April 28, 2026 8:54 pm

ਇੰਪਰੂਵਮੈਂਟ ਟਰੱਸਟ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਗਾਬਾ ਦੀ ਪ੍ਰਭਾਵਸ਼ਾਲੀ ਤਾਜਪੋਸ਼ੀ-ਵਿਜੈ ਇੰਦਰ ਸਿੰਗਲਾ ਵੱਲੋਂ ਸ਼ਿਰਕਤ

ਸੰਗਰੂਰ 25 ਅਗਸਤ (ਪਰਮਜੀਤ ਸਿੰਘ ਲੱਡਾ)- ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕੀਤੀਆਂ ਗਈਆਂ ਇੰਪਰੂਵਮੈਂਟ ਟਰੱਸਟਾਂ ਦੀਆਂ ਨਿਯੁਕਤੀਆਂ ਦੇ ਤਹਿਤ ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਐਲਾਨ ਕੀਤੇ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਅਪਣਾ ਅਹੁਦਾ ਸੰਭਾਲ ਲਿਆ ,ਉਹਨਾਂ ਦੀ ਤਾਜਪੋਸ਼ੀ ਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਉਚੇਚੇ ਤੌਰ ‘ਤੇ ਸਿਰਕਤ ਕੀਤੀ ਤੇ ਗਾਬਾ ਜੀ ਨੂੰ ਆਸੀਰਵਾਦ ਦਿੰਦਿਆਂ ਅਹੁਦਾ ਸੰਭਾਇਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਜਿੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਵੀ ਇਨ੍ਹਾਂ ਨਿਯੁਕਤੀਆਂ ਤਹਿਤ ਸੰਗਰੂਰ ਦੇ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਨੂੰ ਮਾਣ ਦਿੱਤਾ ਗਿਆ ਹੈ ਜੋ ਕਿ ਕਾਂਗਰਸ ਲਈ ਵੱਡੇ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਨਰੇਸ਼ ਗਾਬਾ ਜੀ ਦਾ ਪਰਿਵਾਰ ਮੁੱਢ ਤੋਂ ਹੀ ਕਾਂਗਰਸ ਦੀ ਸੇਵਾ ਵਿੱਚ ਰਿਹਾ ਹੈ ਤੇ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀ ਹੈ ਜਿਸ ਦੀ ਬਦੌਲਤ ਪਾਰਟੀ ਵੱਲੋਂ ਅੱਜ ਇਸ ਪਰਿਵਾਰ ਨੂੰ ਇੱਕ ਵੱਡੀ ਸੌਗਾਤ ਨਾਲ ਨਿਵਾਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਵੱਲੋਂ ਹੋਰਨਾਂ ਵਿਭਾਗਾਂ ਵਿੱਚ ਵੀ ਨਵੀਆਂ ਅਹੁਦੇਦਾਰੀਆਂ ਦਾ ਐਲਾਨ ਕੀਤੇ ਜਾਣੇ ਹਨ ਤਾਂ ਜੋ ਕਾਂਗਰਸ ਦੇ ਹਰ ਵਰਕਰ ਤੇ ਅਹੁਦੇਦਾਰ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ ।ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਅਹੁਦੇਦਾਰਾਂ ਵਿੱਚ ਗਿਲੇ ਸ਼ਿਕਵੇ ਦੇ ਮਸਲੇ ਨੂੰ ਮੁੱਢ ਤੋਂ ਨਕਾਰਦਿਆਂ ਵਜਿੰਦਰ ਸਿੰਗਲਾ ਨੇ ਕਿਹਾ ਕਿ ਸਮੁੱਚੀ ਕਾਂਗਰਸ ਅਤੇ ਇਸ ਦੇ ਵਰਕਰ ਇੱਕ ਮੁੱਠ ਹਨ ਕਿਸੇ ਦੇ ਮਨ ਵਿੱਚ ਕੋਈ ਰੋਸਾ ਨਹੀਂ ।ਇਸ ਮੌਕੇ ਜਿਲ੍ਹਾ ਪ੍ਰਧਾਨ ਰਜਿੰਦਰ ਰਾਜਾ ਬੀਰ ਕਲਾਂ ਅਨਿਲ ਕੁਮਾਰ ਘੀਚਾ ਸੁਭਾਸ਼ ਗਰੋਵਰ ਮਨਜੀਤ ਸਿੰਘ ਅਮਰਜੀਤ ਸਿੰਘ ਟੀਟੂ ਚਮਕੌਰ ਜੱਸੀ ਬੰਟੀ ਬਾਲੀਆਂ ਜਵੰਧਾ ਬਲਵੀਰ ਕੌਰ ਸੈਣੀ ਮੈਡਮ ਨਰੇਸ਼ ਸਰਮਾ ਨੀਨਾ ਕੰਡਾ ਵਿਸਕੀ ਸਿੰਘ ਹਰਪਾਲ ਸੋਨੂ ਤੋਂ ਇਲਾਵਾ ਵੱਡੀ ਗਿਣਤੀ ਅਹੁਦੇਦਾਰ ਤੇ ਵਰਕਰ ਹਾਜਰ ਸਨ ।

Send this to a friend