April 23, 2026 10:23 am

ਧੋਖਾਧੜੀ ਮਾਮਲੇ ‘ਚ ਫਰਾਰ ਭਗੋੜਾ ਦੋਸ਼ੀ ਗ੍ਰਿਫਤਾਰ

ਲੁਧਿਆਣਾ, 28 ਜੁਲਾਈ (ਜਸਪਾਲ ਅਰੋੜਾ)- ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਧੋਖਾਧੜੀ ਮਾਮਲੇ ਚ ਫਰਾਰ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਬੋਵਾਲ ਦੁਰਗਾਪੁਰੀ ਨਿਵਾਸੀ ਵਿਜੈ ਕੁਮਾਰ ਤੇ ਥਾਣਾ ਸਰਾਭਾ ਨਗਰ ਵਿਖੇ 16 ਸਤੰਬਰ 2013 ਨੂੰ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਜੋ ਕਿ ਕੁਝ ਸਮੇਤ ਬਾਅਦ ਕੋਰਟ ਚ ਪੇਸ਼ ਨਹੀਂ ਹੋਇਆ ਜਿਸ ਨੂੰ ਮਾਨਯੋਗ ਜਸਵਿੰਦਰਪਾਲ ਸਿੰਘ ਦੀ ਅਦਾਲਤ ਨੇ 25 ਅਕਤੂਬਰ 2018 ਨੂੰ ਭਗੋੜਾ ਘੋਸ਼ਿਤ ਕਰ ਦਿਤਾ ਸੀ ਸਟਾਫ ਇੰਚਾਰਜ ਅਵਤਾਰ ਸਿੰਘ ਅਨੁਸਾਰ ਓਹਨਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਭਗੋੜਾ ਦੋਸ਼ੀ ਵਿਜੈ ਮਹਾਜਨ ਅੱਜ ਸਰਾਭਾ ਨਗਰ ਮਾਰਕੀਟ ਵਿਚ ਆਇਆ ਹੋਇਆ ਹੈ ਓਹਨਾ ਦੀ ਟੀਮ ਨੇ ਤੁਰੰਤ ਓਥੇ ਰੇਡ ਕਰਕੇ ਭਗੌੜੇ ਦੋਸ਼ੀ ਵਿਜੈ ਮਹਾਜਨ ਨੂੰ ਗ੍ਰਿਫਤਾਰ ਕਰ ਲਿਆ।

Send this to a friend