ਸ੍ਰੀ ਗੋਇੰਦਵਾਲ ਸਾਹਿਬ, 11 ਅਗਸਤ (ਰਣਜੀਤ ਦਿਓਲ)- ਕਸਬਾ ਫਤਿਆਬਾਦ ਤੇ ਆਸਪਾਸ ਦੇ ਇਲਾਕੇ ਵਿਚ ਚੋਰਾਂ ਤੇ ਲੁਟੇਰਿਆਂ ਨੇ ਲੋਕਾ ਦਾ ਜੀਣਾ ਦੂਬਰ ਕੀਤਾ ਹੋਇਆ ਹੈ ਕਿਉਂਕਿ ਚੋਰ ਅਤੇ ਲੁਟੇਰੇ ਪੁਲਿਸ ਤੋਂ ਬੇਖੌਫ ਹੋ ਕੇ ਚੋਰੀ ਤੇ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਤਾਜਾ ਮਿਸਾਲ ਕਸਬਾ ਫਤਿਆਬਾਦ ਦੇ ਸੰਘਣੀ ਵਸੋਂ ਵਾਲੇ ਮੁਹੱਲੇ ਵਿਚੋਂ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਘਰ ਦੇ ਮਾਲਕ ਹਰਪ੍ਰੀਤ ਸਿੰਘ ਸ਼ੇਰੀ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਗਏ ਸੀ ਜਦੋਂ ਐਤਵਾਰ ਸਵੇਰੇ 7 ਵਜੇ ਉਹ ਘਰ ਪਹੁੰਚੇ ਤਾ ਉਹਨਾਂ ਦੇ ਘਰ ਚੋਰੀ ਕੀਤੇ ਜਾਣ ਦਾ ਪਤਾ ਲੱਗਾ ਉਹਨਾਂ ਦੱਸਿਆ ਕਿ ਕਿਸੇ ਨੇ ਬਾਹਰਲਾ ਗੇਟ ਟੱਪਕੇ ਅੰਦਰੋਂ ਕਮਰਿਆਂ ਦੇ ਦਰਵਾਜੇ ਤੋੜ ਕੇ ਚੋਰੀ ਕੀਤੀ। ਉਹਨਾ ਕਿਹਾ ਕਿ ਘਰ ਵਿਚ ਪਈ ਹੋਈ ਸਾਢੇ ਗਿਆਰਾਂ ਹਜ਼ਾਰ ਰੁਪਏ ਨਗਦੀ ਅਲਮਾਰੀ ਦਾ ਲੋਕਰ ਤੋੜ ਕੇ ਚੋਰ ਲੈ ਗਏ।