ਬਟਾਲਾ- ਬੀਤੇ ਦਿਨੀਂ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦੀ ਮੋਤ ਹੋ ਗਈ ਜਿਸ ਦਾ ਸਾਰੇ ਹਿੰਦੁਸਤਾਨ ਦੇ ਨੇਤਾਵਾਂ ਅਤੇ ਜਨਤਾ ਨੂੰ ਗਹਿਰਾ ਦੁਖ ਪਹੁੰਚਿਆ ਉਹ ਬਹੁਤ ਸੁਲਝੇ ਹੋਏ ਅਤੇ ਨਿਡਰ ਲੀਡਰ ਸਨ ਅਤੇ ਇਕ ਚੰਗੀ ਇਮਾਨਦਾਰੀ ਦੀ ਮਿਸਾਲ ਹਨ ਆਪਣੀ ਜÇੰਦਗੀ ਵਿਚ ਸੈਂਕੜੇ ਕੰਮ ਉਨ੍ਹਾਂ ਦੇਸ ਹਿੱਤ ਲਈ ਕੀਤੇ ਜਿਨ੍ਹਾਂ ਸਦਕਾ ਉਹਨਾਂ ਦੀ ਕਮੀਂ ਭਾਰਤ ਅਤੇ ਭਾਜਪਾ ਨੂੰ ਆਉਂਦੇ ਸਮੇਂ ਤੱਕ ਮਹਿਸੂਸ ਹੋਵੇਗੀ।
ਇਮਾਨਦਾਰ ਅਤੇ ਨਿਡਰ ਲੀਡਰ ਵਜੋਂ ਜੇਟਲੀ ਹਮੇਸਾ ਭਾਜਪਾ ਲਈ ਯਾਦਗਾਰ ਰਹਿਣਗੇ:-ਅਜੇ ਰਿਸੀ
ਪੰਜਾਬ ਭਾਜਪਾ ਦੇ ਇੰਡਸਟਰੀ ਸੈਲ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਅਜੇ ਰਿਸੀ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਸਾਫ ਸੁਥਰੀ ਛਵੀ ਦੇ ਮਨੁੱਖ ਨੂੰ ਹਰ ਕੋਈ ਯਾਦ ਕਰਦਾ ਹੈ ਅਤੇ ਉਹ ਹਮੇਸਾ ਹੀ ਜਨਤਾ ਦੇ ਦਿਲਾਂ ਵਿੱਚ ਰਾਜ ਕਰਦਾ ਹੈ ਭਾਰਤ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਆਗੂ ਅਰੁਣ ਜੇਤਲੀ ਵੀ ਅਜਿਹੀ ਇਕ ਛਵੀ ਵਾਲੇ ਇਨਸਾਨ ਸਨ ਜਿਨ੍ਹਾਂ ਆਪਣੀ ਜÇੰਦਗੀ ਵਿੱਚ ਬਹੁਤ ਵੱਡੇ-ਵੱਡੇ ਕੰਮ ਦੇਸ ਹਿੱਤ ਲਈ ਕਰ ਕੇ ਲੋਕਾਂ ਦੇ ਮਨਾਂ ਵਿਚ ਜਗ੍ਹਾ ਬਣਾਈ ਹੈ ਅਜੇ ਰਿਸੀ ਨੇ ਕਿਹਾ ਕਿ ਆਪਾਤਕਾਲ ਸਮੇਂ ਜੇਟਲੀ ਲੋਕ ਹਿਤਾਂ ਲਈ ਸਭ ਤੋਂ ਅੱਗੇ ਸਨ ਅਤੇ ਉਨ੍ਹਾਂ ਵਲੋਂ ਕੀਤੇ ਕੰਮ ਨਾ ਭੁੱਲਣ ਯੋਗ ਹਨ ਅਤੇ ਦੇਸ ਨੂੰ ਹਮੇਸਾ ਅਜਿਹੇ ਦਿਗਜ ਨੇਤਾ ਦੀ ਘਾਟ ਰਹੇਗੀ।
ਭਾਜਪਾ ਨੂੰ ਯੋਗ ਲੀਡਰ ਅਤੇ ਬੁਧੀਜੀਵੀ ਦੀ ਘਾਟ ਹਮੇਸਾ ਰਹੇਗੀ:- ਵਿਨੇ ਮਹਾਜਨ
ਭਾਰਤੀ ਯੁਵਾ ਮੋਰਚਾ ਦੇ ਪੰਜਾਬ ਸਕੱਤਰ ਅਤੇ ਕੋਸਲਰ ਵਿਨੇ ਮਹਾਜਨ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਅਰੁਣ ਜੇਤਲੀ ਇਕ ਅਜਿਹੇ ਨੇਤਾ ਅਤੇ ਸੂਝਵਾਨ ਇਨਸਾਨ ਸਨ ਕਿ ਜਿਨ੍ਹਾਂ ਦੀ ਮੋਤ ਦਾ ਦੁਖ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਦੇਸ ਨੂੰ ਹੀ ਹੈ ਅਰੁਣ ਜੇਤਲੀ ਆਪਣੀ ਜÇੰਦਗੀ ਵਿੱਚ ਇੱਕ ਅਵੱਲ ਦਰਜੇ ਦੇ ਵਿਦਿਆਰਥੀ ਅਵੱਲ ਦਰਜੇ ਦੇ ਨੇਤਾ ਅਤੇ ਉਸ ਤੋਂ ਬਾਅਦ ਅਵੱਲ ਦਰਜੇ ਦੇ ਵਿੱਤ ਮੰਤਰੀ ਰਹੇ ਉਹਨਾਂ ਦੀ ਮੌਤ ਦਾ ਦੁਖ ਭਾਜਪਾ ਦੇ ਹਰੇਕ ਕਾਰਜ ਕਰਤਾ ਨੂੰ ਹੈ।
ਜੇਟਲੀ ਆਪਣੇ ਪਿਛੇ ਅਮਿੱਟ ਯਾਦਾਂ ਛੱਡ ਗਏ:-ਰੋਹਿਤ ਸੈਲੀ
ਭਾਜਪਾ ਆਗੂ ਰੋਹਿਤ ਸੈਲੀ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦੀ ਮੋਤ ਤੇ ਗਹਿਰਾ ਦੁਖ ਜਾਹਰ ਕਰਦਿਆਂ ਕਿਹਾ ਕਿ ਅਰੁਣ ਜੇਤਲੀ ਇਕ ਅਜਿਹੇ ਨੇਤਾ ਅਤੇ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਦੀ ਜਗ੍ਹਾ ਹਮੇਸਾ ਹੀ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਰਹੇਗੀ ਸੈਲੀ ਨੇ ਕਿਹਾ ਕਿ ਜੇਟਲੀ ਆਪਣੇ ਪਿਛੇ ਅਮਿੱਟ ਯਾਦਾਂ ਛੱਡ ਗਏ ਹਨ ਅਤੇ ਆਉਂਦੇ ਸਮੇਂ ਤੱਕ ਭਾਜਪਾ ਨੂੰ ਕਮੀ ਰਹੇਗੀ ਅਤੇ ਹੈ।
– ਸ਼ੰਮੀ ਸਰਮਾ
ਪੱਤਰਕਾਰ ‘ਪੰਜਾਬ ਟਾਇਮਜ਼’