਫਰੇਮ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਤਾਰਾਂ ਲੱਗੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਮੋਤੀ ਪਰੋਏ ਹੁੰਦੇ ਹਨ ,ਜੋ ਕਿ ਆਪਣੀ ਥਾਂ ਤੋਂ ਹਿੱਲ ਜੁਲ ਸਕਦੇ ਹਨ । ਇਸ ਉੱਤੇ ਲੱਗੇ ਨਿਸ਼ਾਨ ਇਕਾਈ ,ਦਹਾਈ, ਸੈਂਕੜਾ ,ਹਜ਼ਾਰ ,ਦਸ ਹਜਾਰ, ਲੱਖ ,ਦਸ ਲੱਖ ……ਆਦਿ ਸੰਖਿਆਵਾਂ ਨੂੰ ਦਰਸਾਉਂਦੇ ਹਨ। ਪਿਛਲੇ ਕੁਝ ਦਹਾਕਿਆਂ ਤੋਂ ਦਿਮਾਗ ਦੀ ਕਸਰਤ ਅਤੇ ਡਿਵੈਲਪਮੈਂਟ ਲਈ ਵੀ ਇਸ ਨੂੰ ਇੱਕ ਟੂਲ ਵਜੋਂ ਵਰਤਿਆ ਜਾਣ ਲੱਗਿਆ ਹੈ । ਇਸ ਦੀ ਵਰਤੋਂ ਨਾਲ ਵਿਦਿਆਰਥੀਆਂ ਦੇ ਦਿਮਾਗ ਵਿੱਚ ਗਣਨਾਵਾਂ ਕਰਨ ਦੀ ਸ਼ਕਤੀ ਵਧ ਜਾਂਦੀ ਹੈ ।ਕੰਪਿਊਟਰ ਅਤੇ ਕੈਲਕੂਲੇਟਰ ਦੀ ਖੋਜ ਤੋਂ ਪਹਿਲਾਂ ਅਬੇਕਸ ਦਾ ਪ੍ਰਯੋਗ ਬਹੁਤ ਵੱਡੀਆਂ ਅਤੇ ਜਟਿਲ ਗਣਨਾਵਾਂ ਲਈ ਕੀਤਾ ਜਾਂਦਾ ਸੀ। ਇਹ ਤਰੀਕਾ ਕਾਗਜ਼ ਉੱਤੇ ਕੀਤੇ ਜਾਣ ਵਾਲੀਆ ਗਣਨਾਵਾਂ ਨਾਲੋਂ ਬਹੁਤ ਹੀ ਸੋਖਾ ਹੁੰਦਾ ਸੀ ।ਪੁਰਾਤਨ ਲੋਕ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦਾ ਪ੍ਰਯੋਗ ਇਸ ਤਰ੍ਹਾਂ ਦੀਆਂ ਗਣਨਾਵਾਂ ਕਰਨ ਲਈ ਕਰਦੇ ਸਨ ਜੋ ਕਿ ਸਮਝਣ ਅਤੇ ਸਮਝਾਉਣ ਵਿੱਚ ਥੋੜ੍ਹਾ ਔਖਾ ਹੁੰਦਾ ਸੀ, ਇਹ ਹੀ ਅਬੇਕਸ ਦਾ ਮੂਲ ਰੂਪ ਵਿੱਚ ਆਧਾਰ ਬਣਿਆ। ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਇਸ ਉਪਕਰਨ ਦੀ ਵਰਤੋਂ ਜੋੜ ,ਘਟਾ ,ਗੁਣਾ ਅਤੇ ਭਾਗ ਲਈ ਕੀਤੀ ਜਾਂਦੀ ਹੈ। ਅੱਜ ਕੱਲ੍ਹ ਅਬੇਕਸ ਦੀ ਵਰਤੋਂ ਵਰਗਮੂਲ , ਘਣਮੂਲ ਪਤਾ ਕਰਨ ਲਈ ਵੀ ਹੋਣ ਲੱਗ ਗਈ ਹੈ । ਅਬੇਕਸ ਨੂੰ ਸਿੱਖਣ ਲਈ ਕੁਝ ਸਮੇਂ ਲਈ ਕੋਚਿੰਗ ਅਤੇ ਉਸ ਤੋਂ ਬਾਅਦ ਪ੍ਰੈਕਟਿਸ ਦੀ ਬਹੁਤ ਹੀ ਜ਼ਰੂਰਤ ਪੈਂਦੀ ਹੈ। ਅੱਜਕਲ ਵੱਡੇ ਵੱਡੇ ਸ਼ਹਿਰਾਂ ਵਿੱਚ ਬਹੁਤੇ ਕੋਚਿੰਗ ਸੈਂਟਰ ਅਜਿਹੇ ਖੁੱਲ੍ਹ ਗਏ ਹਨ ਜੋ ਅਬੇਕਸ ਬਾਰੇ ਵਿਦਿਆਰਥੀਆਂ ਨੂੰ ਕੋਚਿੰਗ ਦਿੰਦੇ ਹਨ ।ਯੂਰਪ ,ਚਾਈਨਾ ,ਅਫਰੀਕਾ ਵਰਗੇ ਬਹੁਤ ਸਾਰੇ ਦੇਸ਼ਾਂ ਵਿੱਚ ਅਜੇ ਵੀ ਬੱਚਿਆਂ ਨੂੰ ਗਣਿਤ ਵਿਸ਼ਾ ਪੜ੍ਹਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਇਸ ਦੀ ਵਰਤੋਂ ਸਿਖਾਈ ਜੋ ਵੇਖ ਨਹੀਂ ਸਕਦੇ। ਸੋ ਅੱਜ ਕੱਲ੍ਹ ਦੇ ਰੁਝੇਵਿਆਂ ਭਰੇ ਜੀਵਨ ਵਿੱਚ ਵਿਦਿਆਰਥੀਆਂ ਨੂੰ ਦਿਮਾਗ ਦੀ ਕਸਰਤ ਅਤੇ ਬਹੁਤ ਜਲਦੀ ਗਣਨਾਵਾਂ ਕਰਨ ਅਤੇ ਸਮਾਂ ਬਚਾਉਣ ਲਈ ਇਸਦੀ ਵਰਤੋਂ ਸਿੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ ਜਾ ਸਕਣ । ਇਸ ਨੂੰ ਸਿੱਖਣ ਲਈ ਆਨਲਾਈਨ ਕਲਾਸਾਂ ਨੂੰ ਵੀ ਜੁਵਾਇਨ ਕੀਤਾ ਜਾ ਸਕਦਾ ਹੈ ਅਤੇ ਯੂ ਟਿਓੂਬ ਤੇ ਵੀ ਬਹੁਤ ਸਾਰੇ ਅਜਿਹੇ ਵੀਡੀਓ ਮੌਜੂਦ ਹਨ ਜੋ ਸਾਨੂੰ ਸਿੱਖਣ ਵਿਚ ਮੱਦਦਗਾਰ ਸਿੱਧ ਹੋ ਰਹੇ ਹਨ।

WRITTEN BY