April 27, 2026 8:42 pm

… ਬਿਨਾਂ ਡਾਕਟਰਾਂ ਤੋਂ ਚੱਲ ਰਹੇ ‘ਏ ਪੀ ਜੈਨ ਸਿਵਲ ਹਸਪਤਾਲ ਰਾਜਪੁਰਾ’ ਤੋਂ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਬਿਨਾਂ ਨਿਰਾਸ਼ ਵਾਪਸ ਪਰਤਦੇ ਨੇ

ਰਾਜਪੁਰਾ ਏਪੀ ਜੈਨ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਹੋਣ ਕਰਕੇ ਰੋਜ਼ਾਨਾਂ ਸੈਂਕੜੇ ਮਰੀਜਾਂ ਨੂੰ ਖੱਜਲ ਖੁਆਰ ਹੋਣ ਪੈ ਰਿਹਾ ਹੈ। ਜਦਕਿ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਜੱਚਾ ਬੱਚਾ ਵਿਭਾਗ ਹਸਪਤਾਲ ਦੀ ਨਵੀਂ ਬਿਲਡਿੰਗ ਡਾਕਟਰਾਂ ਦੀ ਕਮੀ ਕਾਰਨ ਖੋਖਲੀ ਸਾਬਤ ਹੋਵੇਗੀ।
ਜਾਣਕਾਰੀ ਅਨੁਸਾਰ ਰਾਜਪੁਰਾ ਦਾ ਏਪੀ ਜੈਨ ਹਸਪਤਾਲ ਬੀਤੇ ਸਮੇਂ ਵਿਚ ਭਾਰਤ ਵਿਚੋ ਸਫਾਈ ਪੱਖੋ ਪਹਿਲੇ ਹਸਪਤਾਲਾਂ ਨਾਂਅ ਆਇਆ ਸੀ।ਜਦਕਿ ਹਸਪਤਾਲ ਅੰਦਰ ਇਕ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਜੱਚਾ ਬੱਚਾ ਵਿਭਾਗ ਦੀ ਬਿਲਡਿੰਗ ਡਾਕਟਰਾਂ ਤੋਂ ਬਿਨ੍ਹਾਂ ਕਿਸ ਕੰਮ ਦੀ ਹੈ?ਇਸ ਸਬੰਧੀ ਗਲਬਾਤ ਕਰਦਿਆਂ ਬਲਵਿੰਦਰ ਸਿੰਘ ਸੇਂਹਬੀ, ਰਜਿੰਦਰ ਭੋਲਾ, ਹਰੀ ਅਰੋੜਾ, ਸੁਰੇਸ਼ ਚੋਧਰੀ, ਸਰਨਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਰੋਜਾਨਾਂ ਆਪਣੇ ਮਰੀਜਾਂ ਨੂੰ ਸਿਵਲ ਹਸਪਤਾਲ ਵਿਖੇ ਹੱਡਿਆਂ ਦੇ ਡਾਕਟਰ, ਚਮੜੀ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣ ਲਈ ਆਉਂਦੇ ਹਨ।ਪਰ ਹੱਡਿਆਂ ਦੇ ਡਾਕਟਰਾਂ ਨਾਂਅ ਹੋਣ ਕਰਕੇ ਮਰੀਜਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਉਨ੍ਹਾਂ ਕਿਹਾਕਿ ਕੋਮੀ ਸ਼ਾਹ ਮਾਰਗ ਤੇ ਰੋਜ਼ਾਨਾਂ ਹੀ ਕਈ ਸੜਕੀ ਹਾਦਸੇ ਵਾਪਰਦੇ ਹਨ ਅਤੇ ਐਬੂਲੈਂਸ ਰਾਹੀ ਨੇੜੇ ਏਪੀ ਜੈਨ ਹਸਪਤਾਲ ਵਿਚ ਮਰੀਜਾਂ ਨੂੰ ਮੁਢਲੀ ਸਹਾਇਤਾ ਲਈ ਲਿਆਇਆ ਜਾਦਾਂ ਹੈ। ਪਰ ਬਹੁਤ ਮਰੀਜਾਂ ਨੂੰ ਡਾਕਟਰਾਂ ਦੀ ਕਮੀ ਹੋਣ ਕਰਕੇ ਇਲਾਜ ਲਈ ਚੰਡੀਗੜ ਜਾਂ ਪਟਿਆਲਾ ਦੇ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਜਾਦਾਂ ਹੈ। ਦਸਣਯੋਗ ਹੈ ਕਿ ਹਸਪਤਾਲ ਵਿਚ ਹੱਡਿਆਂ ਦੇ ਡਾਕਟਰਾਂ ਜਸਪ੍ਰੀਤ ਸਿੰਘ, ਹੇਂਮਤ ਕੁਮਾਰ ਅਤੇ ਦੀਪਕ ਕੁਮਾਰ ਦਾ ਤਬਾਦਲਾ ਹੋਣ ਕਰਕੇ ਹੁਣ ਸਿਵਲ ਹਸਪਤਾਲ ਵਿਚ ਹੱਡਿਆਂ ਦਾ ਡਾਕਟਰ ਕੋਈ ਵੀ ਨਹੀ ਹੈ।ਜਦੋ ਕਿ ਗਾਇਨੀ ਦੀ ਡਾਕਟਰ ਨਵਨੀਤ ਕੋਰ ਦਾ ਵੀ ਤਬਾਦਲਾ ਹੋ ਗਿਆ ਹੈ ਅਤੇ ਹੁਣ ਸਿਰਫ ਸਿਵਲ ਹਸਪਤਾਲ ਵਿਚ ਡਾ ਹਰਪ੍ਰੀਤ ਕੋਰ ਧਾਲੀਵਾਲ ਹੀ ਰਹਿ ਗਈ ਹੈ।ਇਥੇ ਹੀ ਬੱਸ ਨਹੀ ਇਸ ਹਸਪਤਾਲ ਵਿਚ 1 ਮਹੀਨੇ ਵਿਚ ਲਗਭਗ 5 ਦਰਜਨ ਦੇ ਕਰੀਬ ਆਪ੍ਰੈਸ਼ਨ ਹੁੰਦੇ ਰਹੇ ਹਨ, ਜਦੋ ਕਿ ਹੁਣ ਹਸਪਤਾਲ ਵਿਚ 1 ਵੀ ਸਰਜਨ ਡਾਕਟਰ ਨਹੀ ਹੈ ਅਤੇ ਆਪ੍ਰੈਸ਼ਨ ਕਿਵੇਂ ਹੋਣਗੇ?ਹੁਣ ਇਕ ਗਲ ਪਤਾ ਲੱਗੀ ਹੈ ਕਿ ਚਮੜੀ ਦੇ ਡਾਕਟਰ ਹਰਮੀਤ ਸਿੰਘ ਭੰਗੜ ਵੀ ਲੰਬੀ ਛੁੱਟੀ ਤੇ ਚਲੇ ਗਏ ਹੈ।
ਜਲਦ ਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ-ਐਸ ਐਮ ਓ ਦਾ
ਇਸ ਸਬੰਧੀ ਜਗਪਾਲ ਇੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਹਾਂ ਕਿਹਾਕਿ ਹੱਡਿਆਂ ਦੇ ਡਾਕਟਰਾਂ ਦਾ ਤਬਾਦਲਾ ਹੋ ਗਿਆ ਹੈ ਅਤੇ ਜਲਦ ਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।

Send this to a friend