April 23, 2026 10:22 am

ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ

ਚੰਡੀਗੜ, 28 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਪਿਛਲੇ ਤਿੰਨ ਸਾਲਾਂ ਵਿਚ ਵਾਤਾਵਰਣ ਸਰੰਖਣ ਲਈ ਸ਼ੁਰੂ ਕੀਤੇ ਗਏ ਪੌਧਾਗਿਰੀ ਮੁਹਿੰਮ ਨੂੰ ਹਰਿਆਣਾ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਯੋਜਨਾ ਦੇ ਤਹਿਤ ਅਸੀਂ ਸੂਬੇ ਦੇ ਲੱਖਾਂ ਸਕੂਲੀ ਬੱਚਿਆਂ ਨੂੰਵਾਤਾਵਰਣ ਸਰੰਖਣ ਦੀ ਇਸ ਮੁਹਿੰਮ ਦੇ ਨਾਲ ਜੋੜਿਆ ਹੈ। ਇਸ ਸਾਲ ਵੀ ਅਸੀ ਸਰਕਾਰੀ ਤੇ ਨਿਜੀ ਸਕੂਲਾਂ ਵਿਚ 22 ਲੱਖ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਸੰਕਲਪ ਲਿਆ ਹੈ। ਸ੍ਰੀ ਮਨੋਹਰ ਲਾਲ ਅੱਜ ਜਲ ਸ਼ਕਤੀ ਮੁਹਿੰਮ ਦੇ ਤਹਿਤ ਫਰੀਦਾਬਾਦ ਦੇ ਹੁੰਡਾ ਕੰਵੈਨਸ਼ਨ ਸੈਂਟਰ ਵਿਚ ਫਰੀਦਾਬਾਦ ਨਵਚੇਤਨਾ ਟਰਸਟ, ਅੇਚ.ਐਸ.ਵੀ.ਪੀ., ਫਰੀਦਾਬਾਦ ਨਗਰ ਨਿਗਮ ਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਆਯੋਜਿਤ ਦਰਖਤ ਰੌਪਨ ਮੁਹਿੰਮ ਅਤੇ ਕਲਾ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਮੌਜੂਦਾ ਸਮੇਂ ਵਿਚ ਸਿਰਫ 3.5 ਫੀਸਦੀ ਵਨ ਖੇਤਰ ਹੈ ਜਦੋਂ ਕਿ ਕਈ ਸੂਬਿਆਂ ਵਿਚ ਇਹ 25 ਤੋ 30 ਫੀਸਦੀ ਹੈ।

Send this to a friend