April 22, 2026 1:09 am

ਜਲਦ ਹੀ ਆਪਣੀ ਕਿਤਾਬ ਆਪ ਸਭ ਦੇ ਰੂ-ਬ-ਰੂ ਕਰਾਂਗੀ

ਸਿਮਰਨ ਕੌਰ ਧੁੱਗਾ ਦਾ ਜਨਮ 27 ਨਵੰਬਰ 1980 ਨੂੰ ਹੁਸ਼ਿਆਰਪੁਰ ਜ਼ਿਲ੍ਹਾ ਦੇ ਪਿੰਡ ਧੁੱਗਾ ਕਲਾਂ ਵਿੱਚ ਹੋਇਆ। 12 ਕੁ ਸਾਲ ਦੀ ਉਮਰ ਵਿੱਚ ਜਦੋਂ ਥੋੜ੍ਹੀ ਜਿਹੀ ਸੋਝੀ ਆਈ ਤਾਂ ਪਿੰਡ ਵਿੱਚ ਪ੍ਰਭਾਤ ਫੇਰੀਆਂ ਵਿੱਚ ਸ਼ਬਦ ਗਾਉਣ ਦੀ ਚੇਟਕ ਲੱਗ ਗਈ। ਪਿੰਡ ਵਿੱਚ ਮਿਲੇ ਅਥਾਹ ਪਿਆਰ ਤੇ ਵਾਹ ਵਾਹੀ ਦੌਰਾਨ ਖੁਦ ਲਿਖ ਕੇ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਲਮ ਕਦੋਂ ਚੱਲ ਪਈ ਪਤਾ ਹੀ ਨਾ ਲੱਗਿਆ। ਹੋਲੀ ਹੋਲੀ ਕਲਮ ਨੇ ਧਾਰਮਿਕ ਦੇ ਨਾਲ ਨਾਲ ਹੋਰ ਰੰਗ ਵੀ ਲੈ ਲਏ, ਪਰ ਪਰਿਵਾਰ ਵੱਲੋਂ ਹੁਣ ਇਸ ਸਭ ‘ਤੇ ਰੋਕ ਲਗਾ ਦਿੱਤੀ ਗਈ। ਪਰ ਮੇਰਾ ਲਿਖਣਾ ਨਹੀਂ ਰੁਕਿਆ। 2001 ਵਿੱਚ ਮੇਰੀ ਸ਼ਾਦੀ ਲੁਧਿਆਣਾ ਵਿੱਚ ਸ਼੍ਰੀ ਰਿੰਕੂ ਖੁਰਾਣਾ ਜੀ ਨਾਲ ਹੋ ਗਈ। ਸ਼ਹਿਰ ਵਿੱਚ ਪੰਜਾਬੀ ਬੋਲੀ ਤੋਂ ਦੂਰ ਮੇਰੇ ਪਤੀ ਨੂੰ ਮੇਰੀ ਕਲਾ ਦੀ ਜ਼ਿਆਦਾ ਸਮਝ ਨਾ ਹੁੰਦੇ ਹੋਏ ਵੀ ਉਨ੍ਹਾਂ ਮੈਨੂੰ ਨਹੀਂ ਰੋਕਿਆ ਤੇ ਮੈਂ ਲਿਖਦੀ ਗਈ। 2004 ਵਿੱਚ ਮੇਰਾ ਪਹਿਲਾ ਗੀਤ, ‘ਗਰੀਨ ਪੱਗ ਵਾਲਾ ਗੱਭਰੂ’ ਸਿੰਗਰ ਸਾਜੀ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਤੇ 2001 ਵਿੱਚ ਕਾਲਜ ਦੀਆਂ ਯਾਦਾਂ ਗੀਤ ਹਾਕਮ ਹਨੀ ਸਿੰਗਰ ਨੇ ਕੀਤਾ। 