June 17, 2026 4:49 am

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ

ਚੰਡੀਗੜ, 16 ਸਤੰਬਰ (ਹ.ਸ.ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਉਨਾਂ ਨੇ ਵਧਾਈ ਤੇ ਸ਼ੁਭਕਮਾਨਾਵਾਂ ਦਿੰਦੇ ਹੋਏ ਉਨਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਦੇਸ਼ ਉਨਾਂ ਦੀ ਕੁਸ਼ਲ ਅਗਵਾਈ ਹੇਠ ਦੁਨਿਆ ਦੀ ਆਰਥਿਕ ਅਤੇ ਸੈਨਿਕ ਮਹਾਸ਼ਕਤੀ ਵਿਚ ਸ਼ਾਮਿਲ ਹੋ ਸਕੇ। ਅੱਜ ਇੱਥੇ ਜਾਰੀ ਵਧਾਈ ਸੰਦੇਸ਼ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਲ 2014 ਵਿਚ ਦੇਸ਼ ਵਿਚ ਇਕ ਕ੍ਰਾਂਤੀਕਾਰੀ ਸਿਆਸੀ ਬਦਲਾਅ ਹੋਇਆ ਅਤੇ ਦੇਸ਼ ਦੀ ਜਨਤਾ ਨੇ ਲਗਭਗ 30 ਸਾਲ ਬਾਅਦ ਕਿਸੇ ਇਕ ਪਾਰਟੀ ਨੂੰ ਸਪਸ਼ਟ ਜਨਾਦੇਸ਼ ਦਿੱਤਾ।

Send this to a friend