April 28, 2026 8:54 pm

ਹਲਕਾ ਬੰਗਾ ਦਾ ਵਿਕਾਸ ਪਹਿਲ ਦੇ ਆਧਾਰ ‘ਤੇ : ਮਨੀਸ਼ ਤਿਵਾੜੀ

ਬੰਗਾ, 25 ਅਗਸਤ (ਸੁਖਜਿੰਦਰ ਸਿੰਘ ਬਖਲੌਰ)- ਵਿਧਾਨ ਸਭਾ ਹਲਕਾ ਬੰਗਾ ਅਧੀਨ ਆਉਂਦੇ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਬੰਗਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆ ਸੁਣਨ ਉਪਰੰਤ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿੱਚ ਜੋ ਗੁਰੂ ਰਵਿਦਾਸ ਪੁਰਾਤਨ ਮੰਦਿਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਢਾਇਆ ਗਿਆ ਅਤਿ ਨਿਦੰਣਯੋਗ ਹੈ।ਉਨ੍ਹਾਂ ਕਿਹਾ ਕਿ ਉਕਤ ਮੰਦਿਰ ਉਸ ਥਾਂ ਤੇ ਹੀ ਬਣਨਾ ਚਾਹੀਦਾ ਹੈ। ਇਸ ਮੌਕੇ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਪੱਲੀ ਝਿੱਕੀ, ਸਾਬਕਾ ਵਿਧਾਇਕ ਮੋਹਨ ਸਿੰਘ ਬੰਗਾ, ਸਾਬਕਾ ਵਿਧਾਇਕ ਤਰਲੋਚਨ ਸੂੰਢ, ਠੇਕੇਦਾਰ ਰਜਿੰਦਰ ਸਿੰਘ,ਡਾ. ਬਖ਼ਸ਼ੀਸ਼ ਸਿੰਘ,ਰੁਘਬੀਰ ਸਿੰਘ ਬਿੱਲਾ, ਸੋਨੂੰ ਝਿੱਕਾ,ਹਰਭਜਨ ਸਿੰਘ ਭਰੋਲੀ ਮਲਕੀਤ ਸਿੰਘ ਬਾਹੜੋਵਾਲ ਤੋਂ ਇਲਾਵਾ ਹੋਰ ਵੀ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Send this to a friend