ਨਾਭਾ 30 ਅਗਸਤ (ਸਿਕੰਦਰ ਸਿੰਘ)- ਪੁਲਿਸ ਵੱਲੋਂ ਸਿੱਖਾ ਦੇ ਨਾਲ ਕੁੱਟ ਮਾਰ ਕਰਨ ਦੀਆ ਅਕਸਰ ਘਟਨਾਵਾ ਸਾਹਮਣੇ ਆ ਰਹੀਆ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਕੌਲ ਵਿਖੇ ਸਿੱਖ ਵਿਅਕਤੀ ਦੇ ਨਾਲ ਸੀ.ਆਈ. ਸਟਾਫ ਕਰਨਾਲ ਹਰਿਆਣਾ ਪੁਲੀਸ ਨੇ ਕੁੱਟਮਾਰ ਕਰਨ ਦੇ ਦੋਸ ਲਗਾਏ ਹਨ। ਸਿੱਖ ਵਿਅਕਤੀ ਨੇ ਅਪਣੇ ਨਾਲ ਹੋਈ ਧੱਕੇਸਾਹੀ ਖਿਲਾਫ ਵੀਡੀਓ ਵੀ ਪ੍ਰੈਸ ਨੂੰ ਦਿੱਤੀ ਹੈ। ਸਿੱਖ ਨੋਜਵਾਨ ਨੇ ਦੋਸ ਲਗਾਏ ਕੀ ਪੁਲਿਸ ਨੇ ਉਸ ਨਾਲ ਬੁਰੀ ਤਰਾ ਕੁੱਟਮਾਰ ਕੀਤੀ ਅਤੇ ਨਾਲ ਹੀ ਸਿਰ ਦੇ ਵਾਲ ਵੀ ਪੱਟ ਦਿੱਤੇ ਅਤੇ ਪੀੜਤ ਵਿਅਕਤੀ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ। ਦੂਜੇ ਪਾਸੇ ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਵਿਅਕਤੀ
ਦੀ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ ਅਤੇ ਇਹ ਪੁਲੀਸ ਹਰਿਆਣਾ ਦੀ ਹੈ ਅਸੀ ਬਰੀਕੀ ਦੇ ਨਾਲ ਜਾਚ ਕਰ ਰਹੇ ਹਾਨਾਭਾ ਬਲਾਕ ਦੇ ਪਿੰਡ ਕੌਲ ਵਿਖੇ ਪਹੁੰਚੀ ਹਰਿਆਣਾ ਦੀ ਸੀ.ਆਈ.ਸਟਾਫ ਪੁਲੀਸ ਨੇ ਸਿੱਖ ਵਿਅਕਤੀ ਗੁਰਮੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਅਤੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮੈ ਜਦੋ ਖੇਤ ਵਿਚ ਸੀ ਤਾ ਮੈਨੂੰ ਪੁਲੀਸ ਜਬਰਦਸਤੀ ਕੁੱਟ ਮਾਰ ਕਰਕੇ ਅਪਣੀ ਗੱਡੀ ਵਿਚ ਬਿਠਾ ਕੇ ਲਿਜਾਣ ਲੱਗ ਪਈ ਅਤੇ ਮੇਰੀ ਪੱਗ ਵੀ ਲਾਹ ਦਿੱਤੀ ਅਤੇ ਬਦੂੰਕ ਦੇ ਬੱਟ ਨਾਲ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਵਾਲ ਵੀ ਪੱਟ ਦਿੱਤੇ। ਹਰਿਆਣਾ ਪੁਲੀਸ ਹੁਣ ਨਾਭਾ ਦੇ ਸਦਰ ਥਾਣਾ ਵਿਖੇ ਹੈ ਅਤੇ ਨਾਭਾ ਪੁਲੀਸ ਵੱਲੋ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਕਿ ਮਾਜਰਾ ਕੀ ਹੈ। ਪਰ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਜੇਕਰ ਗੁਰਮੀਤ ਸਿੰਘ ਦੇ ਉਪਰ ਕੋਈ ਮਾਮਲਾ ਦਰਜ ਸੀ ਤਾ ਜੇਕਰ ਹਰਿਆਣਾ ਪੁਲੀਸ ਨੇ ਅਰੈਸਟ ਕਰਕੇ ਲਿਜਾਣਾ ਸੀ ਤਾ ਨਾਭਾ ਥਾਣਾ ਵਿਚ ਆਕੇ ਸੂਚਿਤ ਕਿਉ ਨਹੀ ਕੀਤਾ ਜਦੋ ਕਿ ਕਾਨੂੰਨ ਮੁਤਾਬਿਕ ਪੁਲੀਸ ਪਹਿਲਾ ਸਬੰਧਿਤ ਥਾਣੇ ਨੂੰ ਸੂਚਿਤ ਕਰਦੀ ਹੈ। ਇਸ ਸਬੰਧ ਵਿਚ ਡਾਕਟਰ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਦੇ ਸੱਟਾ ਲੱਗੀਆ ਹਨ ਅਤੇ ਅਸੀ ਐਕਸਰੇ ਲਈ ਉਪੀਨਅਨ ਲਈ ਰੱਖਿਆ ਹੈ। ਇਸ ਮੋਕੇ ਤੇ ਸਰਕਾਰੀ ਡਾਕਟਰ ਸਿਮਰਨ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਸੱਟਾ ਲੱਗੀਆ ਹਨ ਅਤੇ ਅਸੀ ਐਕਸਰੇ ਲਈ ਉਪੀਨਅਨ ਲਈ ਰੱਖਿਆ ਹੈ। ਇਸ ਮੋਕੇ ਤੇ ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਵਿਅਕਤੀ ਦੀ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ ਅਤੇ ਇਹ ਪੁਲੀਸ ਹਰਿਆਣਾ ਦੀ ਹੈ ਅਸੀ ਬਾਰੀਕੀ ਦੇ ਨਾਲ ਜਾਚ ਕਰ ਰਹੇ ਹਾ।