June 18, 2026 6:29 pm

ਕਸ਼ਮੀਰੀਆਂ ‘ਤੇ ਜ਼ੁਲਮ ਵਿਰੁੱਧ ਇਕੱਠ ਨੂੰ ਜ਼ਬਰੀ ਰੋਕਣਾ ਬੁਨਿਆਦੀ ਹੱਕਾਂ ਦੀ ਉਲੰਘਣਾ

ਸ੍ਰੀ ਫ਼ਤਹਿਗੜ੍ਹ ਸਾਹਿਬ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ, ਭਾਰਤੀ ਮੁਕਤੀ ਪਾਰਟੀ, ਬਾਮਸੇਫ਼, ਪੰਥਕ ਫਰੰਟ, ਸਟੂਡੈਟਸ਼ ਫਾਰ ਸੁਸਾਇਟੀ, ਮਨੁੱਖੀ ਅਧਿਕਾਰ ਸੁਸਾਇਟੀ ਆਦਿ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜੋ 26 ਸਤੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਕਸ਼ਮੀਰੀਆਂ ਦੇ ਵਿਸ਼ੇਸ਼ ਅਧਿਕਾਰ ਜੋ ਆਰਟੀਕਲ 370 ਰਾਹੀ ਅਤੇ ਵਿਧਾਨ ਦੀ ਧਾਰਾ 35ਏ ਰਾਹੀ ਪ੍ਰਾਪਤ ਸਨ, ਨੂੰ ਖ਼ਤਮ ਕਰਨ ਵਿਰੁੱਧ ਅਤੇ ਬੁਨਿਆਦੀ ਹੱਕਾਂ ਨੂੰ ਕੁੱਚਲਣ ਵਿਰੁੱਧ, ਉਥੇ ਲੱਖਾਂ ਦੀ ਗਿਣਤੀ ਵਿਚ ਫ਼ੌਜ ਲਗਾਕੇ, 80 ਲੱਖ ਕਸ਼ਮੀਰੀਆਂ ਨੂੰ ਨਜ਼ਰਬੰਦ ਕਰਨ, ਸਮੁੱਚੀ ਕਸ਼ਮੀਰੀ ਲੀਡਰਸ਼ਿਪ ਨੂੰ ਘਰਾਂ ਵਿਚ ਨਜ਼ਰਬੰਦ ਕਰਨ, ਸੰਚਾਰ ਸਾਧਨਾਂ ਨੂੰ ਬੰਦ ਕਰਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਆਜ਼ਾਦੀ ਦੇ ਅਧਿਕਾਰਾਂ ਨੂੰ ਬੀਤੇ 50 ਦਿਨਾਂ ਤੋਂ ਕੁੱਚਲਿਆ ਜਾ ਰਿਹਾ ਹੈ, ਦੇ ਵਿਰੁੱਧ ਜੋ ਰੋਸ਼ ਧਰਨਾਂ ਰੱਖਿਆ ਗਿਆ ਸੀ ਅਤੇ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਨਸਾਫ਼ ਪਸੰ?ਦ ਪੰਜਾਬ ਦੇ ਨਿਵਾਸੀਆ ਨੇ ਸਮੂਲੀਅਤ ਕਰਕੇ ਆਵਾਜ਼ ਬੁਲੰਦ ਕਰਨ ਦਾ ਉਦਮ ਕੀਤਾ ਹੈ, ਉਸ ਨੂੰ ਪਹਿਲੇ ਪ੍ਰਸ਼ਾਸ਼ਨ ਵੱਲੋਂ ਇਜ਼ਾਜਤ ਦੇ ਦੇਣੀ ਅਤੇ ਕੁਝ ਸਮਾਂ ਬਾਅਦ ਉਸ ਉਤੇ ਪੂਰਨ ਰੋਕ ਲਗਾਉਣ ਦੇ ਅਮਲ ਗੈਰ-ਵਿਧਾਨਿਕ ਅਤੇ ਜਮਹੂਰੀਅਤ ਕਦਰਾ-ਕੀਮਤਾ ਦਾ ਘਾਣ ਕਰਨ ਵਾਲੇ ਦੁੱਖਦਾਇਕ ਅਮਲ ਹਨ । ਜਿਸਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦੇ ਹਾਂ, ਉਥੇ ਇਹ ਵੀ ਮੰਗ ਕਰਦੇ ਹਾਂ ਕਿ ਕਸ਼ਮੀਰੀਆਂ ਉਤੇ ਲਗਾਈਆ ਗਈਆ ਗੈਰ-ਕਾਨੂੰਨੀ ਪਾਬੰਦੀਆਂ ਨੂੰ ਤੁਰੰਤ ਖ਼ਤਮ ਕਰਕੇ ਉਨ੍ਹਾਂ ਨੂੰ 1947 ਤੋਂ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਬਹਾਲ ਕਰਕੇ, ਲਗਾਈ ਗਈ ਫ਼ੌਜ ਅਤੇ ਅਰਧ ਸੈਨਿਕ ਬਲਾਂ ਨੂੰ ਵਾਪਿਸ ਬੁਲਾਕੇ ਸੰਚਾਰ ਸਾਧਨਾਂ ਤੇ ਲਗਾਈ ਰੋਕ ਤੁਰੰਤ ਖ਼ਤਮ ਕਰਕੇ ਕਸ਼ਮੀਰੀਆਂ ਨੂੰ ਆਜ਼ਾਦੀ ਪ੍ਰਦਾਨ ਕਰਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੰਜਾਬੀਆਂ, ਕਸ਼ਮੀਰੀਆਂ, ਸਿੱਖਾਂ, ਮੁਸਲਮਾਨਾਂ ਅਤੇ ਪੰਥਕ ਜਥੇਬੰਦੀਆਂ ਦੇ ਭਰਵੇਂ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਦਿੱਲੀ ਸਟੇਂਟ ਅਤੇ ਇੰਡੀਆਂ ਸਟੇਟ ਦੀ ਪੁਲਿਸ ਵੱਲੋਂ ਭਾਰੀ ਫੋਰਸ ਲਗਾਕੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੂੰ ਘੇਰਨ ਅਤੇ ਸਾਨੂੰ ਆਪਣੇ ਜਮਹੂਰੀ ਹੱਕਾਂ ਦੀ ਪਾਲਣਾਂ ਕਰਨ ਵਿਚ ਰੁਕਾਵਟ ਪਾਉਣ ਦੀਆਂ ਹਕੂਮਤੀ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਵਰਨਣ ਕੀਤਾ ਕਿ ਮੈਂ ਜਿਥੇ ਪੰਜਾਬ ਭਵਨ ਦਿੱਲੀ ਵਿਖੇ ਠਹਿਰਿਆ ਹੋਇਆ ਸੀ, ਰਾਤ ਦੇ 11 ਵਜੇ ਤੋਂ ਲੈਕੇ 2 ਵਜੇ ਤੱਕ ਪੁਲਿਸ ਵੱਲੋਂ ਮੇਰੇ ਕਮਰੇ ਦੇ ਦਰਵਾਜੇ ਖਟਖਟਾਏ ਗਏ ਅਤੇ ਮੈਨੂੰ ਸਾਰੀ ਰਾਤ ਬਿਲਕੁਲ ਸੌਣ ਨਹੀਂ ਦਿੱਤਾ ਗਿਆ । ਜਦੋਂਕਿ ਸਾਡਾ ਇਹ ਰੋਸ਼ ਬਿਲਕੁਲ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਕੀਤਾ ਜਾਣਾ ਸੀ। ਅਸੀਂ ਆਪਣੇ ਕੌਮੀ ਤੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੇ ਹੋਏ ਕਸ਼ਮੀਰੀਆਂ ਦੀ ਹਰ ਤਰ੍ਹਾਂ ਦੀ ਆਜ਼ਾਦੀ ਬਹਾਲ ਹੋਣ ਤੱਕ ਪੂਰੀ ਨਿਡਰਤਾ ਤੇ ਨਿਰਪੱਖਤਾ ਨਾਲ ਆਵਾਜ਼ ਉਠਾਉਦੇ ਰਹਾਂਗੇ । ਕਸ਼ਮੀਰੀਆਂ ਅਤੇ ਸਿੱਖਾਂ ਦੀ ਸੰਪੂਰਨ ਆਜ਼ਾਦੀ ਦੀ ਪ੍ਰਾਪਤੀ ਤੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਜਾਰੀ ਰੱਖਾਂਗੇ ।

Send this to a friend