2017 ਵਿੱਚ ਫੇਸ ਬੁੱਕ ‘ਤੇ ਆਪਣੀਆਂ ਲਿਖਤਾਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਪਾਠਕਾਂ ਦਾ ਬੇਅੰਤ ਪਿਆਰ ਸਤਿਕਾਰ ਮਿਲਿਆ ਇਸ ਦੌਰਾਨ ਮੇਰੀ ਮੁਲਾਕਾਤ ਸ: ਤਲਵਿੰਦਰ ਸਿੰਘ ਢਿੱਲੋਂੰ ਜੀ ਨਾਲ ਹੋਈ। ਉਹਨਾਂ ਮੈਨੂੰ ਕਲਮ ਦੀਆਂ ਹੋਰ ਬਰੀਕੀਆਂ ਸਮਝਾਈਆਂ। ਇਸ ਦੌਰਾਨ ਮੈਂ ਉਹਨਾਂ ਨੂੰ ਸਤਿਕਾਰ ਸਹਿਤ ਆਪਣਾ ਉਸਤਾਦ ਧਾਰ ਲਿਆ ਤੇ ਕਲਮ ਪ੍ਰਤੀ ਹਰ ਬਰੀਕੀ ਸਿੱਖੀ। 4 ਫਰਵਰੀ 2018 ਨੂੰ ਮੈਨੂੰ ਪਹਿਲਾ ਸਨਮਾਨ ਪਿੰਡ ਮੰਡੀ ਕਲਾਂ ਬਠਿੰਡਾ ਤੋਂ ਗਿਆਨੀ ਕਰਤਾਰ ਸਿੰਘ ਕਵੀਸ਼ਰ ਯਾਦਗਾਰ ਸਭ ਤੋਂ ਗਾਇਕ ਹਰਭਜਨ ਮਾਨ ਤੇ ਰਾਮੂਵਾਲੀਆ ਹੱਥੋਂ ਮਿਲਿਆ।
ਮੇਰੇ ਉਸਤਾਦ ਸ: ਤਲਵਿੰਦਰ ਸਿੰਘ ਢਿੱਲੋਂ ਦੁਆਰਾ ਇਹ ਸ਼ੁਰੂਆਤ ਸੀ ਮੇਰੀ ਕਲਮ ਦੇ ਸਨਮਾਨਾਂ ਦੀ ਤੇ ਇੱਕ ਸਾਲ ਵਿੱਚ ਮੈਨੂੰ ਵੱਖ-ਵੱਖ ਸਾਹਿਤ ਸਭਾਵਾਂ ਤੇ ਮੰਚਾਂ ਵੱਲੋਂ 17 ਸਨਮਾਨ ਮਿਲੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਗੁਰਮਤਿ ਕਵੀ ਦਰਬਾਰ ਵਿੱਚ ਵਿਸ਼ੇਸ਼ ਸਨਮਾਨ ਤੇ ਇਹ ਕਵੀ ਦਰਬਾਰ ਫਤਿਹ ਟੀ.ਵੀ. ਚੈਨਲ ‘ਤੇ ਲਾਈਵ ਅਤੇ ਰਿਕਾਰਡ ਕਈ ਵਾਰ ਆਇਆ। ਹੁਣ ਤੱਕ ਮੇਰੀਆਂ ਰਚਨਾਵਾਂ ਤੇ ਵਿਚਾਰ ਵੱਖ-ਵੱਖ ਪੇਪਰਾਂ ਵਿੱਚ ਪ੍ਰਕਾਸ਼ਿਤ ਹੋਏ। ਕੁਝ ਰੇਡੀਓ ਚੈਨਲਾਂ ‘ਤੇ ਵੀ ਆਪਣੀਆਂ ਰਚਨਾਵਾਂ ਬੋਲੀਆਂ, ਸਰੋਤਿਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਹੁਣ ਮੇਰੀ ਕਿਤਾਬ ਛਪਾਈ ਲਈ ਸਭ ਸਾਹਿਤ ਸਭਾਵਾਂ ਹੌਂਸਲਾ ਦੇ ਰਹੀਆਂ ਹਨ। ਵਾਹਿਗੁਰੂ ਦੀ ਰਜ਼ਾ ਹੋਈ ਤਾਂ ਜਲਦ ਹੀ ਆਪਣੀ ਕਿਤਾਬ ਆਪ ਸਭ ਦੇ ਰੂ-ਬਰੂ ਕਰਾਂਗੀ। ਕੁਝ ਦਿਨ ਪਹਿਲਾਂ 2 ਟੀ.ਵੀ. ਚੈਨਲਾਂ ‘ਤੇ ਵੀ ਮੇਰੀ ਇੰਟਰਵਿਊ ਹੋਈ, ਜਿਸ ਦਾ ਲਿੰਕ ਜਲਦੀ ਸ਼ੇਅਰ ਕਰਾਂਗੀ।
– ਸਿਮਰਨ ਕੌਰ ਧੁੱਗਾ

Send this to a friend