ਫਿਰੋਜ਼ਸ਼ਾਹ, 30 ਅਗਸਤ (ਗੁਰਤਾਰ ਸਿੰਘ ਸਿੱਧੂ)- ਇੱਥੋਂ ਨਜਦੀਕੀ ਪੈਂਦੇ ਪਿੰਡ ਮੋਹਕਮਵਾਲਾ ਵਿਖੇ ਬੀਤੀ ਰਾਤ ਤਿੰਨ ਘਰਾਂ ਚ‘ ਨਗਦੀ ਅਤੇ ਗਹਿਣੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪਰਿਵਾਰਾਂ ਵੱਲੋਂ ਥਾਨਾ ਘੱਲ ਖੁਰਦ ਵਿਖੇ ਲਿਖਵਾਈ ਸ਼ਿਕਾਇਤ ਵਿੱਚ ਦਰਜ ਬਿਆਨਾਂ ਦੇ ਆਧਾਰ ਤੇ ਸਰਵਨ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ 1ਤੋਲਾ ਸੋਨਾ ਅਤੇ 18000ਰੁਪੈ ਨਗਦੀ,ਜਗਪ੍ਰੀਤ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰੋਂ 19000 ਰੁਪੈ ਨਗਦ 7000ਰੁਪੈ ਦੇ ਗਹਿਣੇ, ਗੁਰਪ੍ਰੀਤ ਸਿੰਘ ਪੁੱਤਰ ਛਿੰਦਰ ਸਿੰਘ ਦੇ ਘਰੋ 11000ਰੁਪੈ ਨਗਦੀ ਚੋਰ ਚੋਰੀ ਕਰਕੇ ਲੈ ਗਏ । ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹਨਾਂ ਦੇ ਚੋਰੀ ਹੋਏ ਸਮਾਨ ਨੂੰ ਬਰਾਮਦ ਕੀਤਾ ਜਾਵੇ।