April 30, 2026 11:41 am

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਬਰਦਾਸ਼ਤ ਨਹੀ:ਬਾਬਾ ਬਲਬੀਰ ਸਿੰਘ

ਬਟਾਲੇ ਦੀ ਪਟਾਕਾ ਫੈਕਟਰੀ ’ਚ ਵਾਪਰੇ ਹਾਦਸੇ ਤੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸੰਬੰਧੀ ਲਗਾਤਾਰ ਵਾਪਰ ਰਹੀਆਂ ਦੁਖਦਾਈ, ਅਪਮਾਨ ਜਨਕ, ਨਿੰਦਣਯੋਗ ਘਟਨਾਵਾਂ ਨੇ ਹਰ ਸਿੱਖ ਅੱਗੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ।ਕੀ ਇਹ ਘਟਨਾਵਾਂ ਅਚਨਚੇਤ ਵਾਪਰ ਰਹੀਆਂ ਹਨ ਜਾਂ ਲੰਮੀ ਘ੍ਰਿਣਾਤਮਕ ਸੋਚ ਦਾ ਉਤਰਫਲ ਹਨ?ਇਹ ਵਿਚਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸੰਗਤ ਨਾਲ ਸਾਂਝੇ ਕਰਦਿਆਂ ਪ੍ਰਗਟਾਏ ਹਨ।
ਉਨ੍ਹਾਂ ਕਿਹਾ ਕਿ ਜਗਰਾਓ ਨੇੜੇ ਪਿੰਡ ਸ਼ੇਰਪੁਰ ਵਿਖੇ ਪੰਜ ਸਰੂਪ ਸਰਕਟ ਸ਼ਾਟ ਹੋਣ ਨਾਲ ਗੁਰਦੁਆਰਾ ਸਾਹਿਬ ਦੇ ਸੁਖ ਆਸਨ ਅਸਥਾਨ ਤੇ ਹੀ ਅਗਨ ਭੇਟ ਹੋ ਗਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਿਆਣਾ ਰੋਡ ਦੇ ਸਮਸ਼ਾਨਘਾਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਭਗਤ ਰਵੀਦਾਸ ਜੀ ਦੀਆਂ ਤਸਵੀਰਾਂ ਕੱਪੜਿਆਂ ‘ਚ ਲਪੇਟੀਆਂ ਮਿਲੀਆਂ ਹਨ।ਇਹ ਵਰਤਾਰਾ ਬਹੁਤ ਹੀ ਦੁਖਦਾਈ , ਅਫਸੋਸ ਜਨਕ ਤੇ ਨਿੰਦਣਵਾਲਾ ਹੈ।ਇਸ ਅਪਰਾਧਕ ਬਿਰਤੀ ਨੂੰ ਕੋਣ ਹੱਲਾਸ਼ੇਰੀ ਦੇ ਰਿਹਾ ਹੈ। ਕੋਣ ਪੰਜਾਬ ਦੇ ਲੋਕਾਂ ਨੂੰ ਅੱਗ ਵੱਲ ਝੋਕ ਰਿਹਾ ਹੈ, ਫਿਰਕਾਪ੍ਰਸਤੀ ਨੂੰ ਕੌਣ ਅੱਗ ਲਾ ਰਿਹਾ ਹੈ ਬਾਰੇ ਸੋਚਣ ਦੀ ਲੋੜ ਹੈ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਿੱਤ ਸਰਕਟ ਸਾਟ ਵਾਲੀਆਂ ਦਿਲ ਕਬਾਊ ਘਟਨਾਵਾਂ ਦੇ ਸਰਲੀਕਰਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੇ ਜਗਤ ਦੀ ਰਾਏ ਅਨੁਸਾਰ ਇੱਕ ਅਜਿਹਾ ਗੁਰਮਤਾ ਹੋਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਘਟਨਾਵਾਂ ਨੂੰ ਸਥਾਈ ਤੌਰ ਤੇ ਠੱਲਿਆਂ ਜਾ ਸਕੇ।
ਬਾਬਾ ਬਲਬੀਰ ਸਿੰਘ ਨੇ ਬਟਾਲਾ ਵਿਖੇ ਪਟਾਕਾ ਕਾਰਖਾਨੇ ਨੂੰ ਅੱਗ ਲੱਗਣ ਕਾਰਨ 25 ਤੋਂ ਵੱਧ ਮੌਤਾਂ ਹੋ ਜਾਣ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਖਮੀਆਂ ਨਾਲ ਹਮਦਰਦੀ ਪ੍ਰਗਟਾਈ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਵਿਸਫੋਟਕ ਮਸਾਲੇ ਵਾਲੀਆਂ ਫੈਕਟਰੀਆਂ ਸੰਘਣੀ ਆਬਾਦੀ ‘ਚ ਨਹੀਂ ਹੋਣੀਆਂ ਚਾਹੀਦੀਆਂ।ਇਨ੍ਹਾਂ ਨੂੰ ਸਰਕਾਰ ਸਪੈਸ਼ਲ ਏਰੀਆਂ ਸਹਿਰੋਂ ਬਾਹਰ ਮਹੱਇਆਂ ਕਰਵਾਏ, ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰ ਸਕਣ।ਉਨ੍ਹਾਂ ਕਿਹਾ ਕਿ ਬਟਾਲੇ ਵਿੱਚ ਇੱਕ ਪਾਸੇ ਬਾਬੇ ਨਾਨਕ ਦੇ ਵਿਆਹ ਦੇ ਸਮਾਗਮ ਚਲ ਰਹੇ ਹਨ, ਦੂਜੇ ਪਾਸੇ ਅਜਿਹੀ ਘਟਨਾ ਵਾਪਰ ਜਾਣੀ ਦੁਖਦਾਈ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਦੇ ਮੁਖਮੰਤਰੀ ਅਤੇ ਗਵਰਨਰ ਵੱਲਂੋ ਨਨਕਾਣਾ ਸਾਹਿਬ ਦੇ ਗੁਰਦੁਅਰਾ ਤੰਬੂ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੀ ਧੀ ਜਗਜੀਤ ਕੌਰ ਨੂੰ ਵਾਪਸ ਪਰਿਵਾਰ ‘ਚ ਭੇਜੇ ਜਾਣ ਸੰਬੰਧੀ ਦਿੱਤੇ ਬਿਆਨ ਦਾ ਸਵਾਗਤ ਕੀਤਾ ਹੈ।

Send this to a friend