ਮਾਨਸਾ, 11 ਅਗਸਤ (ਰਵਿੰਦਰ ਸਿੰਘ) ਹਲਕਾ ਕਾਂਗਰਸ ਇੰਚਾਰਜ ਮੈਡਮ ਰਣਜੀਤ ਕੌਰ ਭੱਟੀ ਦੇ ਦਫਤਰ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਬੁਢਲਾਡਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿਚ ਮੈਡਮ ਭੱਟੀ ਵੱਲੋਂ ਹਲਕਾ ਬੁਢਲਾਡਾ ਨੂੰ 9 ਜੋਨਾਂ ਵਿਚ ਵੰਡ ਕੇ ਹਰ ਜੋਨ ਵਿੱਚੋਂ 9 ਮੈਂਬਰ ਲਏ ਗਏ ਜਿਸ ਨਾਲ 9 ਜੋਨਾਂ ਵਿੱਚ 81 ਮੈਂਬਰੀ ਟੀਮ ਬਣਾਈ ਗਈ ਸੀ। ਨਗਰ ਕੌਂਸਲ ਦੀਆਂ ਚੋਣਾਂ ਲਈ ਅੱਜ ਸਾਰੇ ਜੋਨਾਂ ਦੇ ਪ੍ਰਧਾਨਾਂ ਦੇ ਨਾਲ ਸ਼ਹਿਰੀ ਵਰਕਰ ਅਤੇ ਅਹੁਦੇਦਾਰ ਵੀ ਹਾਜਰ ਸਨ।ਇਸ ਮੌਕੇ ਕਾਂਗਰਸ ਦੀ ਹਲਕਾ ਬੁਢਲਾਡਾ ਦੀ ਇੰਚਾਰਜ ਮੈਡਮ ਰਣਜੀਤ ਕੌਰ ਭੱਟੀ ਨੇ ਸਾਰੇ ਜੋਨਾਂ
ਦੇ ਮੁਖੀਆਂ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ ਨਗਰ ਕੌਂਸਲ ਚੋਣਾਂ ਲਈ ਵਿਚਾਰ – ਵਟਾਂਦਰਾ ਕੀਤਾ ਅਤੇ ਕਿਹਾ ਕਿ ਬੁਢਲਾਡਾ, ਬਰੇਟਾ ਅਤੇ ਬੋਹਾ ਦੇ ਜਿੰਨੇ ਵੀ ਵਾਰਡ ਹਨ ਹਰ ਇਕ ਵਾਰਡ ਵਿਚ 2 ਆਬਜ਼ਰਵਰ ਨਿਯੁਕਤ ਕੀਤੇ ਜਾਣਗੇ ਤਾਂ ਕਿ ਆਬਜ਼ਰਵਰ ਮੈਡਮ ਭੱਟੀ ਨੂੰ ਸਰਵੇ ਕਰਕੇ ਦੱਸਣਗੇ ਕਿ ਕਿਸ ਵਾਰਡ ਵਿਚ ਕਿਹੜਾ ਕਾਂਗਰਸੀ ਆਗੂ ਐਮ.ਸੀ ਦੀ ਚੋਣ ਜਿੱਤ ਸਕਦਾ ਹੈ।ਆਬਜ਼ਰਵਰ ਸਰਵੇ ਕਰਕੇ ਦੱਸਣ ਕਿ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੋਣਾਂ ਵਿਚ ਕਿਹੜੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕਣਗੇ।ਇਸ ਮੌਕੇ ਰਾਜਿੰਦਰ ਸਿੰਘ ਫੌਜਾ, ਦੀਪਇੰਦਰ, ਗੁਰਮੇਲ ਸਿੰਘ, ਦਵਿੰਦਰ ਰਿਉਂਦ, ਭਿੰਦਰ ਮਾਨ, ਪੂਰਨ ਸਿੰਘ, ਮੇਲਾ ਸਿੰਘ, ਭੋਲਾ ਸਿੰਘ, ਸਤਗੁਰ ਸਿੰਘ, ਸੁਖਵੀਰ ਬਾਬਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਰਕਰ ਸ਼ਾਮਿਲ ਸਨ।