ਜਲੰਧਰ, 19 ਜੁਲਾਈ (ਰਾਜੂ ਸੇਠ)- ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ ਸਟਾਫ-ਵਨ ਦੀ ਟੀਮ ਨੇ ਮੈਡੀਕਲ ਨਸ਼ੇ ਦੀ ਤਸਕਰੀ ਦੇ ਆਰੋਪ ਵਿੱਚ ਦੋ ਯੁਵਕਾਂ ਨੂੰ ਗ੍ਰਿਫਤਾਰ ਕੀਤਾ ਹੈ.ਦੋਸ਼ੀ ਸ਼ਿਵਰਾਜਗੜ੍ਹ ਨਿਵਾਸੀ ਵਿਸ਼ਾਲ ਚੋਪੜਾ ਅਤੇ ਰਾਮ ਨਗਰ ਨਿਵਾਸੀ ਕਮਲਜੀਤ ਕੁਮਾਰ ਉਰਫ਼ ਬਬਲੂ ਹੈ.ਪੁਲਿਸ ਨੇ ਇਹਨਾਂ ਕੋਲੋਂ 5880 ਨਸ਼ੀਲੀ ਗੋਲੀਆਂ ਅਤੇ 432 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ.ਡੀ.ਸੀ.ਪੀ(ਇਨਵੈਸਟੀਗੇਸ਼ਨ)ਗੁਰਮੀਤ ਸਿੰਘ ਨੇ ਦੱਸਿਆ ਕੇ ਵੀਰਵਾਰ ਰਾਤ ਨੂੰ ਸੀ.ਆਈ.ਏ ਸਟਾਫ-ਵਨ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਟੀਮ ਸੰਤੋਖਪੁਰਾ ਵਿਚ ਗਸ਼ਤ ਕਰ ਰਹੇ ਸਨ,ਇਸ ਦੌਰਾਨ ਮੁਖਬਰ ਦੀ ਸੂਚਨਾ ਤੇ ਦੋਨਾਂ ਨੂੰ ਨਾਕਾਬੰਦੀ ਕਰਕੇ ਗ੍ਰਿਫਤਾਰ ਕਰ
ਲਿਆ.ਕਾਰਵਾਈ ਦੌਰਾਨ ਦੋਨੌ ਮੋਟਰਸਾਈਕਲ ਤੇ ਸਵਾਰ ਸਨ,ਸ਼ੁਰੁਆਤੀ ਜਾਂਚ ਤੋਂ ਸਾਮਣੇ ਆਇਆ ਕੇ ਵਿਸ਼ਾਲ ਦੇ ਖਿਲਾਫ 27/07/2016 ਨੂੰ ਹਿਮਾਚਲ ਪ੍ਰਦੇਸ਼ ਦੇ ਥਾਣਾ ਮੈਕਡੋਲਗੰਜ ਵਿੱਚ ਐੱਨ.ਡੀ.ਪੀ.ਐੱਸ ਐਕਟ ਅਤੇ ਕਾਸਮੈਟਿਕ ਐਕਟ ਦੇ ਤਹਿਤ ਕੇਸ ਦਰਜ ਹੋ ਚੁੱਕਾ ਹੈ.ਉਥੇ ਹੀ ਕਮਲਜੀਤ ਦੇ ਖ਼ਿਲਾਫ਼ ਜ਼ਿਲਾ ਕਾਂਗੜਾ ਪੁਲਿਸ ਦੇ ਥਾਣਾ ਨਗਰੋਟਾ ਵਿੱਚ 22 ਜੂਨ,2018 ਨੂੰ ਕੇਸ ਦਰਜ ਹੋਇਆ ਸੀ.ਹੁਣ ਜਿਸਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 87 ਮਿਤੀ 18/07/2019 ਅ/ਧ 22/18/25 ਐੱਨ.ਡੀ.ਪੀ.ਐੱਸ ਐਕਟ ਦੇ ਅਧੀਨ ਥਾਣਾ ਨੰਬਰ 8 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਹੈ.ਦੋਸ਼ੀ ਕਮਲਜੀਤ ਉਰਫ ਬਬਲੂ ਦੀ ਉਮਰ 36 ਸਾਲ ਹੈ,ਉਸਨੇ ਪੁੱਛ ਗਿੱਛ ਦੌਰਾਨ ਦੱਸਿਆ ਕੇ ਉਹ 2016 ਵਿੱਚ ਨਸ਼ੇ ਦੀਆਂ ਗੋਲੀਆਂ/ਕੈਪਸੂਲ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਸੀ।