May 1, 2026 3:10 pm

ਇਲਾਕੇ ’ਚ ਵੱਖਰੀ ਪਹਿਚਾਣ ਬਣਾ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ

ਬਾਜਾਖਾਨਾ- ਅੱਜ ਪੰਜਾਬ ਵਿੱਚ ਪ੍ਰਾਇਵੇਟ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹਾਉਣ ਨੂੰ ਹਰੇਕ ਵਿਅਕਤੀ ਦੀ ਮੁੱਢਲੀ ਤਰਜੀਹ ਹੈ। ਇਸ ਲਈ ਭਾਵੇ ਉਸਦੀ ਮਾਈਕ ਹਾਲਤ ਇਸ ਦੀ ਇਜਾਜਤ ਨਾਂ ਦੇਵੇ। ਇਸਦਾ ਸਭ ਤੋ ਵੱਡਾ ਕਾਰਨ ਸਰਕਾਰੀ ਸਕੂਲਾਂ ਦਾ ਲਗਾਤਾਰ ਗਿਰਾਵਟ ਵੱਲ ਜਾਣਾ ਹੈ।ਪਿਛਲੇ ਕੁੱਝ ਸਮੇ ਤੋ ਪੰਜਾਬ ਦੇ ਕੁੱਝ ਨੌਜਵਾਨ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਬਣੀ ਤਰਸਯੋਗ ਹਾਲਤ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੈ। ਆਏ ਦਿਨ ਸਾਨੂੰ ਕਈ ਅਜਿਹੇ ਸਕੂਲਾਂ ਬਾਰੇ ਖਬਰਾਂ ਜਾਂ ਸੋਸ਼ਲ ਮੀਡੀਆ ਰਾਹੀ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਸਕੂਲਾਂ ਦੇ ਮਿਹਨਤੀ ਸਟਾਫ ਦੇ ਸਦਕਾ ਹੁਣ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ । ਅਜਿਹਾ ਹੀ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੋਟ ਜਿਲ੍ਹੇ ਦੇ ਅਣਗੌਲੇ ਜਿਹੇ ਪਿੰਡ ਸੇਢਾ ਸਿੰਘ ਵਾਲਾ ਵਿੱਚ ਬਣਿਆ ਹੈ। ਪੁਰਾਣੇ ਬਜੁਰਗਾਂ ਅਨੁਸਾਰ ਇਸ ਸਕੂਲ ਦੀ ਸਥਾਪਨਾ 1936 ਈ. ਵਿੱਚ ਹੋਈ ਦੱਸਦੇ ਹਨ । ਉਸ ਸਮੇ ਇਸ ਸਕੂਲ ਵਿੱਚ ਨੇੜੇ ਦੇ ਪਿੰਡਾਂ ਝੱਖੜਵਾਲਾ , ਉਕੰਦਵਾਲਾ , ਰਾਊਵਾਲਾ , ਦਲ ਸਿੰਘ ਵਾਲਾ, ਬਾਜਾਖਾਨਾ ਆਦਿ ਤੋ ਬੱਚੇ ਪੜ੍ਹਨ ਆਉਦੇ ਸਨ । ਦੋ ਏਕੜ ਵਿੱਚ ਫੈਲਿਆ ਇਹ ਸਕੂਲ ਲੰਮੇ ਸਮੇ ਤੋ ਵਿਦਿਆ ਦਾ ਦਾਨ ਵੰਡਦਾ ਆ ਰਿਹਾ ਹੈ ਸੰਨ 2006 ਵਿਚ ਇਹ ਸਕੂਲ ਜਿਲ੍ਹਾ ਪ੍ਰੀਸ਼ਦ ਦੇ ਅਧੀਨ ਕਰ ਦਿੱਤਾ ਗਿਆ ਅਤੇ ਸਟਾਫ ਨੂੰ ਬਦਲ ਕੇ ਬਾਜਾਖਾਨਾ ਤਬਦੀਲ ਕਰ ਦਿੱਤਾ। ਉਸ ਤੋ ਬਾਅਦ ਨਵੇ ਭਰਤੀ ਹੋ ਕੇ ਆਏ ਨੌਜਵਾਨ ਅਧਿਆਪਕ ਕਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਇਸ ਸਕੂਲ ਦੀ ਵਾਂਗਡੋਰ ਸੰਭਾਲੀ । ਨੌਜਵਾਨੀ ਦਾ ਜੋਸ਼ ਤੇ ਕੁੱਝ ਨਵਾਂ ਕਰਨ ਦਾ ਮਨ ਵਿੱਚ ਉਤਸ਼ਾਹ ਲੈ ਕੇ ਇਹਨਾਂ ਨੌਜਵਾਨ ਅਧਿਆਪਕਾਂ ਨੇ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਦਾ ਸੰਕਲਪ ਲਿਆ । ਇਨ੍ਹਾਂ ਨੇ ਸਭ ਤੋ ਪਹਿਲਾ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ , ਪਿੰਡ ਦੇ ਪਤਵੰਤਿਆਂ ਅਤੇ ਨੌਜਵਾਨਾਂ ਨਾਲ ਆਪਣੀ ਮੀਟਿੰਗ ਕੀਤੀ ਅਤੇ ਸਕੂਲ ਪ੍ਰਤੀ ਆਪਣੇ ਇਰਾਦੇ ਦੱਸੇ। ਅਧਿਆਪਕਾਂ ਦਾ ਉਤਸ਼ਾਹ ਵੇਖ ਕੇ ਪਿੰਡ ਵਾਸੀਆਂ ਨੇ ਹਰ ਮੱਦਦ ਦਾ ਭਰੋਸਾ ਦਿੱਤਾ । ਸਭ ਤੋ ਪਹਿਲਾ ਕੰਮ ਸੀ ਸਕੂਲ ਦੀ ਬਾਹਰੀ ਦਿੱਖ ਸੰਵਾਰਨ ਦਾ । ਇਸ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਲੋੜ ਅਨੁਸਾਰ ਮਿੱਟੀ ਪਾ ਕੇ ਘੱਟੋ ਘੱਟ 500 ਛਾਂਦਾਰ ਤੇ ਫੁੱਲਾਂ ਵਾਲੇ ਬੂਟੇ ਆਪਣੇ ਕੋਲੋ ਖਰਚ ਕਰਕੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਅਤੇ ਨਾਲ ਹੀ ਪਿੰਡ ਦੇ ਨੌਜਵਾਨਾਂ ਨੂੰ ਲੈ ਕੇ ਸਕੂਲ ਦੀ ਸਫਾਈ ਅਤੇ ਕਲੀ ਆਦਿ ਕਰਕੇ ਸਕੂਲ ਦੀ ਬਾਹਰੀ ਦਿੱਖ ਦੇਖਣ ਯੋਗ ਬਣਾ ਦਿੱਤੀ । ਹੁਣ ਦੂਸਰਾ ਕੰਮ ਸੀ ਬੱਚਿਆਂ ਦੀ ਪੜ੍ਹਾਈ ਦਾ , ਫਿਰ ਇਨ੍ਹਾਂ ਦੋਵਾਂ ਅਧਿਆਪਕਾਂ ਨੇ ਬੱਚਿਆਂ ਨੂੰ ਪੜ੍ਹਨ ਲਈ ਤਿਆਰ ਕਰਨ ਲਈ ਆਪ ਅਤੇ ਹੋਰ ਵਿਦਵਾਨ ਸੱਜਣਾਂ ਤੋ ਪੜ੍ਹਾਈ ਦੀ ਮਹੱਤਤਾ ਸਬੰਧੀ ਲੈਕਚਰ ਕਰਵਾਏ। ਜਦ ਬੱਚਿਆਂ ਨੂੰ ਮਾਨਸਿਕ ਤੌਰ ਤੇਤਿਆਰ ਕਰਕੇ ਪੜ੍ਹਾਉਣਾ ਸੁਰੂ ਕੀਤਾ ਤਾਂ ਬੱਚੇ ਵੀ ਪੜ੍ਹਨ ਵਿੱਚ ਦਿਲਚਪਸੀ ਵਿਖਾਉਣ ਲੱਗ ਪਏ। ਇਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ 2010-11 ਸੈਸ਼ਨ ਲਈ ਇਸ ਸਕੂਲ ਦੇ ਕੁਲਵਿੰਦਰ ਸਿੰਘ ਦੀ ਕਲਾਸ ਦੇ ਜਿਲ੍ਹੇ ਵਿੱਚੋ ਸਭ ਤੋ ਵੱਧ 5 ਬੱਚੇ ਨਵੋਦਿਆ ਸਕੂਲ ਲਈ ਚੁਣੇ ਗਏ। ਉਸ ਤੋ ਬਾਅਦ ਤਾਂ ਇਨ੍ਹਾਂ ਨੇ ਨਿੱਤ ਨਵੀਆਂ ਬੁਲਦੀਆਂ ਛੂਹੀਆਂ । ਇਸ ਸਕੂਲ ਦੇ ਬੱਚੇ ਹਰੇਕ ਮੁਕਾਬਲੇ ਉਹ ਬੇਸ਼ਕ ਖੇਡਾਂ ਹੋਣ ਹੋਣ , ਭਾਸ਼ਣ ਜਾਂ ਕਵਿਤਾਂ ਮੁਕਾਬਲੇ, ਪੜ੍ਹੋ ਪੰਜਾਬ ਮੁਕਾਬਲਾ ਹੋਵੇ ਵਿੱਚ ਕੋਈ ਨਾ ਕੋਈ ਇਨਾਮ ਜਰੂਰ ਲੈ ਕੇ ਆਉਦੇ ਆਉਦੇ। ਸੈਸਨ 2017-18 ਅਤੇ 2019 ਤੇ 2019 ਵਿੱਚ ਲਗਾਤਾਰ ਤਿੰਨ ਸਾਲ ਖੇਡਾਂ ਵਿੱਚ ਸੈਟਰ ਪੱਧਰ ਤੇ ਓਵਰਆਲ ਟਰਾਫੀ ਜਿੱਤੀ । ਨਵੋਦਿਆਂ ਸਕੂਲ ਲਈ ਸੈਸ਼ਨ 2018-19 ਲਈ 7 ਅਤੇ 2019-20 ਲਈ 9 ਬੱਚਿਆਂ ਦੀ ਚੋਣ ਕਰਵਾ ਕੇ ਲਗਾਤਾਰ ਦੂਜੇ ਸਾਲ ਜਿਲ੍ਹੇ ਦਾ ਪਹਿਲਾ ਸਕੂਲ ਬਨਣ ਦਾ ਮਾਣ ਹਾਸਲ ਕੀਤਾ। ਇਨ੍ਹਾਂ ਪ੍ਰਾਪਤੀਆਂ ਕਾਰਨ ਇਸ ਸਕੂਲ ਦੇ ਅਧਿਆਪਕਾਂ ਕੁਲਵਿੰਦਰ ਸਿੰਘ ਅਤੇ ਮੈਡਮ ਰੇਣੂ ਗੋਇਲ ਨੂੰ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਸਨਮਾਨਿਤ ਕੀਤਾ ਗਿਆ ।ਸਕੂਲ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਦਾਨੀ ਸੱਜਣਾਂ ਅਤੇ ਪਿੰਡ ਵਾਸੀਆਂ ਵੱਲੋ ਸਕੂਲ ਨੂੰ ਖੁੱਲ ਕੇ ਦਾਨ ਦਿੱਤਾ ।ਇਸ ਸਮੇ ਸਕੂਲ ਦੀ ਦਿੱਖ ਤਾਂ ਸੋਹਣੀ ਬਣੀ ਹੀ ਹੈ ਅਤੇ ਇਸ ਦੇ ਨਾਲ ਹੀ ਸਕੂਲ ਵਿੱਚ ਵਾਟਰ ਕੂਲਰ ਸਮੇਤ ਆਰ .ਓ , ਇੰਨਵਰਟਰ , ਸੋਹਣਾ ਫਰਨੀਚਰ , ਐਲ.ਈ.ਡੀ ਵਾਲਾ ਸਮਾਰਟ ਰੂਮ , ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਵਿਸ਼ੇਸ ਕਲਾਸ ਰੂਮ ਤਿਆਰ ਕਰਕੇ ਪਿਛਲੇ ਸਾਲ ਤੋ ਕਲਾਸਾਂ ਵੀ ਸੁਰੂ ਕਰ ਦਿੱਤੀਆਂ ਹਨ । ਹੁਣ ਇਸ ਸਮੇ ਪਿੰਡ ਦੇ ਬੱਚਿਆਂ ਤੋ ਬਿਨ੍ਹਾਂ ਜੈਤੋ ਮੰਡੀ ਅਤੇ ਆਸੇ-ਪਾਸੇ ਦੇ ਲੱਗਭੱਗ 50 ਬੱਚੇ ਪੜ੍ਹਨ ਆਉਦੇ ਹਨ । ਇਹ ਸਕੂਲ ਹੁਣ ਇਲਾਕੇ ਦੀ ਪਹਿਲੀ ਪਸੰਦ ਬਣ ਗਿਆ ਹੈ। ਹੁਣ ਇਹ ਸਕੂਲ ਕੌਨਵੈਟ ਸਕੂਲਾਂ ਤੋ ਕਿਸੇ ਤਰ੍ਹਾਂ ਵੀ ਘੱਟ ਨਹੀ ।

Send this to a friend