ਸ਼ਾਹਕੋਟ 19 ਜੁਲਾਈ (ਸੁਰਿੰਦਰ ਸਿੰਘ ਖਾਲਸਾ)–ਸ਼ਾਹਕੋਟ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਬ ਡਵੀਜਨ ਸ਼ਾਹਕੋਟ ਦੇ ਥਾਣਾ ਲੋਹੀਆ ਦੀ ਪੁਲੀਸ ਨੇ 640 ਗ੍ਰਾਮ ਅਫੀਮ ਨਾਲ ਦੋ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਐਸ.ਪੀ ਦਫਤਰ ਸ਼ਾਹਕੋਟ ਵਿੱਚ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਉਪ ਪੁਲਿਸ ਕਪਤਾਨ ਪਿਆਰਾ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਬੀਰ ਸਿੰਘ ਅਤੇ ਸਹਾਇਕ ਥਾਣੇਦਾਰ ਹੰਸਰਾਜ ਨੇ ਲੋਹੀਆ ਗਊਸ਼ਾਲਾ ਦੇ ਨੇੜੇ ਸੁਰੇਸ਼ ਕੁਮਾਰ ਵਾਸੀ ਧੰਨਗੰਜ ਜ਼ਿਲ੍ਹਾ ਗਯਾ ਬਿਹਾਰ ਹਾਲ ਵਾਸੀ ਮੰਗੂ ਵਾਲ ਅਤੇ ਅਮਰਜੀਤ ਵਾਸੀ ਸਹਾਰਨਪੁਰ ਯੂ ਪੀ ਹਾਲ ਵਾਸੀ ਮੁੱਹਲਾ ਮੁਸ਼ਤਾਬਾਦ ਲੋਹੀਆ ਜੋ ਕਿ
ਲੋਹੀਆ ਤੋਂ ਪਿੰਡ ਸ਼ਾਹਜਹਾਨਪੁਰ ਨੂੰ ਜਾ ਰਹੇ ਸਨ ਤਾਂ ਇਨ੍ਹਾਂ ਨੂੰ ਰੋਕਿਆ ਗਿਆ।
ਤਲਾਸ਼ੀ ਲੈਣ ਤੇ ਦੋਹਾ ਪਾਸੋ 640 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਥਾਣਾ ਲੋਹੀਆ ਖਾਸ ਵਿੱਖੇ ਮੁਕੱਦਮਾ ਦਰਜ ਕਰਕੇ ਇਕ ਦਿਨ ਦਾ ਪੁਲਿਸ ਰਿਮਾਡ ਲਿਆ ਗਿਆ ਹੈ। ਕਥਿਤ ਦੋਸ਼ੀਆ ਪਾਸੋ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।